ਉੱਸਰਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਉੱਸਰਨਾ [ਕਿਅ] (ਇਮਾਰਤ ਆਦਿ) ਦੀ ਉਸਾਰੀ ਹੋਣਾ, ਬਣਨਾ; ਵਧਣਾ, ਤਰੱਕੀ ਕਰਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਉੱਸਰਨਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਉੱਸਰਨਾ, (ਸੰਸਕ੍ਰਿਤ: ਉਦ+ਸਰਣ=ਜਾਣਾ) / ਕਿਰਿਆ ਅਕਰਮਕ : ਬਣਨਾ, ਉੱਪਰ ਨੁੰ ਉੱਠਣਾ, ਕੰਧ ਜਾਂ ਇਮਾਰਤ ਬਣਨਾ, ਵੱਧਣਾ, ਉੱਨਤ ਹੋਣਾ

–ਉੱਸਰ ਉੱਸਰ ਕੇ ਬਹਿਣਾ, ਮੁਹਾਵਰਾ : ਆਕੜ ਆਕੜ ਕੇ ਬੈਠਣਾ, ਆਪ ਨੂੰ ਵੱਡਾ ਮੰਨਣਾ ਜਾਂ ਦੱਸਣਾ

–ਉੱਸਰਈਆ, (ਉਸਰ+ਅਈਆ) /ਪੁਲਿੰਗ : ਉਸਾਰਨ ਵਾਲਾ, ਚਿਣਨ ਵਾਲਾ

–ਉੱਸਰ ਖਲੋਣਾ, ਕਿਰਿਆ, ਅਕਰਮਕ : ਕੰਧ ਮਕਾਨ ਆਦਿ ਦਾ ਬਣ ਕੇ ਤਿਆਰ ਹੋ ਜਾਣਾ, ਬਰਾਬਰ ਖੜਾ ਹੋ ਜਾਣਾ

–ਉਸਾਰਨਾ, ਕਿਰਿਆ ਸਕਰਮਕ : ਬਣਾਉਣਾ, ਖੜਾ ਕਰਨਾ, ਉੱਚਾ ਕਰਨਾ, ਚਿਣਨਾ

–ਉਸਾਰ ਉਸਾਰ ਕੇ ਢਾਹੁਣਾ, ਮੁਹਾਵਰਾ : ਸਲਾਹਾਂ ਬਣਾ ਬਣਾ ਕੇ ਫੇਰ ਬਦਲ ਦੇਣਾ

–ਉਸਾਰਾ, ਪੁਲਿੰਗ : ੧.ਲੰਮੀ ਚੌੜੀ ਉਸਾਰੀ ਦਾ ਭਾਵ, ਘਰ ਬਣਾਉਣ ਦਾ ਕੰਮ,  ੨.ਮਕਾਨ ਦਾ ਸਭ ਤੋਂ ਉਤਲਾ ਚੁਬਾਰਾ;  ੩. ਡਿਉਢੀ, ਬਰਾਂਡਾ

–ਉਸਾਰ ਉਸਾਰਨਾ, ਮੁਹਾਵਰਾ : ਮਨਸੂਬੇ ਬੰਨ੍ਹਣਾ, ਦਲੀਲਾਂ ਦੁੜਾਉਣਾ

–ਉਸਾਰੀ, ਇਸਤਰੀ ਲਿੰਗ: ਉਸਾਰਨ ਦਾ ਕੰਮ, ਬਣ ਰਹੀ ਇਮਾਰਤ, (ਲਾਗੂ ਕਿਰਿਆ : ਲਗਣਾ, ਲਾਉਣਾ)

–ਉਸਾਰੂ, ਵਿਸ਼ੇਸ਼ਣ / ਪੁਲਿੰਗ: ਉਸਾਰਨ ਵਾਲਾ , ਉਸਰਈਆ, ਕਿਸੇ ਕੰਮ ਨੂੰ ਅਰੰਭ ਕੇ ਉਸ ਦੀ ਉੱਨਤੀ ਕਰਨ ਵਾਲਾ, ਉੱਨਤੀ ਵੱਲ ਲੈ ਜਾਣ ਵਾਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 91, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-17-11-27-50, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.