ਅਲਸੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਲਸੀ (ਨਾਂ,ਇ) ਤੇਲਦਾਰ ਬੀਆਂ ਵਾਲਾ ਅਨਾਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3031, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅਲਸੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਲਸੀ. ਸੰ. ਅਤਸੀ. ਸੰਗ੍ਯਾ—ਤੀਸੀ. ਇੱਕ ਬੂਟਾ ਅਤੇ ਉਸ ਦਾ ਫਲ. ਪੁਰਾਣਾ ਵਿੱਚ ਵਿ੄ਨੁ ਦਾ ਰੰਗ ਅਲਸੀ ਦੇ ਫੁੱਲ ਜੇਹਾ ਵਰਣਨ ਕੀਤਾ ਹੈ. “ਸ੍ਯਾਮਲ ਅਲਸੀ ਕੁਸੁਮ ਸਮਾਨਾ.” (ਗੁਪ੍ਰਸੂ)5 ਅਲਸੀ ਦਾ ਤੇਲ ਰੌਗਨਾਂ ਵਿੱਚ ਬਹੁਤ ਵਰਤਿਆ ਜਾਂਦਾ ਹੈ, ਅਤੇ ਅਲਸੀ ਨੂੰ ਪੀਸਕੇ ਫੋੜੇ ਆਦਿ ਤੇ ਬੰਨ੍ਹਿਆ ਜਾਂਦਾ ਹੈ. ਬਹੁਤ ਲੋਕ ਸਰਦੀ ਦੀ ਰੁੱਤ ਵਿੱਚ ਕਮਰ ਦਰਦ ਦੂਰ ਕਰਨ ਲਈ ਅਲਸੀ ਦੀਆਂ ਪਿੰਨੀਆ ਬਣਾਕੇ ਖਾਂਦੇ ਹਨ. ਇਸ ਦੀ ਤਾ੆੢ਰ ਗਰਮ ਤਰ ਹੈ. L. Linum usitatissimum. ਸੰਸਕ੍ਰਿਤ ਗ੍ਰੰਥਾਂ ਵਿੱਚ ਅਲਸੀ ਦਾ ਨਾਂਉਂ ਰੁਦ੍ਰ ਪਤਨੀ ਭੀ ਲਿਖਿਆ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅਲਸੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਅਲਸੀ : ਇਸਦਾ ਬਨਸਪਤੀ ਵਿਗਿਆਨਕ ਨਾਂ ਲਾਈਨਮ ਯੂਸੀਟੈਟਿਸਿਮਮ (Linum usitatissimum) ਹੈ। ਇਸ ਨੂੰ ਸੰਸਕ੍ਰਿਤ ਵਿਚ ਕੁਸ਼ਮਾ ਕਹਿੰਦੇ ਹਨ; ਗੁਜਰਾਤੀ ਵਿਚ ਇਸ ਦਾ ਨਾਉਂ ਅਲਸੀ ਮਰਾਠੀ ਵਿਚ ਜਵਸ ਅਲਸੀ, ਅੰਗਰੇਜ਼ੀ ਵਿਚ ਲਿਨਸੀਡ ਅਤੇ ਲਾਤੀਨੀ ਵਿਚ ਲਾਈਨਮ ਹੈ।

          ਇਸਦੀ ਕਾਸ਼ਤ ਬਾਰੇ ਭਾਰਤ ਵਿਚ ਹੁੰਦੀ ਹੈ। ਇਹ ਇਕ-ਰੁੱਤਾ ਪੌਦਾ ਹੈ। ਰੰਗਾਂ ਦੇ ਫ਼ਰਕ ਕਰਕੇ ਇਸਦੀਆਂ ਲਾਲ, ਸਫ਼ੈਦ ਅਤੇ ਖਾਕੀ ਤਿੰਨ ਕਿਸਮਾਂ ਹਨ। ਇਸ ਦੇ ਪੌਦੇ 0.75 ਮੀ. ਤੋਂ 1.5 ਮੀ. ਉੱਚੇ, ਸ਼ਾਖਾਂ ਦੋ ਜਾਂ ਤਿੰਨ ਇੱਕੋ ਜਿੰਨੀਆਂ ਲੰਬੀਆ, ਪੱਤੀਆਂ ਛੋਟੀਆਂ ਛੋਟੀਆਂ ਅਤੇ ਫ਼ੁੱਲ ਨੀਲੇ, ਉਤੋਂ ਇਕ ਇੰਚ ਚੌੜੇ ਹੁੰਦੇ ਹਨ। ਫ਼ੁੱਲਾਂ ਵਿਚ ਹਰੀਆਂ ਪੱਤੀਆਂ ਅਤੇ ਰੰਗਦਾਰ ਪੱਤੀਆਂ ਦੀ ਗਿਣਤੀ ਪੰਜ ਪੰਜ ਹੁੰਦੀ ਹੈ। ਪੁੰਕੇਸਰ ਅਤੇ ਸਟਾਈਲ ਵੀ ਪੰਜ ਪੰਜ ਹਨ। ਫੁੱਲ ਝੜਨ ਪਿੱਛੋਂ ਪੰਜ ਖ਼ਾਨਿਆਂ ਵਾਲਾ ਕੈਪਸਿਊਲ ਬਣ ਜਾਂਦਾ ਹੈ ਜਿਸ ਵਿਚ ਬੀਜ ਹੁੰਦਾ ਹੈ। ਇਨ੍ਹਾਂ ਬੀਜਾਂ ਵਿਚੋਂ ਤੇਲ ਨਿਕਲਦਾ ਹੈ, ਜੋ ਹਵਾ ਨਾਲ ਕੁਝ ਸਮੇਂ ਵਿਚ ਹੀ ਠੋਸ ਹੋ ਜਾਂਦਾ ਹੈ। ਵਿਸ਼ੇਸ਼ ਤੌਰ ਤੇ ਜਦੋਂ ਇਸ ਨੂੰ ਖ਼ਾਸ ਰਸਾਇਣਿਕ ਚੀਜ਼ਾਂ ਦੇ ਨਾਲ ਉਬਾਲ ਦਿੱਤਾ ਜਾਂਦਾ ਹੈ ਤਾਂ ਇਹ ਹੋਰ ਵੀ ਛੇਤੀ ਖੁਸ਼ਕ ਹੋ ਜਾਂਦਾ ਹੈ। ਅਸਲੀ ਦਾ ਤੇਲ ਰੰਗ, ਵਾਰਨਿਸ਼ ਅਤੇ ਛਪਾਈ ਵਾਲੀ ਸਿਆਹੀ ਬਣਾਉਣ ਦੇ ਕੰਮ ਆਉਂਦਾ ਹੈ। ਇਸ ਪੌਦੇ ਦੇ ਡੰਡਲਾਂ ਤੋਂ ਇਕ ਕਿਸਮ ਦਾ ਰੇਸ਼ਾ ਮਿਲਦਾ ਹੈ, ਜਿਸ ਦਾ ਰੰਗ ਲਾਹ ਕੇ ਲਿਨਨ ਨਾਂ ਦਾ ਕੱਪੜਾ ਬਣਾਇਆ ਜਾਂਦਾ ਹੈ। ਇਸ ਦਾ ਕੱਪੜਾ ਜਿਸਮ ਨੂੰ ਠੰਢਾ ਰੱਖਦਾ ਹੈ। ਤੇਲ ਪੀੜ ਲੈਣ ਮਗਰੋਂ ਖੱਲ ਨੂੰ ਪਸ਼ੂਆਂ ਦੀ ਖ਼ੁਰਾਕ ਦੇ ਤੌਰ ਦੇ ਵਰਤ ਲਿਆਂ ਜਾਂਦਾ ਹੈ। ਅਲਸੀ ਦੀ ਅਕਸਰ ਪੁਲਟਸ ਵੀ ਬਣਾਈ ਜਾਂਦੀ ਹੈ ਜੋ ਜੋੜਾਂ ਦੀ ਸੋਜ ਵਾਸਤੇ ਗੁਣਕਾਰੀ ਸਮਝੀ ਜਾਂਦੀ ਹੈ।

          ਆਯੁਰਵੈਦ ਵਿਚ ਅਲਸੀ ਨੂੰ ਨਿੰਮ੍ਹੀ ਨਿੰਮ੍ਹੀ ਖ਼ੁਸ਼ਬੂ ਵਾਲੀ, ਤਾਕਤ ਵਧਾਉਣ ਵਾਲੀ, ਕਫ਼ ਤੇ ਵਾਈ-ਨਸ਼ਕ, ਪਿੱਤ ਵਧਾਉਣ ਵਾਲੀ, ਚਿਕਨੀ, ਪਚਣ ਵਿਚ ਭਾਰੀ, ਗਰਮ, ਕਾਮ ਵਰਧਕ, ਪਿੱਠ ਦੇ ਦਰਦ ਅਤੇ ਸੋਜ ਨੂੰ ਹਟਾਉਣ ਵਾਲੀ ਕਿਹਾ ਗਿਆ ਹੈ। ਗਰਮ ਪਾਣੀ ਵਿਚ ਪਾ ਕੇ ਨਿਰੇ ਬੀਜਾਂ ਦਾ ਜਾਂ ਇਨ੍ਹਾਂ ਵਿਚ ਇਕ ਤਿਹਾਈ ਭਾਗ ਮੁਲੱਠੀ ਕੁੱਟ ਕੇ ਰਲਾ ਕੇ ਕਾੜ੍ਹਾ ਬਣਾਇਆ ਜਾਂਦਾ ਹੈ। ਇਹ ਕਾੜ੍ਹਾ ਲਹੂ ਦੇ ਮਰੋੜਾਂ ਅਤੇ ਪੇਸ਼ਾਬ ਸਬੰਧੀ ਰੋਗਾਂ ਵਿਚ ਲਾਭਦਾਇਕ ਆਖਿਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-20, ਹਵਾਲੇ/ਟਿੱਪਣੀਆਂ: no

ਅਲਸੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਲਸੀ, ਇਸਤਰੀ ਲਿੰਗ : ਇਕ ਪ੍ਰਕਾਰ ਦਾ ਬੂਟਾ ਜਿਸ ਦੇ ਬੀਆਂ ਦਾ ਤੇਲ ਕੱਢਦੇ ਹਨ, ਇਸ ਦੇ ਛਿਲਕੇ ਦਾ ਕੱਪੜਾ ਭੀ ਬਣਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-08-12-56-42, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.