ਆਟਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਟਾ (ਨਾਂ,ਪੁ) ਬਰੀਕ ਪੀਠਾ ਹੋਇਆ ਅਨਾਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਆਟਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਟਾ [ਨਾਂਪੁ] ਪੀਸਿਆ ਹੋਇਆ ਅਨਾਜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਆਟਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਟਾ. ਸੰਗ੍ਯਾ—ਆਰਦ. ਚੂਨ. ਪਿਸਾਨ. ਪੀਠਾ ਹੋਇਆ ਅਨਾਜ. “ਇਕਨਾ ਆਟਾ ਅਗਲਾ, ਇਕਨਾ ਨਾਹੀ ਲੋਣੁ.” (ਸ. ਫਰੀਦ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3861, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਆਟਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਆਟਾ (ਸੰ.। ਪੰਜਾਬੀ) ਪੀਸਿਆ ਹੋਇਆ ਅਨਾਜ। ਯਥਾ-‘ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ’। ਦੇਖੋ , ‘ਲੋਣੁ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3788, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਆਟਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਆਟਾ, ਪੁਲਿੰਗ : ਪੀਠਾ ਹੋਇਆ ਅਨਾਜ

–ਆਟਾ ਹੋਣਾ, ਮੁਹਾਵਰਾ : ਪਿਸ ਜਾਣਾ, ਬੁਰੀ ਤਰ੍ਹਾਂ ਦਰੜਿਆ ਜਾਣਾ, ਲੱਕੜੀ ਆਦਿ ਦਾ ਘੁਣ ਲਗ ਕੇ ਬੋਦਾ ਹੋ ਜਾਣਾ, ਸਤਿਆਨਾਸ ਹੋ ਜਾਣਾ

–ਆਟਾ ਕਰਨਾ, ਮੁਹਾਵਰਾ : ਬਹੁਤ ਬਰੀਕ ਪੀਸਣਾ, ਬਿਲਕੁਲ ਸਤਿਆਨਾਸ ਕਰ ਦੇਣਾ, ਬਰਬਾਦ ਕਰਨਾ

–ਧੌਲੀ ਦਾੜ੍ਹੀ ਤੇ ਆਟਾ ਖਰਾਬ, ਅਖੌਤ : ਵਡੇਰੇ ਜਾਂ ਸਿਆਣੇ ਆਦਮੀ ਨੂੰ ਸ਼ਰਮ ਦਿਵਾਉਣ ਲਈ ਬੋਲਦੇ ਹਨ

–ਆਟਾ ਨਹੀਂ ਤਾਂ ਦਲੀਆ, ਅਖੌਤ : ਨੁਕਸਾਨ ਜ਼ਰੂਰ ਹੋਇਆ ਹੈ ਭਾਵੇਂ ਬਹੁਤਾ ਨਹੀਂ

–ਆਟੇ ਦਾ ਦੀਵਾ, ਅੰਦਰ ਚੂਹੇ ਬਾਹਰ ਕਾਂ ਨਾ ਛੱਡਣ, ਅਖੌਤ : ਇੰਨਾ ਕਮਜ਼ੋਰ ਕਿ ਨਾ ਘਰ ਵਿਚ ਬਚਾਉ ਹੈ ਨਾ ਬਾਹਰ

–ਆਟੇ ਦਾਲ ਦਾ ਭਾ ਮਲੂਮ ਹੋ ਜਾਣਾ, ਅਖੌਤ : ਦੁਨੀਆ ਦੇ ਉਤਰਾ ਚੜ੍ਹਾ ਦਾ ਪਤਾ ਲੱਗਣਾ; ਫ਼ਰਕ ਪਤਾ ਲੱਗਣਾ, ਕਦਰ ਮਲੂਮ ਹੋਣਾ, ਭੁਲੇਖਾ ਨਿਕਲਣਾ, ਕੀਤੇ ਹੋਏ ਬੁਰੇ ਕੰਮ ਦਾ ਨਤੀਜਾ ਸਾਹਮਣੇ ਆਉਣਾ, ਨਸੀਹਤ ਹੋ ਜਾਣਾ

–ਆਟੇ ਦਾਲ ਦਾ ਫ਼ਿਕਰ ਹੋਣਾ, ਮੁਹਾਵਰਾ : ਬਹੁਤ ਗਰੀਬੀ ਹੋਣਾ, ਥੁੜ ਵਿਚ ਹੋਣਾ, ਘਰ ਦੇ ਖਰਚਾਂ ਨੂੰ ਪੂਰਾ ਕਰਨ ਦੀ ਚਿੰਤਾ

–ਆਟੇ ਨਾਲ ਘੁਣ ਪਿਸਣਾ, ਮੁਹਾਵਰਾ : ਵੱਡੇ ਆਦਮੀ ਨਾਲ ਛੋਟੇ ਦਾ ਜਾਂ ਇੱਕ ਦੇ ਨਾਲ ਦੂਜੇ ਦਾ ਨੁਕਸਾਨ ਹੋ ਜਾਣਾ

–ਆਟੇ ਵਿਚ ਲੂਣ ਹੋਣਾ, ਮੁਹਾਵਰਾ : ਬਹੁਤ ਥੋੜੇ ਅੰਸ਼ ਵਿਚ ਹੋਣਾ, ਜੋ ਕਿਸੇ ਗਿਣਤੀ ਵਿਚ ਨਾ ਹੋਵੇ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-12-04-57-51, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.