ਉੱਦੋਕੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਦੋਕੇ. ਦੇਖੋ, ਥੰਭ ਸਾਹਿਬ (੬).


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਉੱਦੋਕੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ੱਦੋਕੇ (ਪਿੰਡ): ਦੋ ਪਿੰਡਾਂ ਦਾ ਸਮੁੱਚ ਜਿਸ ਵਿਚੋਂ ਇਕ ਦਾ ਨਾਂ ‘ਉੱਦੋਕੇ ਕਲਾਂਅਤੇ ਦੂਜੇ ਦਾ ਨਾਂ ‘ਉੱਦੋਕੇ ਖ਼ੁਰਦ ’ ਹੈ। ਇਨ੍ਹਾਂ ਦੋਹਾਂ ਵਿਚਾਲੇ ਕੋਈ ਸੀਮਾ-ਰੇਖਾ ਨ ਖਿਚੇ ਜਾ ਸਕਣ ਕਾਰਣ ‘ਉੱਦੋਕੇ’ ਹੀ ਕਹਿ ਦਿੱਤਾ ਜਾਂਦਾ ਹੈ। ਇਹ ਬਟਾਲੇ ਤੋਂ ਲਗਭਗ 10 ਕਿ.ਮੀ. ਅੰਮ੍ਰਿਤਸਰ-ਗੁਰਦਾਸਪੁਰ ਜ਼ਿਲ੍ਹਿਆਂ ਦੀ ਸੀਮਾਂ ਉਤੇ ਸਥਿਤ ਹੈ। ਸਤੰਬਰ 1487 ਈ. ਵਿਚ ਬਟਾਲੇ ਨੂੰ ਵਿਆਹ ਕਰਾਉਣ ਲਈ ਜਾ ਰਹੇ ਗੁਰੂ ਨਾਨਕ ਦੇਵ ਜੀ ਇਸ ਪਿੰਡ ਵਾਲੀ ਥਾਂ ਉਤੇ ਕੁਝ ਦੇਰ ਲਈ ਰੁਕੇ ਸਨ ਅਤੇ ਜੰਡੀ ਕਟੀ ਸੀ। ਕਾਲਾਂਤਰ ਵਿਚ ਗੁਰੂ ਜੀ ਦੀ ਰੁਕਣ ਵਾਲੀ ਥਾਂ ਉਤੇ ਜੋ ਗੁਰਦੁਆਰਾ ਬਣਾਇਆ ਗਿਆ ਉਸ ਦਾ ਨਾਂ ‘ਗੁਰਦੁਆਰਾ ਕੋਠਾ ਸਾਹਿਬ’ ਰਖਿਆ ਗਿਆ ਪਰ ਹੁਣ ਇਸ ਗੁਰਦੁਆਰੇ ਦਾ ਨਾਂ ‘ਥੰਮ ਸਾਹਿਬ ਪਾਤਿਸ਼ਾਹੀ ੧’ ਅਤੇ ‘ਦਮਦਮਾ ਸਾਹਿਬ ਪਾਤਿਸ਼ਾਹੀ ੬’ ਪ੍ਰਚਲਿਤ ਹੋ ਗਿਆ ਹੈ। ਕਿਉਂਕਿ ਬਾਬਾ ਗੁਰਦਿੱਤਾ ਦਾ ਵਿਆਹ ਕਰਨ ਲਈ ਬਟਾਲੇ ਜਾ ਰਹੇ ਗੁਰੂ ਹਰਿ ਗੋਬਿੰਦ ਜੀ ਵੀ ਇਥੇ ਹੀ ਰੁਕੇ ਸਨ। ਇਸ ਸੰਯੁਕਤ ਗੁਰਦੁਆਰੇ ਦੀ ਦੇਖ-ਭਾਲ ਦੋਹਾਂ ਪਿੰਡਾਂ ਦੀ ਸਾਂਝੀ ਕਮੇਟੀ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਉੱਦੋਕੇ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਦੋਕੇ : ਬਟਾਲੇ ਤੋਂ ਲਗਪਗ 10 ਕਿਲੋਮੀਟਰ ਦੀ ਦੂਰੀ ਤੇ ਪੰਜਾਬ ਦੇ ਅੰਮ੍ਰਿਤਸਰ-ਗੁਰਦਾਸਪੁਰ ਸੀਮਾ ਦੇ ਵਿਚਾਲੇ ਸਥਿਤ ਇਕ ਪਿੰਡ ਹੈ ਜੋ ਗੁਰੂ ਨਾਨਕ ਜੀ ਕਰਕੇ ਸਤਿਕਾਰਯੋਗ ਹੈ ਕਿਉਂਕਿ ਸਤੰਬਰ 1487 ਵਿਚ ਵਿਆਹ ਕਰਵਾਉਣ ਲਈ ਬਟਾਲੇ ਜਾ ਰਹੇ ਗੁਰੂ (ਨਾਨਕ) ਜੀ ਇਸ ਪਿੰਡ ਵਿਚ ਠਹਿਰੇ ਸਨ। ਅਸਲ ਵਿਚ ਉੱਦੋਕੇ ਪਿੰਡ ਬਗੈਰ ਕਿਸੇ ਨਿਸ਼ਚਿਤ ਸੀਮਾ ਰੇਖਾ ਦੇ ਦੋ ਪਿੰਡਾਂ-ਉਦੋਕੇ ਖੁਰਦ ਅਤੇ ਉੱਦੋਕੇ ਕਲਾਂ ਵਿਚ ਵੰਡਿਆ ਗਿਆ ਹੈ। ਗੁਰੂ ਨਾਨਕ ਜੀ ਨੂੰ ਸਮਰਪਿਤ ਗੁਰਦੁਆਰਾ ਉੱਦੋਕੇ ਖ਼ੁਰਦ ਵਿਚ ਹੈ ਜੋ ਅੰਮ੍ਰਿਤਸਰ ਜ਼ਿਲੇ ਵਿਚ ਆਉਂਦਾ ਹੈ ਅਤੇ ਇਸ ਦਾ ਦੂਜਾ ਹਿੱਸਾ ਗੁਰਦਾਸਪੁਰ ਜ਼ਿਲੇ ਵਿਚ ਪੈਂਦਾ ਹੈ। ਤਾਰਾ ਸਿੰਘ ਨਰੋਤਮ ਦੇ ਸ੍ਰੀ ਗੁਰ ਤੀਰਥ ਸੰਗ੍ਰਹਿ ਅਨੁਸਾਰ, ਇਸ ਥਾਂ ਤੇ ਲਾੜੇ (ਗੁਰੂ ਨਾਨਕ ਦੇਵ) ਨੇ ਜੰਡ ਦਰਖ਼ਤ ਤੋਂ ਇਕ ਟਹਿਣੀ ਕੱਟਣ ਦੀ ਰਸਮ ਨਿਭਾਈ ਸੀ। ਇਹ ਗੁਰਦੁਆਰਾ, ਜਿਸ ਨੂੰ ਪਹਿਲਾਂ ਕੋਠਾ ਸਾਹਿਬ ਕਿਹਾ ਜਾਂਦਾ ਸੀ, ਹੁਣ ਗੁਰਦੁਆਰਾ ਥੰਮ ਸਾਹਿਬ ਪਾਤਸ਼ਾਹੀ ੧ ਅਤੇ ਦਮਦਮਾ ਸਾਹਿਬ ਪਾਤਸ਼ਾਹੀ ੬ ਦਾ ਨਾਂ ਦਿੱਤਾ ਗਿਆ ਹੈ। ਇਸ ਗੁਰਦੁਆਰੇ ਦੇ ਨਾਂ ਵਿਚ ਪਿਛਲਾ ਨਾਂ ਬਾਅਦ ਵਿਚ ਇਸ ਵਿਸ਼ਵਾਸ ਨਾਲ ਸ਼ਾਮਲ ਕੀਤਾ ਗਿਆ ਸੀ ਕਿ ਛੇਵੇਂ ਗੁਰੂ, ਗੁਰੂ ਹਰਗੋਬਿੰਦ ਜੀ ਵੀ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਦੀ ਜੰਞ ਬਟਾਲੇ ਵੱਲ ਲਿਜਾਂਦੇ ਹੋਏ ਇਸ ਪਿੰਡ ਵਿਚ ਰੁਕੇ ਸਨ। 1942 ਵਿਚ ਉਸਾਰੀ ਗਈ ਇਸ ਵਰਤਮਾਨ ਇਮਾਰਤ ਵਿਚ ਉੱਚੀ ਛੱਤ ਵਾਲੇ ਹਾਲ ਕਮਰੇ ਵਿਚ ਚੌਰਸ ਪ੍ਰਕਾਸ਼ ਅਸਥਾਨ ਬਣਿਆ ਹੋਇਆ ਹੈ। ਪ੍ਰਕਾਸ਼ ਅਸਥਾਨ ਦੇ ਉਪਰ ਸਿਖਰ ਤੇ ਪਿੱਤਲ ਦਾ ਗੁੰਬਦ ਅਤੇ ਉਸਦੇ ਉੱਪਰ ਛਤਰੀ ਦੇ ਆਕਾਰ ਦਾ ਕਲਸ ਬਣਿਆ ਹੋਇਆ ਹੈ। ਹਾਲ ਦੇ ਉੱਪਰ ਖੂੰਜਿਆਂ ਉੱਤੇ ਚੌਰਸ ਆਕਾਰ ਦੀਆਂ ਗੁੰਬਦਦਾਰ ਮੰਮਟੀਆਂ ਬਣੀਆਂ ਹੋਈਆਂ ਹਨ। ਇਸ ਗੁਰਦੁਆਰੇ ਦੀ ਦੇਖ-ਭਾਲ ਦੋਹਾਂ ਪਿੰਡਾਂ ਦੀ ਸਾਂਝੀ ਸਥਾਨਿਕ ਸੰਗਤ ਕਰਦੀ ਹੈ।


ਲੇਖਕ : ਮ.ਗ.ਸ. ਅਤੇ ਅਨੁ: ਜ.ਪ.ਕ.ਸੰ,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.