ਕਾਉਂਕੇ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਉਂਕੇ: ਲੁਧਿਆਣਾ ਜ਼ਿਲੇ ਵਿਚ ਜਗਰਾਉਂ (30°-47’ਉ- 75°-28’ਪੂ) ਦੇ ਦੱਖਣ-ਪੱਛਮ ਵੱਲ 7 ਕਿਲੋਮੀਟਰ ਦੀ ਦੂਰੀ ਤੇ ਇਕ ਪਿੰਡ ਹੈ ਜਿੱਥੇ ਇਕ ਇਤਿਹਾਸਿਕ ਗੁਰਦੁਆਰਾ ‘ਗੁਰਦੁਆਰਾ ਗੁਰੂਸਰ` ਸੁਸ਼ੋਭਿਤ ਹੈ। ਇਹ ਪਵਿੱਤਰ ਅਸਥਾਨ ਗੁਰੂ ਹਰਿਗੋਬਿੰਦ ਜੀ ਦੇ ਸੰਨ 1631-32 ਵਿਚ ਇੱਥੇ ਆਉਣ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਇਹ ਗੁਰਦੁਆਰਾ ਪਿੰਡ ਦੇ ਉੱਤਰ-ਪੱਛਮ ਵੱਲ ਢਾਈ ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਪੱਕੀ ਸੜਕ ਇਸ ਨੂੰ ਪਿੰਡ ਨਾਲ ਜੋੜਦੀ ਹੈ। ਇਸ ਦਾ ਛੋਟਾ ਜਿਹਾ ਵਰਗਾਕਾਰ ਪ੍ਰਕਾਸ਼ ਅਸਥਾਨ ਹੈ ਜਿਸ ਦੇ ਤਿੰਨ ਪਾਸੇ ਵਰਾਂਡਾ ਹੈ। 1912 ਵਿਚ, ਇਸ ਉੱਪਰ ਇਕ ਗੁੰਬਦ ਬਣਾਇਆ ਗਿਆ ਸੀ। ਉਪਰੰਤ 1955 ਵਿਚ ਇਕ ਵਰਗਾਕਾਰ ਵਿਹੜਾ ਜ਼ਿਆਦਾ ਸੰਗਤ ਦੀ ਇਕੱਤਰਤਾ ਲਈ ਬਣਾਇਆ ਗਿਆ। ਅੰਦਰ ਵਿਹੜੇ ਵਿਚ ਜਾਂਦੇ ਸਮੇਂ ਸਰੋਵਰ ਇਸ ਇਮਾਰਤ ਦੇ ਸੱਜੇ ਹੱਥ ਹੈ ਅਤੇ ਗੁਰੂ ਕਾ ਲੰਗਰ ਅਤੇ ਯਾਤਰੂਆਂ ਲਈ ਰਿਹਾਇਸ਼ੀ ਜਗ੍ਹਾ ਡਿਊੜ੍ਹੀ ਦੇ ਨੇੜੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪੂਰੇ ਸਮੇਂ ਲਈ ਨਿਯੁਕਤ ਕੀਤੇ ਹੋਏ ਮਨੇਜਰ ਦੁਆਰਾ ਗੁਰਦੁਆਰੇ ਦੀ ਸੇਵਾ-ਸੰਭਾਲ ਕੀਤੀ ਜਾਂਦੀ ਹੈ। ਮਨੇਜਰ ਦੀ ਮਦਦ ਲਈ ਪਿੰਡ ਦੀ ਇਕ ਕਮੇਟੀ ਵੀ ਹੈ। ਵਸਾਖੀ ਅਤੇ ਮਾਘੀ ਦੇ ਦੋ ਪੁਰਬ ਹਰ ਵਰ੍ਹੇ ਮਨਾਏ ਜਾਂਦੇ ਹਨ।


ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 354, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.