ਅੰਗਦ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਗਦ (ਨਾਂ,ਪੁ) ਰੱਖਿਆ ਵਜੋਂ ਡੌਲੇ ਤੇ ਬੰਨ੍ਹਿਆ ਜਾਣ ਵਾਲਾ ਤਵੀਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਅੰਗਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅੰਗਦ. ਸੰ. अङ्गद्. ਸੰਗ੍ਯਾ—ਅੰਗ ਨੂੰ ਸ਼ੋਭਾ ਦੇਣ ਵਾਲਾ ਭੂ੄ਣ. ਭੁਜਬੰਦ. ਬਾਜ਼ੂਬੰਦ. ਕੇਯੂਰ। ੨ ਬਾਲਿ ਦਾ ਪੁਤ੍ਰ, ਸੁਗ੍ਰੀਵ ਦਾ ਭਤੀਜਾ , ਜੋ ਤਾਰਾ ਦੇ ਉਦਰ ਤੋਂ ਪੈਦਾ ਹੋਇਆ. ਇਹ ਰਾਮ ਚੰਦ੍ਰ ਜੀ ਦਾ ਦੂਤ ਬਣਕੇ ਰਾਵਣ ਦੀ ਸਭਾ ਵਿੱਚ ਗਿਆ ਸੀ. “ਇਤ ਕਪਿਪਤਿ ਅਰ ਰਾਮ, ਦੂਤ ਅੰਗਦਹਿਂ ਪਠਾਯੋ.” (ਰਾਮਾਵ) ੩ ਲਛਮਨ (ਲ੖ਮਣ) ਦਾ ਇੱਕ ਪੁਤ੍ਰ, ਜਿਸ ਨੇ ਆਪਣੇ ਨਾਉਂ ਪੁਰ ਆਂਗਦੀ ਨਗਰੀ ਵਸਾਈ। ੪ ਦੇਖੋ, ਅੰਗਦ ਸਤਿਗੁਰੂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3237, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਅੰਗਦ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਗਦ : ਇਹ ਕਿਸ਼ਕਿੰਧਾ ਦੇ ਬਾਨਰ ਰਾਜੇ ਬਾਲੀ ਅਤੇ ਰਾਣੀ ਤਾਰਾ ਦਾ ਪੁੱਤਰ ਸੀ। ਰਾਮਾਇਣ ਅਨੁਸਾਰ ਇਹ ਬਾਨਰ ਸੀ ਅਤੇ ਸ਼੍ਰੀ ਰਾਮ ਚੰਦਰ ਨਾਲ ਮਿਲ ਕੇ ਰਾਵਣ ਦੇ ਵਿਰੁੱਧ ਲੜਿਆ ਸੀ। ਇਸ ਨੇ ਰਾਵਣ ਦੀ ਸਭ ਵਿਚ ਪੈਰ ਜਮਾ ਕੇ ਵੰਗਾਰਿਆ ਸੀ ਕਿ ਜੇ ਰਾਵਣ ਦਾ ਕੋਈ ਜੋਧਾ ਇਸ ਦਾ ਪੈਰ ਹਟਾ ਦੇਵੇ ਤਾਂ ਇਹ ਹਾਰ ਮੰਨ ਜਾਵੇਗਾ। ਬਹੁਤ ਜਤਨ ਕਰਨ ਤੇ ਵੀ ਰਾਵਣ ਦੇ ਸੂਰਮੇ ਇਸ ਦੇ ਪੈਰ ਨੂੰ ਨਾ ਹਟਾ ਸਕੇ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-15, ਹਵਾਲੇ/ਟਿੱਪਣੀਆਂ: no

ਅੰਗਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅੰਗਦ  : ਇਹ ਬਾਲੀ ਦਾ ਪੁੱਤਰ ਅਤੇ ਸੁਗ੍ਰੀਵ ਦਾ ਭਤੀਜਾ ਸੀ ਜਿਸ ਦਾ ਜਨਮ ਤਾਰਾ ਦੀ ਕੁੱਖੋਂ ਹੋਇਆ। ਬਾਲੀ ਦੇ ਸ੍ਰੀ ਰਾਮ ਵੱਲੋਂ ਕੀਤੇ ਬੱਧ ਉਪਰੰਤ ਸੁਗ੍ਰੀਵ ਨੂੰ ਰਾਜ ਗੱਦੀ ਤੇ ਬਿਠਾਇਆ ਗਿਆ ਅਤੇ ਅੰਗਦ ਯੁਵਰਾਜ ਬਣਿਆ। ਇਹ ਰਾਮ ਚੰਦਰ ਜੀ ਦਾ ਦੂਤ ਬਣ ਕੇ ਲੰਕਾ ਵਿਖੇ ਰਾਵਣ ਦੀ ਸਭਾ ਵਿਚ ਗਿਆ ਸੀ। ਸੁਗ੍ਰੀਵ ਦੀ ਸੈਨਾ ਨਾਲ ਲੰਕਾ ਵਿਚ ਹੋਏ ਯੁੱਧ ਵਿਚ ਇਹ ਬਹੁਤ ਬਹਾਦਰੀ ਨਾਲ ਲੜਿਆ ਸੀ। ਇਕ ਦਿਨ ਇਸ ਯੁੱਧ ਦੌਰਾਨ ਹੀ ਅੰਗਦ ਨੇ ਇੰਦਰਜੀਤ ਨੂੰ ਹਰਾਇਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-11-10-50, ਹਵਾਲੇ/ਟਿੱਪਣੀਆਂ: ਹ. ਪੁ.–ਚ. ਕੋ. : 6; ਮ. ਕੋ. : 111

ਅੰਗਦ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅੰਗਦ, ਹਿੰਦੀ / ਅੰਗਰੇਜ਼ੀ / ਪੁਲਿੰਗ : ੧. ਅੰਗ ਦੀ ਰੱਖਿਆ ਕਰਨ ਵਾਲਾ, ਅੰਗ ਨੂੰ ਸ਼ੋਭਾ ਦੇਣ ਵਾਲਾ; ੨. ਰੱਖਿਆ ਲਈ ਡੌਲੇ ਤੇ ਬੰਨ੍ਹਿਆ ਹੋਇਆ ਤਵੀਤ, ਨੰਤ; ੩. ਸਿੱਖ ਪੰਥ ਦੇ ਦੂਜੇ ਗੁਰੂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 689, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-03-44-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.