ਖ਼ਾਲਸਾ ਦੀਵਾਨ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਾਲਸਾ ਦੀਵਾਨ : ਬਾਅਦ ਵਿਚ ਜਿਸ ਦਾ ਨਾਂ ਬਦਲ ਕੇ ਕੇਂਦਰੀ ਮਾਲਵਾ ਖ਼ਾਲਸਾ ਪ੍ਰਤਿਨਿਧੀ ਦੀਵਾਨ , ਨਾਭਾ ਰੱਖਿਆ ਗਿਆ । ਇਸ ਦੀ ਸਥਾਪਨਾ 1 ਜਨਵਰੀ 1906 ਨੂੰ ਨਾਭਾ ਦੇ ਸ਼ਾਹੀ ਸ਼ਹਿਰ ਵਿਖੇ ਸਿੱਖਾਂ ਦੇ ਭਾਰੀ ਇਕੱਠ ਵਿਚ ਕੀਤੀ ਗਈ ਸੀ । ਇਸ ਮੰਤਵ ਹਿਤ ਪ੍ਰੇਰਨਾ ਨਾਭਾ ਰਿਆਸਤ ਦੀ ਗੱਦੀ ਦੇ ਵਾਰਸ ਅਤੇ ਸਿੰਘ ਸਭਾ ਵਿਚਾਰਧਾਰਾ ਦੇ ਹਾਮੀ ਟਿੱਕਾ ਰਿਪੁਦਮਨ ਸਿੰਘ ( 1883-1943 ) ਅਤੇ ਉਹਨਾਂ ਦੇ ਅਧਿਆਪਕ , ਭਾਈ ਕਾਨ੍ਹ ਸਿੰਘ ਪਾਸੋਂ ਪ੍ਰਾਪਤ ਹੋਈ ਸੀ । ਉਸੇ ਦਿਨ ਹੀ ਦੀਵਾਨ ਦੇ ਕੰਮ-ਕਾਜ ਨੂੰ ਚਲਾਉਣ ਲਈ ਇਕ ਪੰਜ-ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿਚ ਹਜ਼ੂਰਾ ਸਿੰਘ , ਨਿਹਾਲ ਸਿੰਘ , ਬੇਦੀ ਹੁਕਮ ਸਿੰਘ , ਰਘਬੀਰ ਸਿੰਘ ਅਤੇ ਮੀਹਾਂ ਸਿੰਘ ਮੈਂਬਰ ਵਜੋਂ ਸ਼ਾਮਲ ਹੋਏ । ਕਮੇਟੀ ਦੀ ਸਹਾਇਤਾ ਕਰਨ ਲਈ ਸੋਢੀ ਹੀਰਾ ਸਿੰਘ ਨੂੰ ਸਕੱਤਰ ਅਤੇ ਗੁਰਦਿਆਲ ਸਿੰਘ ਨੂੰ ਸਹਾਇਕ ਸਕੱਤਰ ਨਿਯੁਕਤ ਕੀਤਾ ਗਿਆ । ਸਿੱਖ ਧਰਮ ਅਤੇ ਸਿੱਖ ਜੀਵਨ- ਜਾਚ ਅਤੇ ਰਸਮਾਂ ਦਾ ਪ੍ਰਚਾਰ , ਸਿੱਖਾਂ ਵਿਚ ਵਿੱਦਿਆ ਦਾ ਪ੍ਰਸਾਰ , ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਲਿਆਉਣ ਹਿਤ ਉਹਨਾਂ ਦੀ ਤਰੱਕੀ ਹਿਤ ਯਤਨ ਅਤੇ ਸਿੱਖ ਧਾਰਮਿਕ ਅਸਥਾਨਾਂ ਦੀ ਬੇਹਤਰ ਸੇਵਾ-ਸੰਭਾਲ ਦੀਵਾਨ ਦੇ ਉਦੇਸ਼ਾਂ ਵਿਚ ਸ਼ਾਮਲ ਸੀ । ਦੀਵਾਨ 1911 ਤਕ ਆਪਣੇ ਮਿਥੇ ਹੋਏ ਕਾਰਜ-ਖੇਤਰ ਵਿਚ ਪੂਰੀ ਤਰ੍ਹਾਂ ਕਿਰਿਆਸ਼ੀਲ ਰਿਹਾ ਪਰੰਤੂ ਫਿਰ ਹੌਲੀ-ਹੌਲੀ ਇਹ ਸੁੰਗੜਨ ਲੱਗਾ ਕਿਉਂਕਿ 25 ਦਸੰਬਰ 1911 ਨੂੰ , ਆਪਣੇ ਪਿਤਾ ਸਰ ਹੀਰਾ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ , ਜਦੋਂ ਰਿਪੁਦਮਨ ਸਿੰਘ ਨੇ ਰਾਜ-ਗੱਦੀ ਸੰਭਾਲੀ ਤਾਂ ਉਹਨਾਂ ਦੀ ਦੀਵਾਨ ਦੇ ਕਾਰਜਾਂ ਵਿਚ ਦਿਲਚਸਪੀ ਘੱਟਦੀ ਗਈ ।


ਲੇਖਕ : ਸ.ਸ.ਅ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 330, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.