ਕਮਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਮਾਲ [ਨਾਂਪੁ] ਪੂਰਨਤਾ , ਮੁਹਾਰਤ, ਖ਼ੂਬੀ, ਅਨੋਖਾਪਣ; ਗੁਣ, ਯੋਗਤਾ; ਕਰਾਮਾਤ , ਕ੍ਰਿਸ਼ਮਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਮਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਮਾਲ. ਅ਼ ਵਿ—ਪੂਰਣ. ਤਮਾਮ. “ਕਰੀਮੁਲ ਕਮਾਲ ਹੈ.” (ਜਾਪੁ) ੨ ਸੰਗ੍ਯਾ—ਕਬੀਰ ਜੀ ਦਾ ਪੁਤ੍ਰ. “ਉਪਜਿਓ ਪੂਤ ਕਮਾਲ.” (ਸ. ਕਬੀਰ) ੩ ਇੱਕ ਕਸ਼ਮੀਰੀ ਮੁਸਲਮਾਨ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋ ਕੇ ਵਡਾ ਕਰਣੀ ਵਾਲਾ ਹੋਇਆ. ਇਹ ਸਤਿਗੁਰਾਂ ਦੀ ਸੇਵਾ ਵਿੱਚ ਕੀਰਤਪੁਰ ਹਾਜਿਰ ਰਿਹਾ। ੪ ਈਰਾਨ ਦੇ ਦੋ ਪ੍ਰਸਿੱਧ ਕਵੀ ਇਸ ਨਾਉਂ ਦੇ ਹੋਏ ਹਨ, ਇੱਕ ਅਫ਼ਹਾਨ ਦਾ ਵਸਨੀਕ, ਦੂਜਾ ਖ਼ਜੰਦ ਦਾ ਰਹਿਣ ਵਾਲਾ ਸੀ. ਪਹਿਲੇ ਦਾ ਦੇਹਾਂਤ ਸਨ ੬੩੯ ਹਿਜਰੀ, ਦੂਜੇ ਦਾ ੮੮੩ ਵਿੱਚ ਹੋਇਆ। ੫ ਤੁਜ਼ਕੇ ਬਾਬਰੀ ਵਿੱਚ “ਕਮਾਲ” ਇੱਕ ਨਸ਼ੀਲੇ ਮਾਜੂਨ (ਮਅ਼ਜੂਨ) ਦਾ ਨਾਮ ਆਇਆ ਹੈ. ਬਾਬਰ ਨੂੰ ਕਮਾਲ ਖਾਣ ਦਾ ਬਹੁਤ ਹੀ ਸ਼ੌਕ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 937, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਮਾਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕਮਾਲ : ਇਹ ਇਕ ਸਿੱਖ ਸਜਿਆ ਕਸ਼ਮੀਰੀ ਮੁਸਲਮਾਨ ਸੀ ਜੋ ਗੁਰੂ ਹਰਿਗੋਬਿੰਦ ਜੀ ਦਾ ਸ਼ਰਧਾਲੂ ਅਤੇ ਬਹੁਤ ਕਰਨੀ ਵਾਲਾ ਮੰਨਿਆ ਜਾਂਦਾ ਸੀ। ਇਸ ਨੇ ਕੀਰਤਪੁਰ ਸਾਹਿਬ ਵਿਖੇ ਰਹਿ ਕੇ ਬਹੁਤ ਸਮਾਂ ਗੁਰੂ ਜੀ ਦੀ ਸੇਵਾ ਕੀਤੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 715, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-20-10-22-28, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 1300

ਕਮਾਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਮਾਲ, (ਅਰਬੀ : ਕਮਾਲ√ਕਮਲ=ਪੂਰਾ ਹੋਣਾ), ਪੁਲਿੰਗ : ੧. ਪੂਰਨਤਾਈ, ਤਕਸੀਲ; ੨. ਸਿਖਰ, ਟੀਸੀ, ਅਖੀਰ, ਉਨਟੀ ਦੀ ਸਿਖਰ, ਹੱਦ ਦਰਜਾ; ੩. ਖ਼ੂਬੀ, ਉਮਦਗੀ, ਵਸਫ, ਮਹਾਰਤ; ੪. ਅਨੋਖਾਪਣ, ਅਲੋਕਕਤਾ; ੫. ਗੁਣ, ਹੁਨਰ, ਲਿਆਕਤ, ਯੋਗਤਾ; ੬. ਕਰਾਮਾਤ, ਕ੍ਰਿਸ਼ਮਾ; ੭. ਉਸਤਾਦੀ, ਕਾਰੀਗਰੀ. ਵਿਸ਼ੇਸ਼ਣ : ੧. ਪੂਰਾ, ਪੂਰਨ ਕਾਮਲ; ੨. ਬਹੁਤ, ਬੇਹੱਦ; ੩. ਪਹੁੰਚਿਆ ਹੋਇਆ, ਕਿਰਿਆ ਵਿਸ਼ੇਸ਼ਣ :  ਹੱਦ ਦਰਜ਼ੇ ਦਾ, ਬਹੁਤ ਜ਼ਿਆਦਾ, ਬਹੁਤ ਹੀ ਚੰਗੀ ਤਰ੍ਹਾਂ

–ਕਮਾਲ ਹਾਸਲ ਕਰਨਾ,  ਮੁਹਾਵਰਾ :  ਕਿਸੇ ਕੰਮ ਵਿੱਚ ਪੂਰਨਤਾ ਪਰਾਪਤ ਕਰਨਾ; ਮਾਹਿਰ ਕਰਨਾ

–ਕਮਾਲ ਹੋਣਾ, ਮੁਹਾਵਰਾ : ਹੈਰਾਨੀ ਪੈਦਾ ਕਰਨ ਵਾਲਾ ਕੰਮ ਹੋਣਾ, ਗਜ਼ਬ ਹੋ ਜਾਣਾ

–ਕਮਾਲ ਕਰਨਾ,  ਮੁਹਾਵਰਾ : ਹੈਰਾਨੀ ਪੈਦਾ ਕਰਨ ਵਾਲਾ ਕੰਮ ਕਰਨਾ, ਗਜ਼ਬ ਕਰਨਾ

–ਕਮਾਲ ਦਰਜ਼ੇ ਦਾ,ਕਮਾਲ ਦਾ,  ਵਿਸ਼ੇਸ਼ਣ :  ਪੂਰਾ ਕਮਾਲ, ਬੇਹੱਦ, ਹੱਦ ਦਰਜੇ ਦਾ, ਕਿਸੇ ਗੱਲ ਵਿੱਚ ਬਹੁਤ ਅੱਛਾ; ਬਹੁਤ ਸੁੰਦਰ, ਬਹੁਤ ਨਿਪੁੰਨ

–ਕਮਾਲ ਨੂੰ ਪਹੁੰਚਣਾ,  ਮੁਹਾਵਰਾ : ਕਮਾਲ ਹਾਸਲ ਹੋਣਾ, ਪੂਰਨ ਹੋਣਾ

–ਕਮਾਲ ਪਰਾਪਤ ਕਰਨਾ,  ਮੁਹਾਵਰਾ : ਕਮਾਲ ਹਾਸਲ ਕਰਨਾ, ਮਾਹਰ ਹੋਣਾ, ਕਿਸੇ ਕੰਮ ਵਿੱਚ ਨਿਪੁੰਨ ਹੋਣਾ, ਸਿਖਰ ਤੱਕ ਪਹੁੰਚਣਾ

–ਕਮਾਲ ਪੈਦਾ ਹੋਣਾ,  ਮੁਹਾਵਰਾ : ਕਮਾਲ ਹਾਸਲ ਹੋਣਾ

–ਕਮਾਲ ਪੈਦਾ ਕਰਨਾ,  ਮੁਹਾਵਰਾ : ਕਮਾਲ ਹਾਸਲ ਕਰਨਾ, ਮਾਹਰ ਹੋਣਾ, ਕਿਸੇ ਕੰਮ ਵਿੱਚ ਪੂਰਨਤਾ ਪਰਾਪਤ ਕਰਨਾ, ਹੁਨਰ ਜਾਂ ਕਲਾ ਵਿੱਚ ਸਫ਼ਲਤਾ ਹਾਸਲ ਕਰਨਾ

–ਕਮਾਲ ਮਰਤਬਾ,  ਵਿਸ਼ੇਸ਼ਣ : ਉੱਚੇ ਰੁਤਬੇ ਵਾਲਾ, ਉੱਚੀ ਪਦਵੀ ਵਾਲਾ

–ਕਮਾਲ ਰੱਖਣਾ,  ਮੁਹਾਵਰਾ : ਕਿਸੇ ਫਨ ਜਾਂ ਹੁਨਰ ਵਿੱਚ ਪੂਰਨ ਹੋਣਾ, ਕਿਸੇ ਕੰਮ ਵਿੱਚ ਮਾਹਰ ਜਾਂ ਉਸਤਾਦ ਹੋਣਾ

–ਕਮਾਲ ਵਿਖਾਉਣਾ,  ਮੁਹਾਵਰਾ : ਹੁਨਰ ਜਾਂ ਕਰਤਬ ਦੱਸਣਾ, ਕਾਰੀਗਰੀ ਵਿਖਾਉਣਾ, ਖੇਲ ਤਮਾਸ਼ੇ ਦੇ ਕਰਤਬ ਵਿਖਾਉਣਾ

–ਕਮਾਲਾਤ,  ਅਰਬੀ, ਪੁਲਿੰਗ : ਕਮਾਲ ਦਾ, ਫ਼ਾਰਸੀ (ਬਹੁ ਵਚਨ)

–ਕਮਾਲੀਅਤ, ਫ਼ਾਰਸੀ, ਇਸਤਰੀ ਲਿੰਗ : ਕਮਾਲ ਹੋਣ ਜਾਂ ਕਰਨ ਦਾ ਗੁਣ, ਪੂਰਨਤਾ

–ਕਮਾਲੀਤ,  ਇਸਤਰੀ ਲਿੰਗ : ਕਮਾਲੀਅਤ

–ਕਮਾਲ,  ਪੁਲਿੰਗ : ੧. ਭਗਤ ਕਬੀਰ ਜੀ ਦਾ ਪੁੱਤਰ; ੨. ਈਰਾਨ ਦੇ ਪ੍ਰਸਿੱਧ ਕਵੀ: ਕਮਾਲ ਇਸਫਹਾਨੀ ਤੇ ਕਮਾਲ ਖਜ਼ੰਦੀ; ੩. ਇੱਕ ਕਸ਼ਮੀਰੀ ਮੁਸਲਮਾਨ ਜੋ ਗੁਰੂ ਹਰ ਗੋਬਿੰਦ ਦਾ ਸਿੱਖ ਹੋ ਕੇ ਵੱਡਾ ਕਰਨੀ ਵਾਲਾ ਹੋਇਆ। ਇਸ ਨੇ ਬਹੁਤਾ ਸਮਾਂ ਕੀਰਤਪੁਰ ਬਿਤਾਇਆ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-17-03-28-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.