ਕਿਆਰਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਆਰਾ (ਨਾਂ,ਪੁ) ਪਾਣੀ ਨਾਲ ਸਿੰਜੀ ਜਾਣ ਵਾਲੀ ਭੋਂਏਂ ’ਤੇ ਵੱਟ ਪਾ ਕੇ ਵੰਡਿਆ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2313, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਿਆਰਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਆਰਾ [ਨਾਂਪੁ] ਖੇਤ ਦੀ ਸਿੰਜਾਈ ਲਈ ਵੱਟਾਂ ਬਣਾ ਕੇ ਬਣੇ ਭਾਗਾਂ ਵਿੱਚੋਂ ਇੱਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2309, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿਆਰਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਆਰਾ ਸੰ. ਕੇਦਾਰ. ਸੰਗ੍ਯਾ—ਚਮਨ. ਖੇਤ ਵਿੱਚ ਵੱਟ ਪਾਕੇ ਜਲ ਠਹਿਰਣ ਨੂੰ ਬਣਾਇਆ ਵਲਗਣ. ਜਲ ਦੇਣ ਵੇਲੇ ਜਿਸ ਦਾ ਕੇ (ਸਿਰ) ਦਾਰ (ਪਾੜਿਆ ਜਾਵੇ). ਕਹੀ ਨਾਲ ਨੱਕਾ ਜਿਸ ਦਾ ਵੱਢੀਏ ਉਹ ਕੇਦਾਰ ਹੈ. “ਮਨੁ ਤਨੁ ਨਿਰਮਲ ਕਰਤ ਕਿਆਰੋ, ਹਰਿ ਸਿੰਚੈ ਸੁਧਾ ਸੰਜੋਰਿ.” (ਜੈਤ ਮ: ੫) ੨ ਦੇਖੋ, ਕਿਆੜਾ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਿਆਰਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿਆਰਾ, (ਸੰਸਕ੍ਰਿਤ : केदार) \ ਪੁਲਿੰਗ : ਖੇਤ ਜਾਂ ਫੁਲਵਾੜੀ ਦਾ ਇੱਕ ਹਿੱਸਾ ਜੋ ਵੱਟਾਂ ਪਾ ਕੇ ਬਣਾਇਆ ਜਾਂਦਾ ਹੈ ਤਾਂ ਜੋ ਪਾਣੀ ਦੇਣ (ਸਿੰਜਣ ਵੇਲੇ) ਵਿੱਚ ਸਹੂਲਤ ਰਹੇ (ਲਾਗੂ ਕਿਰਿਆ : ਕੱਢਣਾ, ਕਰਨਾ, ਬਣਾਉਣਾ)

–ਕਿਆਰੇ ਕੱਢਣਾ, ਮੁਹਾਵਰਾ : ਵੱਟਾਂ ਪਾਉਣੀਆਂ, ਵੱਟਾਂ ਕੱਢਣੀਆਂ

–ਕਿਆਰੇ ਪਾਉਣਾ,ਕਿਆਰੇ ਬਣਾਉਣਾ,  ਮੁਹਾਵਰਾ : ਕਿਆਰੇ ਕੱਢਣਾ
 


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 77, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-03-29-12-30-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.