ਆਰਯ ਸਮਾਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਆਰਯ ਸਮਾਜ. ਰਿਆਸਤ ਮੋਰਵੀ ਦੇ ਇਲਾਕੇ ਟੰਕਾਰਾ ਗ੍ਰਾਮ ਵਿੱਚ ਬ੍ਰਾਹਮਣ ਅੰਬਾ ਸ਼ੰਕਰ ਦੇ ਘਰ ਸਨ ੧੮੨੪ ਵਿੱਚ ਮੂਲ ਸ਼ੰਕਰ ਦਾ ਜਨਮ ਹੋਇਆ. ਇਸ ਨੇ ਪਰਮਾਨੰਦ ਸਰਸ੍ਵਤੀ ਸੰਨ੍ਯਾਸੀ ਦਾ ਚੇਲਾ ਬਣਕੇ ਦਯਾਨੰਦ ਸਰਸ੍ਵਤੀ ਨਾਮ ਧਾਰਨ ਕੀਤਾ. ਮਥੁਰਾ ਨਿਵਾਸੀ ਵਿਰਜਾਨੰਦ ਪੰਡਿਤ ਤੋਂ ਵ੍ਯਾਕਰਣ ਪੜ੍ਹਿਆ. ਭਾਰਤ ਵਿੱਚ ਈਸਾਈ ਮਤ ਦਾ ਪ੍ਰਚਾਰ ਜਾਦਾ ਦੇਖਕੇ ਇਸ ਸਾਧੂ ਦੇ ਚਿੱਤ ਵਿੱਚ ਵੇਦਧਰਮ ਦਾ ਪ੍ਰਚਾਰ ਕਰਨ ਦੀ ਉਮੰਗ ਜਾਗੀ ਅਤੇ ਆਪਣੇ ਖ਼ਿਆਲ ਅਤੇ ਸਮੇਂ ਅਨੁਸਾਰ ਵੇਦ ਦੇ ਅਰਥ ਕਰਕੇ ਨਵੀਨ ਨਿਯਮ ਥਾਪੇ. ਇਸ ਦੀ ਸੰਪ੍ਰਦਾਯ ਦਾ ਨਾਉਂ “ਆਰਯਸਮਾਜ” ਹੈ, ਜਿਸ ਦਾ ਧਰਮਸ਼ਾਸਤ੍ਰ “ਸਤ੍ਯਾਰਥ ਪ੍ਰਕਾਸ਼” ਗ੍ਰੰਥ ਹੈ. ਜੋ ਪਹਿਲੀ ਵਾਰ ਸਨ ੧੮੭੫ ਵਿੱਚ ਛਪਿਆ ਹੈ.1

      ਸਾਧੂ ਦਯਾਨੰਦ ਸਰਸ੍ਵਤੀ ਦਾ ਦੇਹਾਂਤ ੩੦ ਅਕਤੂਬਰ ਸਨ ੧੮੮੩ (ਦਿਵਾਲੀ ਦੀ ਰਾਤ) ਨੂੰ ਹੋਇਆ.

      ਆਰਯ ਸਮਾਜ ਦੇ ਨਿਯਮ ਇਹ ਹਨ:—

      (੧)         ਸਾਰੇ ਸਤ੍ਯ, ਵਿਦ੍ਯਾ ਅਤੇ ਪਦਾਰਥਵਿਦ੍ਯਾ ਦ੍ਵਾਰਾ ਜਾਣੇ ਜਾਂਦੇ ਹਨ, ਅਤੇ ਉਨ੍ਹਾਂ ਸਭਨਾ ਦਾ ਮੁੱਢ ਪਰਮੇਸ਼੍ਵਰ ਹੈ.

      (੨)         ਈਸ਼੍ਵਰ ਸੱਚਿਦਾਨੰਦ ਰੂਪ , ਨਿਰਾਕਾਰ, ਸਵ੗ਸ਼ਕ੍ਤਿਮਾਨ, ਨ੍ਯਾਯਕਾਰੀ, ਦਯਾਲੁ, ਅਜਨਮਾ, ਅਨੰਤ , ਨਿਵਿ੗ਕਾਰ, ਅਨਾਦਿ, ਅਨੁਪਮ, ਸਵ੗੠ਧਾਰ, ਸਵੇ੗ਸ਼੍ਵਰ, ਸਵ੗ਵ੍ਯਾਪਕ, ਸਵ੗੠਄ਤਯ੗੠ਮੀ, ਅਜਰ, ਅਮਰ, ਅਭਯ, ਨਿਤ੍ਯ, ਪਵਿਤ੍ਰ ਅਤੇ ਸ੍ਰਿ੡੄਍† ਦਾ ਕਰਤਾ ਹੈ. ਉਸੇ ਦੀ ਉਪਾਸਨਾ ਕਰਨੇ ਯੋਗ੍ਯ ਹੈ.

      (੩)         ਵੇਦ ਸਤ੍ਯਵਿਦ੍ਯਾਵਾਂ ਦਾ ਪੁਸ੍ਤਕ ਹੈ. ਵੇਦ ਦਾ ਪੜ੍ਹਨਾ, ਪੜ੍ਹਾਉਨਾ, ਅਤੇ ਸੁਣਨਾ ਸੁਣਾਉਣਾ ਸਾਰੇ ਆਯ੗੠਄ ਦਾ ਪਰਮ ਧਰਮ ਹੈ.

      (੪)         ਸਤ੍ਯ ਦੇ ਗ੍ਰਹਿਣ ਕਰਨ ਅਤੇ ਅਸਤ੍ਯ ਦੇ ਛੱਡਣ ਵਿੱਚ ਸਦਾ ਤਿਆਰ ਰਹਿਣਾ ਚਾਹੀਏ.

      (੫)         ਸਾਰੇ ਕੰਮ ਧਰਮ ਅਨੁਸਾਰ, ਅਰਥਾਤ ਸਤ੍ਯ ਅਸਤ੍ਯ ਦਾ ਵਿਚਾਰ ਕਰਕੇ ਕਰਨੇ ਚਾਹੀਏ.

      (੬)         ਸੰਸਾਰ ਦਾ ਉਪਕਾਰ ਕਰਨਾ ਆਰਯ ਸਮਾਜ ਦਾ ਮੁੱਖ ਉਦੇੱਸ਼੍ਯ ਹੈ, ਅਰਥਾਤ ਸ਼ਾਰੀਰਿਕ, ਆਤਮਿਕ ਅਤੇ ਸਾਮਾਜਿਕ ਉੱਨਤਿ ਕਰਨਾ.

      (੭)         ਸਭ ਨਾਲ ਪ੍ਰੀਤਿ ਸਾਥ ਧਰਮ ਅਨੁਸਾਰ ਯਥਾਯੋਗ੍ਯ ਵਰਤਣਾ ਚਾਹੀਏ.

      (੮)         ਅਵਿਦ੍ਯਾ ਦਾ ਨਾਸ਼ ਅਤੇ ਵਿਦ੍ਯਾ ਦੀ ਵ੍ਰਿੱਧਿ ਕਰਨੀ ਚਾਹੀਏ.

      (੯)         ਹਰੇਕ ਨੂੰ ਆਪਣੀ ਹੀ ਉਂਨਤਿ ਵਿੱਚ ਸੰਤੋਖੀ ਨਹੀਂ ਰਹਿਣਾ ਚਾਹੀਦਾ, ਸਗੋਂ ਸਭ ਦੀ ਉਂਨਤਿ ਵਿੱਚ ਆਪਣੀ ਉਂਨਤਿ ਜਾਣਨੀ ਚਾਹੀਏ.

      (੧੦) ਸਾਰੇ ਮਨੁੱਖਾਂ ਨੂੰ ਸਾਮਾਜਿਕ ਸਰਵ ਹਿਤਕਾਰੀ ਨਿਯਮ ਪਾਲਣ ਵਿੱਚ ਪਰਤ੍ਰੰਤ ਰਹਿਣਾ ਚਾਹੀਏ ਅਤੇ ਹਰੇਕ ਹਿਤਕਾਰੀ ਨਿਯਮ ਪਾਲਣ ਵਿੱਚ ਸਾਰੇ ਸ੍ਵਤੰਤ੍ਰ ਰਹਿਣ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1136, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.