ਕਾਢ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਢ (ਨਾਂ,ਇ) ਚਰਖੇ ਦੀ ਹੇਠਲੀ ਲੰਮੀ ਫੱਟੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਾਢ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਢ [ਨਾਂਇ] ਨਵੀਂ ਖੋਜ, ਅਵਿਸ਼ਕਾਰ, ਈਜਾਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4144, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਾਢ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਾਢ. ਨਵੀਂ ਤਜਵੀਜ਼. ਦਿਲ ਤੋਂ ਕੱਢੀ ਹੋਈ ਬਾਤ. ਦੇਖੋ, ਕਾਢਨਾ ੩। ੨ ਦੇਖੋ, ਕਾਢਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4026, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਾਢ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਾਢ, (ਕੱਢਣਾ<ਪ੍ਰਾਕ੍ਰਿਤ :कट्ट; ਮਾਰਵਾੜੀ : ਕਢਣੇ; ਬੰਗਾਲੀ : ਕਾਢ; ਸਿੰਧੀ : ਕਾਢਣ; ਗੁਜਰਾਤੀ : ਕਾਢਵੂੰ; ਹਿੰਦੀ : काढना; ਸੰਸਕ੍ਰਿਤ : √कृष्) \ ਇਸਤਰੀ ਲਿੰਗ : ੧.ਕੱਢਣ ਤੋਂ ਭਾਵਵਾਚਕ; ੨. ਜੁਗਤ, ਈਜਾਦ, ਕੋਈ ਨਵੀਂ ਮਲੂਮ ਕੀਤੀ ਹੋਈ ਗੱਲ ਜਾਂ ਨਵੀਂ ਚੀਜ (ਲਾਗੂ ਕਿਰਿਆ : ਕੱਢਣਾ); ੩. ਗੱਡੇ ਦੀ ਲੰਮੀ ਲੱਕੜ; ਉਹ ਲੰਮੀ ਲੱਕੜੀ ਜਾਂ ਫੱਟੀ ਜੋ ਚਰਖੇ ਵਿੱਚ ਮੁੰਨਿਆਂ ਤੇ ਗੁੱਡੀਆਂ ਵਾਲੀਆਂ ਫੜੀਆਂ ਨੂੰ ਆਪਸ ਵਿੱਚ ਮਿਲਾਉਂਦੀ ਹੈ, ਫੱਲੜ, ਜੋਗ; ੪. ਪੰਜਾਲੀ; ੫. ਉਹ ਰਕਮ ਜੋ ਆਪਣੇ ਅੱਡੇ ਤੇ ਖਿਡਾਉਣ ਵਾਲਾ ਨਾਲ ਜੂਏ ਦੇ ਪੈਸਿਆਂ ਵਿਚੋਂ ਕਢਦਾ ਰਹਿੰਦਾ ਹੈ; ੬. ਹੰਡਣ ਦਾ ਭਾਵ (ਪੋਠੋਹਾਰੀ) \ (ਲਾਗੂ ਕਿਰਿਆ : ਕੱਢਣਾ)

–ਕਾਢ ਕੱਢਣਾ,  ਮੁਹਾਵਰਾ :  ਵਿਉਂਤ ਸੋਚਣਾ, ਨਵੀਂ ਵਸਤੂ ਈਜਾਦ ਕਰਨਾ ਖੂਹ ਵਿਚੋਂ ਗਾਦ ਕੱਢਣਾ, ਕਿਸੇ ਚੀਜ਼ ਦਾ ਕੰਮ ਵਿੱਚ ਤੱਗ ਸਕਣਾ

–ਕਾਢ ਕਰਨਾ, (ਪਦਾਰਥ ਵਿਗਿਆਨ) \ ਕਿਰਿਆ ਸਕਰਮਕ :  ਕੋਈ ਨਵੀਂ ਚੀਜ਼ ਮਲੂਮ ਕਰਨਾ, ਈਜਾਦ ਕਰਨਾ

–ਕਾਢਕਾਰ, (ਰਸਾਇਣ ਵਿਗਿਆਨ) \ ਵਿਸ਼ੇਸ਼ਣ  \ ਪੁਲਿੰਗ : ਅਵਿਸ਼ਕਾਰਕ, ਈਜਾਦ ਕਰਨ ਵਾਲਾ, ਕੋਈ ਨਵੀਂ ਗੱਲ ਮਲੂਮ ਕਰਨ ਵਾਲਾ

–ਕਾਢਾਂ ਕਢਣੀਆਂ, ਮੁਹਾਵਰਾ : ਹੁੱਜਤਾਂ ਕਰਨੀਆਂ ਕੁਨਾਂਹ ਕੱਢਣੀਆਂ, ਜੁਗਤਾਂ ਕਰਨੀਆਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 154, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-07-12-06-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.