ਫ਼ਰੀਦਕੋਟ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਫ਼ਰੀਦਕੋਟ ( ਨਗਰ ) : ਪੰਜਾਬ ਦਾ ਇਕ ਜ਼ਿਲ੍ਹਾ-ਨਗਰ ਜਿਸ ਨੂੰ ਬਾਰ੍ਹਵੀਂ ਸਦੀ ਦੇ ਅੰਤ ਵਿਚ ਰਾਜਾ ਮੋਕਲਦੇਵ ਨੇ ਵਸਾਇਆ ਸੀ ਅਤੇ ਇਸ ਦਾ ਨਾਂ ‘ ਮੋਕਲ ਨਗਰ’ ਜਾਂ ‘ ਮੋਕਲਹਰ’ ਰਖਿਆ ਸੀ । ਪਰ ਸੰਨ 1215 ਈ. ਦੇ ਸਤੰਬਰ ਮਹੀਨੇ ਦੇ ਪਿਛਲੇ ਅੱਧ ਵਿਚ ਇਸ ਨਗਰ ਵਿਚ ਬਾਬਾ ਫ਼ਰੀਦ ਦਾ ਆਗਮਨ ਹੋਇਆ ਅਤੇ ਰਾਜੇ ਨੇ ਬਾਬਾ ਜੀ ਦੇ ਸਤਿਕਾਰ ਵਜੋਂ ਆਪਣੇ ਨਗਰ ਦਾ ਨਾਂ ‘ ਫ਼ਰੀਦਕੋਟ’ ਰਖ ਦਿੱਤਾ । ਉਸ ਤੋਂ ਬਾਦ ਇਥੇ ਕਈਆਂ ਦੀ ਹਕੂਮਤ ਰਹੀ ਪਰ ਅੰਤ ਵਿਚ ਸੋਲ੍ਹਵੀਂ ਸਦੀ ਤੋਂ ਇਸ ਨਗਰ ਉਤੇ ਬਰਾੜਾਂ ਦਾ ਅਧਿਕਾਰ ਹੋ ਗਿਆ , ਜੋ ਪੈਪਸੂ ਬਣਨ ਤਕ ਜਾਰੀ ਰਿਹਾ ।

ਇਸ ਨਗਰ ਵਿਚ ਬਾਬਾ ਫ਼ਰੀਦ ਨਾਲ ਸੰਬੰਧਿਤ ਦੋ ਗੁਰਦੁਆਰੇ ਹਨ— ਟਿੱਲਾ ਬਾਬਾ ਫ਼ਰੀਦ ਅਤੇ ਗੁਰਦੁਆਰਾ ਗੋਦੜੀ ਸਾਹਿਬ । ਇਨ੍ਹਾਂ ਤੋਂ ਇਲਾਵਾ ਬਾਬਾ ਫ਼ਰੀਦ ਦੇ ਨਾਂ ਨਾਲ ਸੰਬੰਧਿਤ ਕਈ ਵਿਦਿਅਕ ਅਤੇ ਸਮਾਜਿਕ ਸੰਸਥਾਵਾਂ ਵੀ ਹਨ । ਇਸ ਨਗਰ ਵਿਚ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਤਿਆਰ ਕਰਨ ਦਾ ਉਦਮ ਕੀਤਾ ਗਿਆ । ਉਹ ਟੀਕਾ ‘ ਫ਼ਰੀਕੋਟੀ ਟੀਕਾ’ ਦੇ ਨਾਂ ਨਾਲ ਪ੍ਰਸਿੱਧ ਹੋਇਆ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1491, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.