ਕਰਾਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾਰਾ (ਵਿ,ਪੁ) ਮਿਰਚ, ਲੂਣ ਆਦਿਕ ਨਾਲ ਹੋਏ ਚਟਪਟੇ ਸੁਆਦ ਵਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਰਾਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾਰਾ [ਵਿਸ਼ੇ] ਡਾਢਾ, ਸਖ਼ਤ, ਕਰੜਾ; ਚਟਪਟਾ, ਤੇਜ਼ ਮਸਾਲੇ ਵਾਲ਼ਾ; ਤਿੱਖਾ , ਤੇਜ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2159, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰਾਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰਾਰਾ. ਵਿ—ਚਰਪਰਾ. ਚਟਪਟਾ. ਮਿਰਚ ਲੂਣ ਆਦਿਕ ਤਿੱਖੇ ਪਦਾਰਥਾਂ ਨਾਲ ਮਿਲਿਆ ਹੋਇਆ ਭੋਜਨ। ੨ ਧੀਰਜ (ਕਰਾਰ) ਵਾਲਾ. “ਗਾਵਹਿ ਵੀਰ ਕਰਾਰੇ.” (ਜਪੁ) ੩ ਧੀਰਜ (ਤਸੱਲੀ) ਦੇਣ ਵਾਲਾ. “ਬਿਨ ਗੁਰਸਬਦ ਕਰਾਰੇ.” (ਗਉ ਛੰਤ ਮ: ੩) ੪ ਔਖਾ. ਵਿਖੜਾ. “ਆਗੈ ਪੰਥ ਕਰਾਰਾ.” (ਸ੍ਰੀ ਮ: ੫ ਪਹਿਰੇ) ੫ ਤਿੱਖਾ. ਤੇਜ਼. “ਖੜਗ ਕਰਾਰਾ.” (ਮ: ੩ ਵਾਰ ਮਾਰੂ ੧) ੬ ਦ੍ਰਿੜ੍ਹਚਿੱਤ. ਉਤਸਾਹੀ. “ਸਿੱਖਾਂ ਦੀ ਸੇਵਾ ਕਰਾਰਾ ਹੋਇਕੈ ਕਮਾਂਵਦਾ ਹੈ.” (ਭਗਤਾਵਲੀ) ੭ ਸੰਗ੍ਯਾ—ਨਦੀ ਦਾ ਕਿਨਾਰਾ. ਤਟ. ਕੰਢਾ. “ਸਰਿਤਾ ਕੇ ਗਿਰੇ ਕਰਾਰਾ.” (ਰੁਦ੍ਰਾਵ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2089, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰਾਰਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕਰਾਰਾ (ਗੁ.। ਪੰਜਾਬੀ) ਤਗੜਾ, ਡਾਢਾ ਜ਼ੋਰਾਵਰ। ਯਥਾ-‘ਸਿਰ ਊਪਰਿ ਅਮਰੁ ਕਰਾਰਾ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2055, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕਰਾਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰਾਰਾ, (ਸੰਸਕ੍ਰਿਤ :  कर्कर; ਪ੍ਰਕਿਰਿਆ : कर्कट) \ ਵਿਸ਼ੇਸ਼ਣ : ੧. ਕਰੜਾ, ਡਾਢਾ, ਸਖ਼ਤ; ੨. ਤਕੜਾ, ਜ਼ੋਰ ਵਾਲਾ; ੩. ਮਸਾਲੇਦਾਰ, ਚਟਪਟਾ; ੪. ਵਧੇਰੇ ਸੇਕਿਆ ਹੋਇਆ ਜਿਵੇਂ :– ਕਰਾਰਾ ਫੁਲਕਾ; ੫. ਤਿੱਖਾ, ਤੇਜ਼

–ਕਰਾਰਾਪਣ, ਪੁਲਿੰਗ : ਕਰਾਰਾ ਦਾ ਭਾਵਵਾਚਕ, ਕਰੜਾਈ, ਡਾਢਾਪਣ, ਮਸਾਲੇਦਾਰ ਜਾਂ ਚਟਪਟਾ ਹੋਣ ਦਾ ਭਾਵ

–ਕਰਾਰੀ, ਇਸਤਰੀ ਲਿੰਗ
    
–ਕਰਾਰੇ ਹੱਥ ਵਿਖਾਉਣਾ, ਮੁਹਾਵਰਾ :  ਡਾਢਾ ਮੁਕਾਬਲਾ ਕਰਨਾ, ਖੂਬ ਮਾਰ ਕਰਨਾ

–ਜ਼ਿਮੀਦਾਰਾਂ ਦਾ ਵਣਜ ਕਰਾਰਾ, ਲੈਣ ਰੋਕ  ਦਿਖਾਵਣ ਨਾਰਾ, ਅਖੌਤ :  ਜ਼ਿਮੀਦਾਰਾਂ ਦਾ ਲੈਣ ਦੇਣ ਔਖਾ ਹੁੰਦਾ ਹੈ। ਉਹ ਲੈਂਦੇ ਤਾਂ ਨਕਦ ਰੁਪਈਆ ਹਨ ਪਰ ਰਕਮ ਦੀ ਥਾਂ ਦੇਂਦੇ ਬੈਲ ਜਾਂ ਪਸ਼ੂ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-01-11-49-08, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.