ਲਾਗ–ਇਨ/ਨਵਾਂ ਖਾਤਾ |
+
-
 
ਖ਼ੁਰਾਕ

Food_ਖ਼ੁਰਾਕ: ਖ਼ੁਰਾਕ ਦਾ ਮਤਲਬ ਹੈ ਮਨੁਖ ਦੇ ਸਰੀਰ ਅਤੇ ਜੀਵਨ ਨੂੰ ਚਲਦਾ ਰਖਣ ਲਈ ਖਾਣ ਪੀਣ ਲਈ ਵਰਤੀ ਜਾਂਦੀ ਹਰੇਕ ਚੀਜ਼। ਇਸ ਸ਼ਬਦ ਦੇ ਅਰਥਾਂ ਵਿਚ ਹਰ ਉਹ ਚੀਜ਼ ਸ਼ਾਮਲ ਹੈ ਜੋ ਮਨੁੱਖੀ ਖ਼ੁਰਾਕ ਦੇ ਤੌਰ ਤੇ ਵਰਤੀ ਜਾਂਦੀ ਹੈ ਜਾਂ ਉਸ ਵਿਚ ਸ਼ਾਮਲ ਹੁੰਦੀ ਹੈ। ਲੂਣ ਵੀ ਖ਼ੁਰਾਕ ਦਾ ਲਾਜ਼ਮੀ ਤਤ ਹੈ।

       ਦ ਪ੍ਰੀਵੈਨਸ਼ਨ ਆਫ਼: ਫੂਡ ਐਡਲਟਰੇਸ਼ਨ ਐਕਟ, 1954 ਦੀ ਧਾਰਾ 2 (4) ਅਨੁਸਾਰ ਖ਼ੁਰਾਕ ਦਾ ਮਤਲਬ ਹੈ ਮਨੁਖੀ ਖਾਧ ਵਜੋਂ ਭੇਖਜਾਂ ਅਤੇ ਪਾਣੀ ਤੋਂ ਬਿਨਾਂ ਕੋਈ ਹੋਰ ਚੀਜ਼ ਜੋ ਖਾਣ ਜਾਂ ਪੀਣ ਲਈ ਵਰਤੀ ਜਾਂਦੀ ਹੈ ਅਤੇ ਇਸ ਵਿਚ ਸ਼ਾਮਲ ਹੈ-(ੳ) ਕੋਈ ਵੀ ਚੀਜ਼ ਜੋ ਸਾਧਾਰਨ ਤੌਰ ਤੇ ਮਨੁੱਖੀ ਖਾਣੇ ਦੀ ਬਣਤਰ ਜਾਂ ਤਿਆਰੀ ਲਈ ਵਰਤੀ ਜਾਂਦੀ ਹੈ ਅਤੇ (ਅ) ਕੋਈ ਖ਼ੁਸ਼ਬੋਈ ਚੀਜ਼ ਜਾਂ ਮਸਾਲਾ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 579,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਖ਼ੁਰਾਕ

ਖ਼ੁਰਾਕ. ਫ਼ਾ ਸੰਗ੍ਯਾ—ਅਹਾਰ. ਭੋਜਨ. ਗਿਜਾ। ੨ ਸੰ. ਖੁਰ ਵਾਲਾ ਪਸ਼ੂ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 631,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/10/2014 12:00:00 AM
ਹਵਾਲੇ/ਟਿੱਪਣੀਆਂ: noreference

ਖ਼ੁਰਾਕ

ਖ਼ੁਰਾਕ 1 [ਨਾਂਇ] ਖਾਣ-ਪੀਣ ਵਾਲ਼ੀਆਂ ਚੀਜ਼ਾਂ, ਭੋਜਨ, ਖਾਣਾ, ਰਾਸ਼ਨ, ਰਸਦ; ਦਵਾਈ ਦੀ ਇੱਕ ਮਾਤਰਾ; ਜਾਨਵਰਾਂ ਦਾ ਖਾਣਾ 2 [ਨਾਂਪੁ] ਮੁਗ਼ਲ ਕਾਲ ਵਿੱਚ ਲਿਆ ਜਾਣ ਵਾਲ਼ਾ ਇੱਕ ਕਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 727,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ