ਕਰੰਡ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੰਡ (ਨਾਂ,ਇ) ਸੱਜਰੀ ਬਿਜਾਈ ਉਪਰੰਤ ਛੇਤੀ ਮੀਂਹ ਪੈ ਜਾਣ ਕਾਰਨ ਭੋਂਏਂ ਦੀ ਕਰੜੀ ਹੋ ਗਈ ਸਤ੍ਹਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਰੰਡ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੰਡ [ਨਾਂਇ] ਤਾਜ਼ੀ ਬੀਜੀ ਪੈਲ਼ੀ ਉੱਤੇ ਥੋੜ੍ਹਾ ਮੀਂਹ ਪੈਣ ਕਾਰਨ ਸਖ਼ਤ ਹੋਈ ਉੱਪਰਲੀ ਪਰਤ [ਵਿਸ਼ੇ] ਖੁਰਦਰਾ, ਖਰ੍ਹਵਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12163, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਰੰਡ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰੰਡ. ਸੰ. करण्ड. ਸੰਗ੍ਯਾ—ਪਿਟਾਰਾ. ਪਿਟਾਰੀ। ੨ ਸ਼ਹਿਦ ਦਾ ਛੱਤਾ । ੩ ਤਲਵਾਰ। ੪ ਹੰਸ ਦੀ ਕਿ਼ਸਮ ਦਾ ਇੱਕ ਪੰਛੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12082, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਰੰਡ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰੰਡ, ਇਸਤਰੀ ਲਿੰਗ : ਸੱਜਰੀ ਬੀਜੀ ਹੋਈ ਪੈਲੀ ਤੇ ਥੋੜਾ ਮੀਂਹ ਪੈਣ ਕਰ ਕੇ ਉਤਲੀ ਸਖ਼ਤ ਹੋਈ ਤਹਿ, ਵਿਸ਼ੇਸ਼ਣ : ਖੁਰਦਰਾ, ਖਰ੍ਹਵਾ, ਜਿਲਦ ਵਾਲਾ

–ਜਿ ਮੀਂਹ ਵਰਸੇ ਮੱਘਰੀ, ਬਹੁਤਾ ਕਰਦਾ ਖੁਆਰ, ਕਰੰਡ ਕਰੇਂਦਾ ਹਾੜੀ, ਸਾਵਣੀ ਚੇਤ ਬਿਗਾਰ, ਅਖੌਤ : ਭਾਵ ਮੱਘਰ ਦਾ ਮੀਂਹ ਬਹੁਤ ਖਰਾਬ ਕਰਦਾ ਹੈ ਇਹ ਧਰਤੀ ਨੂੰ ਕਰੰਡ ਬਣਾ ਦਿੰਦਾ ਹੈ ਤੇ ਹਾੜੀ ਸਾਉਣੀ ਨੂੰ ਨਾਸ ਕਰ ਦਿੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-23-10-33-35, ਹਵਾਲੇ/ਟਿੱਪਣੀਆਂ:

ਕਰੰਡ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰੰਡ, (ਹਿੰਦੀ : कुरंड<ਸੰਸਕ੍ਰਿਤ : कुरूविन्द=ਇੱਕ ਪ੍ਰਕਾਰ ਦਾ ਪੱਥਰ; ਤਾਮਿਲ : Kurundom; ਅੰਗਰੇਜ਼ੀ : Corundum=ਲਾਲ) \ ਪੁਲਿੰਗ : ਹਥਿਆਰਾਂ ਦੀ ਧਾਰ ਤੇਜ਼ ਕਰਨ ਵਾਲਾ ਪੱਥਰ, ਕੁਰਲ ਪੱਥਰ, ਸਾਣ, ਪੱਥਰ, ਸਾਣ, ਪੱਥਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-23-10-33-58, ਹਵਾਲੇ/ਟਿੱਪਣੀਆਂ:

ਕਰੰਡ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਰੰਡ, (ਸੰਸਕ੍ਰਿਤ : करण्ड) \ ਇਸਤਰੀ ਲਿੰਗ : ੧. ਪਟਾਰਾ, ਟੋਕਰੀ; ੨. ਸ਼ਹਿਦ ਦਾ ਛੱਤਾ, ਮਖਿਆਲ; ੩. ਤਲਵਾਰ; ੪. ਬੱਤਖ ਜਾਂ ਹੰਸ ਦੀ ਕਿਸਮ ਦਾ ਇੱਕ ਪੰਖੀ; ੫. ਇੱਕ ਕਿਸਮ ਦਾ ਬੂਟਾ; ੬. ਲੱਕੜ ਦਾ ਟੁਕੜਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-01-23-10-34-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.