ਇੰਦਰੀਆਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ

ਇੰਦਰੀਆਂ: ਇਹ ਸਰੀਰ ਦੇ ਉਹ ਸ਼ੂਖਮ ਤੇ ਸਥੂਲ ਅੰਗ ਹਨ, ਜਿਨ੍ਹਾਂ ਰਾਹੀਂ ਸਾਨੂੰ ਬਾਹਰਲੇ ਵਿਸ਼ਿਆਂ ਅਰਥਾਤ ਰਸ, ਗੰਧ, ਰੂਪ, ਛੋਹ ਤੇ ਆਵਾਜ਼ ਦਾ ਅਤੇ ਅੰਦਰੂਨੀ ਵਿਸ਼ਿਆਂ ਦੁੱਖ-ਸੁੱਖ ਆਦਿ ਦਾ ਗਿਆਨ ਹੁੰਦਾ ਹੈ। ਇੰਦਰੀਆਂ ਨਾ ਹੋਣ ਤਾਂ ਸਾਨੂੰ ਵਿਸ਼ਿਆਂ ਦਾ ਗਿਆਨ ਕਿਸੇ ਤਰਾਂ ਵੀ ਨਾ ਹੋਵੇ।ਨਿਆਇ-ਸ਼ਾਸਤਰ ਅਨੁਸਾਰ ਇੰਦਰੀਆਂ ਦੋ ਤਰਾਂ ਹਨ (1) ਬਾਹਰਲੀਆਂ ਇੰਦਰੀਆ ਨੱਕ, ਜੀਭ, ਅੱਖਾਂ, ਚਮੜੀ, ਤੇ ਕੰਨ ਅਤੇ (2) ਅੰਦਰਲੀ ਇੰਦਰੀ ਕੇਵਲ ਮਨ ਹੀ ਹੈ। ਇਨਾਂ ਵਿਚੋਂ ਬਾਹਰਲੀਆਂ ਇੰਦਰੀਆਂ ਤਰਤੀਬਵਾਰ ਗੰਧ, ਰਸ, ਛੋਹ ਤੇ ਸ਼ਬਦ (ਆਵਾਜ਼) ਜਾਂ ਮਨ ਵਸੀਲਾ ਹੁੰਦੀਆਂ ਹਨ। ਸੁੱਖ-ਦੁੱਖ ਆਦਿ ਅੰਤਰੀਵੀ ਵਿਸ਼ੇ ਹਨ। ਜਿੰਨ੍ਹਾ ਦਾ ਗਿਆਨ ਮਨ ਰਾਹੀਂ ਹੁੰਦਾ ਹੈ। ਮਨ ਹਿਰਦੇ ਵਿਚ ਸਥਿਤ ਹੈ । ਸਾਂਖ-ਸ਼ਸਤਰ ਅਨੁਸਾਰ ਇੰਦਰੀਆਂ ਗਿਣਤੀ ਵਿਚ ਗਿਆਰਾਂ ਹਨ ਜਿਨ੍ਹਾਂ ਵਿਚੋਂ ਪੰਜ ਗਿਆਨ ਇੰਦਰੀਆਂ ਹਨ ਤੇ ਪੰਜ ਕਰਮ-ਇੰਦਰੀਆਂ । ਕਰਮ ਇੰਦਰੀਆਂ ਮੂੰਹ, ਹੱਥ, ਪੈਰ, ਮਲ-ਦੁਆਰ ਤੇ ਜਣਨ-ਇੰਦਰੀਆਂ ਹਨ ਜਿਹੜੀਆਂ ਕ੍ਰਮਵਾਰ ਬੋਲਣ , ਫੜਨ ਚੱਲਣ, ਮਲ ਆਦਿ ਦੇ ਨਿਕਾਸ ਦਾ ਕੰਮ ਕਰਦੀਆਂ ਹਨ ਅਤੇ ਸੰਤਾਨ ਉਤਪਤੀ ਕਰਦੀਆਂ ਹਨ। ਮਨ ਗਿਆਰਵੀ ਇੰਦਰੀ ਮੰਨਿਆ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 5467, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.