ਫ਼ੀਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਫ਼ੀਸ [ ਨਾਂਇ ] ਪੜ੍ਹਾਈ ਲਈ ਸਕੂਲ ਕਾਲਜ/ ਇਲਾਜ ਲਈ ਡਾਕਟਰ ਜਾਂ ਹਸਪਤਾਲ ਮੁਕੱਦਮੇ ਲਈ ਵਕੀਲ ਨੂੰ ਦਿੱਤੀ ਜਾਣ ਵਾਲ਼ੀ ਰਕਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1189, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਫ਼ੀਸ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Fee _ ਫ਼ੀਸ : ਕਮਿਸ਼ਨਰ , ਹਿੰਦੂ ਰਿਲਿਜੱਸ ਇੰਡੌਮੈਂਟਸ , ਮਦਰਾਸ ਬਨਾਮ ਸ੍ਰੀ ਲਕਸ਼ਮੇਂਦਰ ਤੀਰਥ ਸਵਾਮੀਆਰ ਆਫ਼ ਸ੍ਰੀ ਸੀਉਰਮਠ ( ਏ ਆਈ ਆਰ 1954 ਐਸ ਸੀ 282 ) ਅਨੁਸਾਰ ਕਿਸੇ ਸਰਕਾਰੀ ਏਜੰਸੀ ਦੁਆਰਾ ਵਿਅਕਤੀਆਂ ਦੀ ਕੀਤੀਆ ਗਈਆਂ ਵਿਸ਼ੇਸ਼ ਸੇਵਾਵਾਂ ਲਈ ਲਏ ਜਾਂਦੇ ਪੈਸੇ ਨੂੰ ਫ਼ੀਸ ਕਿਹਾ ਜਾਂਦਾ ਹੈ । ਟੈਕਸ ਅਤੇ ਫ਼ੀਸ ਵਿਚ ਮੁਢਲਾ ਫ਼ਰਕ ਇਹ ਹੈ ਕਿ ਟੈਕਸ ਸਰਕਾਰੀ ਖ਼ਰਚੇ ਪੂਰੇ ਕਰਨ ਲਈ ਲਾਇਆ ਜਾਂਦਾ ਹੈ ਅਤੇ ਉਹ ਸਭਨਾਂ ਉਤੇ ਸਾਂਝਾ ਬੋਝ ਹੁੰਦਾ ਹੈ , ਜਦ ਕਿ ਫ਼ੀਸ ਕਿਸੇ ਵਿਸ਼ੇਸ਼-ਲਾਭ ਜਾਂ ਵਿਸ਼ੇਸ਼ ਅਧਿਕਾਰ ਲਈ ਕੀਤੀ ਗਈ ਅਦਾਇਗੀ ਨੂੰ ਫ਼ੀਸ ਦਾ ਨਾਂ ਦਿੱਤਾ ਗਿਆ ਹੈ ।

            ਸਦਰਨ ਫ਼ਾਰਮੇਸੂਟੀਕਲਜ਼ ਐਂਡ ਕੈਮੀਕਲਜ਼ , ਤ੍ਰਿਚੁਰ ਬਨਾਮ ਕੇਰਲ ਰਾਜ ( ਏ ਆਈ ਆਰ 1981 ਐਸ ਸੀ 1863 ) ਵਿਚ ਵੀ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ‘ ਫ਼ੀਸਾਂ’ ਉਹ ਰਕਮਾਂ ਹੁੰਦੀਆਂ ਹਨ ਜੋ ਕਿਸੇ ਵਿਸ਼ੇਸ਼-ਅਧਿਕਾਰ ਲਈ ਅਦਾ ਕੀਤੀਆਂ ਜਾਂਦੀਆਂ ਹਨ , ਉਨ੍ਹਾ ਦੀ ਅਦਾਇਗੀ ਕੋਈ ਬੰਧਨ ਨਹੀਂ ਹੁੰਦੀ ਸਗੋਂ ਸਵੈ-ਇੱਛਕ ਤੌਰ ਤੇ ਕੀਤੀ ਜਾਂਦੀ ਹੈ । ਫ਼ੀਸਾਂ ਅਤੇ ਟੈਕਸਾਂ ਵਿਚਕਾਰ ਨਿਖੇੜਾ ਇਹ ਹੈ ਕਿ ਟੈਕਸ ਦਾ ਮੁੱਖ ਪ੍ਰਯੋਜਨ ਸਰਕਾਰ ਚਲਾਉਣ ਲਈ ਜਾਂ ਕਿਸੇ ਲੋਕ ਪ੍ਰਯੋਜਨ ਲਈ ਪੈਸਾ ਇਕੱਠਾ ਕਰਨਾ ਹੁੰਦਾ ਹੈ , ਜਦ ਕਿ ਫ਼ੀਸ ਪ੍ਰਦਾਨ ਕੀਤੇ ਗਏ ਕਿਸੇ ਵਿਸ਼ੇਸ਼-ਅਧਿਕਾਰ ਜਾਂ ਲਾਭ ਲਈ ਜਾਂ ਕੀਤੀ ਗਈ ਕਿਸੇ ਸੇਵਾ ਲਈ ਜਾਂ ਉਨ੍ਹਾਂ ਦੇ ਤੱਲਕ ਵਿਚ ਉਠਾਏ ਖ਼ਰਚੇ ਪੂਰੇ ਕਰਨ ਹਿਤ ਲਈ ਜਾਂਦੀ ਹੈ ।

            ਫ਼ੀਸ ਆਮ ਤੌਰ ਤੇ ਉਸ ਚਾਰਜ ਦੇ ਤੌਰ ਤੇ ਪਰਿਭਾਸ਼ਤ ਕੀਤੀ ਜਾਂਦੀ ਹੈ ਜੋ ਕਿਸੇ ਸਰਕਾਰੀ ਏਜੰਸੀ ਦੁਆਰਾ ਵਿਅਕਤੀਆ ਦੀ ਕੀਤੀ ਸੇਵਾ ਲਈ ਵਸੂਲ ਕੀਤਾ ਜਾਂਦਾ ਹੈ । ਫ਼ੀਸ ਅਦਾ ਕਰਨ ਵਾਲੇ ਅਤੇ ਫ਼ੀਸ ਵਸੂਲ ਕਰਨ ਵਾਲੀ ਧਿਰ ਵਿਚਾਕਰ ਕੰਮ ਅਤੇ ਇਵਜ਼ਾਨੇ ਦਾ ਤੱਥ ਸਥਾਪਤ ਹੋਣਾ ਚਾਹੀਦਾ ਹੈ । ਫ਼ੀਸ ਉਗਰਾਹੁਣ ਵਾਲੀ ਧਿਰ ਨੂੰ ਇਹ ਵਿਖਾਉਣਾ ਪੈਂਦਾ ਹੈ ਕਿ ਫ਼ੀਸ ਦੇ ਬਦਲੇ ਜੋ ਸੇਵਾਵਾਂ ਉਹ ਮੁਹਈਆ ਕਰ ਰਹੇ ਹਨ ਉਹ ਫ਼ੀਸ ਅਦਾ ਕਰਨ ਵਾਲਿਆਂ ਦੇ ਖ਼ਾਸ ਲਾਭ ਲਈ ਹਨ । ਇਹ ਗੱਲ ਕਿਸੇ ਨਿਸਚਿਤਤਾ , ਵਾਜਬੀਪਨ ਜਾਂ ਭਾਰੂ ਅਧਿਸੰਭਾਵਨਾ ਦੀ ਹਦ ਤਕ ਵਿਖਾਈ ਜਾਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਵਸੂਲ ਕੀਤੀ ਫ਼ੀਸ ਦਾ ਵੱਡਾ ਹਿੱਸਾ ਅਦਾਇਗੀ ਕਰਨ ਵਾਲਿਆਂ ਦੇ ਲਾਭ ਲਈ ਖ਼ਰਚ ਕੀਤਾ ਜਾਂਦਾ ਹੈ । [ ( ਸ੍ਰੀ ਸਜਾਨ ਮਿਲਜ਼ ਲਿਮਟਿਡ ਬਨਾਮ ਕ੍ਰਿਸ਼ੀ ਉਪਜਮੰਡੀ ਸੰਮਤੀ 1981 ਜਬਲਪੁਰ ਲਾ.ਜ.82 ( ਡਿ.ਬੈਂ. ) ]


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.