ਉਤੱਰਦਾਇਤਾ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Accountabilty ਉਤੱਰਦਾਇਤਾ: ਉੱਤਰਦਾਇਤਾ ਦੀ ਧਾਰਨਾ ਦੇ ਨੈਤਿਕਤਾ ਅਤੇ ਸ਼ਾਸਨ ਵਿਚ ਕਈ ਅਰਥ ਹਨ। ਇਸ ਨੂੰ ਆਮ ਕਰਕੇ ਜ਼ਿੰਮੇਵਾਰੀ, ਜਵਾਬਦੇਹੀ , ਨਿੰਦਣਯੋਗਤਾ, ਦੇਣਦਾਰੀ ਅਤੇ ਲੇਖਾਦੇਣ ਨਾਲ ਸਬੰਧਤ ਹੋਰ ਸ਼ਬਦਾਂ ਦੇ ਸਮਾਨਾਰਥਕ ਸਮਝਿਆ ਜਾਂਦਾ ਹੈ। ਸ਼ਾਸਨ ਦੇ ਇਕ ਪੱਖ ਵਜੋਂ ਇਹ ਸਰਕਾਰੀ ਖੇਤਰ , ਲਾਭ-ਰਹਿਤ ਅਤੇ ਨਿੱਜੀ (ਨਿਗਮਿਤ) ਸੰਸਾਰਾਂ ਦੀਆਂ ਸਮੱਸਿਆਵਾਂ ਨਾਲ ਸਬੰਧਤ ਵਿਚਾਰ-ਵਟਾਂਦਰਿਆਂ ਦਾ ਕੇਂਦਰ ਰਹੀ ਹੈ। ਲੀਡਰਸ਼ਿਪ ਦੀ ਭੂਮਿਕਾ ਵਿਚ ਉਤਰਦਾਇਤਾ ਕਾਰਜਾਂ, ਉਤਪਾਦਨਾਂ, ਫ਼ੈਸਲਿਆਂ ਅਤੇ ਪਾਲਿਸੀਆਂ ਲਈ ਜ਼ਿੰਮੇਵਾਰੀ ਨੂੰ ਸਵੀਕਾਰ ਕਰਨਾ ਅਤੇ ਗ੍ਰਹਿਣ ਕਰਨਾ ਹੈ ਅਤੇ ਇਸ ਵਿਚ ਭੂਮਿਕਾ ਜਾਂ ਰੋਜ਼ਗਾਰ ਸਥਿਤੀ ਦੇ ਖੇਤਰ ਦੇ ਅੰਦਰ ਅੰਦਰ ਪ੍ਰਸ਼ਾਸਨ, ਸਾਧਨ ਅਤੇ ਲਾਗੂ ਕਰਨਾ ਅਤੇ ਇਸਦੇ ਨਤੀਜਿਆਂ ਸਬੰਧੀ ਰਿਪੋਟ ਭੇਜਣ, ਵਿਆਖਿਆ ਕਰਨ ਅਤੇ ਜਵਾਬਦੇਹ ਹੋਣ ਦੀ ਜ਼ਿੰਮੇਵਾਰੀ ਵੀ ਸ਼ਾਮਲ ਹਨ।

      ਸ਼ਾਸਨ ਨਾਲ ਸਬੰਧਤ ਸ਼ਬਦ ਵਜੋਂ ਉਤਰਦਾਇਤਾ ਦੀ ਪਰਿਭਾਸ਼ਿਤ ਕਰਨਾ ਮੁਸ਼ਕਿਲ ਰਿਹਾ ਹੈ। ਇਸ ਨੂੰ ਅਕਸਰ ਵਿਅਕਤੀਆਂ ਵਿਚਕਾਰ ਲੇਖਾ-ਦੇਣ ਦੇ ਸਬੰਧ ਵਜੋ਼ ਦਰਸਾਇਆ ਜਾਂਦਾ ਹੈ ਜਿਵੇਂ ਕਿ ੳ, ਅ ਨੂੰ ਉਤਰਦਾਈ ਹੈ ਜਦੋਂ ਕਿ ੳ ਦੀ ਆਪਣੇ (ਭੂਤ ਜਾਂ ਭਵਿੱਖ) ਦੇ ਕਾਰਜਾਂ ਅਤੇ ਫ਼ੈਸਲਿਆਂ ਨੂੰ ਉਚਿਤ ਸਾਬਤ ਕਰਨ ਲਈ ਅ ਨੂੰ ਸੂਚਿਤ ਕਰਨ ਦੀ ਜ਼ਿੰਮੇਵਾਰੀ ਹੈ ਅਤੇ ਅੰਤ ਵਿਚ ਦੁਰਾਚਾਰ ਦੀ ਸੂਰਤ ਵਿਚ ਸਜ਼ਾ ਭੁਗੱਤਣ ਦਾ ਵੀ ਉਹ ਪਾਤਰ ਹੋਵੇਗਾ। ਉੱਤਰਦਾਇਤਾ ਉਚਿਤ ਜ਼ਿੰਮੇਵਾਰੀ ਪ੍ਰਥਾਵਾਂ ਤੋਂ ਬਿਨਾਂ ਨਹੀਂ ਹੋ ਸਕਦੀ, ਦੂਜੇ। ਸ਼ਬਦਾਂ ਵਿਚ ਜ਼ਿੰਮੇਵਾਰੀ ਦੇ ਨਾ ਹੋਣ ਦਾ ਭਾਵ ਉੱਤਰਦਾਇਤਾ ਦਾ ਨਾ ਹੋਣਾ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2950, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.