ਕਿਸਮਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਿਸਮਤ [ਨਾਂਇ] ਤਕਦੀਰ , ਨਸੀਬ , ਭਾਗ , ਲੇਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਿਸਮਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿਸਮਤ, (ਅਰਬੀ : ਕ਼ਿਸਮਤ√ਕ਼ਸਮ=ਵੰਡਣਾ) \ ਇਸਤਰੀ ਲਿੰਗ : ਨਸੀਬ, ਭਾਗ, ਹਿੱਸਾ, ਪਰਲਾਬਧ; ਲੇਖ, ਤਕਦੀਰ, ਮੁਕੱਦਰ

–ਕਿਸਮਤ ਉਘੜ ਖਲੋਣਾ, ਮੁਹਾਵਰਾ : ਭਾਗ ਜਾਗ ਪੈਣੇ: ‘ਆਦਮੀਆਂ ਸੰਗ ਸੀ ਜਿਸ ਦੀ, ਕਿਸਮਤ ਉਘੜ ਖਲੋਈ’(ਸੈਫੁਲਮੁਲੂਕ)
 
–ਕਿਸਮਤ ਉਲਟਨਾ, ਮੁਹਾਵਰਾ :    ਹਾਲਤ ਚੰਗੀ ਤੋਂ ਮਾੜੀ ਹੋ ਜਾਣਾ, ਬਦ ਨਸੀਬੀ ਹੋਣਾ, ਦਿਨਾਂ ਦਾ ਗੇੜ ਆ ਪੈਣਾ, ਭਾਗ ਮੰਦੇ ਹੋ ਜਾਣਾ, ਤਕਦੀਰ ਉਲਟਣਾ

–ਕਿਸਮਤ ਅੱਛੀ ਹੋਣਾ, ਮੁਹਾਵਰਾ : ਨਸੀਬ ਵਾਲਾ ਹੋਣਾ, ਭਾਗਵਾਨ ਹੋਣਾ, ਚੰਗੇ ਭਾਗਾਂ ਵਾਲਾ ਹੋਣਾ

–ਕਿਸਮਤ ਅਜ਼ਮਾਉਣਾ, ਕਿਸਮਤ ਅਜ਼ਮਾਈ ਕਰਨਾ, ਮੁਹਾਵਰਾ :  ਕਿਸਮਤ ਦੇ ਭਰੋਸੇ ਤੇ ਕੋਈ ਕੰਮ ਕਰਨਾ, ਲਾਟਰੀ ਪਾਉਣਾ, ਜੂਆ ਖੇਡਣਾ, ਸ਼ਰਤ ਲਾਉਣਾ

–ਕਿਸਮਤ ਸੜਨਾ, ਮੁਹਾਵਰਾ : ਮਾੜੇ ਭਾਗ ਹੋਣਾ, ਬਦਨਸੀਬੀ ਹੋਣਾ

–ਕਿਸਮਤ ਸਿੱਧੀ ਹੋਣਾ, ਮੁਹਾਵਰਾ : ਲਾਭ ਤੇ ਲਾਭ ਮਿਲਦਾ ਜਾਣਾ, ਨਸੀਬ ਦਾ ਮਦਦਗਾਰ ਹੋਣਾ, ਚੰਗੇ ਦਿਨ ਹੋਣਾ

–ਕਿਸਮਤ ਸੌਂ ਜਾਣਾ, ਮੁਹਾਵਰਾ : ਬੁਰੇ ਦਿਨ ਆ ਜਾਣਾ, ਬਦ ਕਿਸਮਤੀ ਦਾ ਆ ਪੈਣਾ, ਦਿਨਾਂ ਦਾ ਫੇਰ ਆ ਜਾਣਾ

–ਕਿਸਮਤ ਖੁਲ੍ਹਣਾ, ਮੁਹਾਵਰਾ : ਦਿਨ ਫਿਰਨਾ, ਚੰਗੇ ਦਿਨ ਆਉਣਾ, ਭਾਗ ਜਾਗ ਪੈਣਾ

–ਕਿਸਮਤ ਚੰਗੀ ਹੋਣਾ, ਮੁਹਾਵਰਾ : ਨਸੀਬ ਵਾਲਾ ਹੋਣਾ, ਭਾਗ ਚੰਗੇ ਹੋਣਾ, ਭਾਗਵਾਨ ਹੋਣਾ

–ਕਿਸਮਤ ਚਮਕਣਾ, ਮੁਹਾਵਰਾ : ਦਿਨ ਫਿਰਨੇ, ਦਿਨ ਚੰਗੇ ਆਉਣੇ, ਨਸੀਬ ਜਾਂ ਭਾਗ ਚੰਗੇ ਹੋਣੇ, ਕਿਸਮਤ ਜਾਗਣਾ

–ਕਿਸਮਤ ਜਾਗਣਾ, ਮੁਹਾਵਰਾ : ਦਿਨ ਫਿਰਨੇ, ਦਿਨ ਚੰਗੇ ਆਉਣੇ, ਨਸੀਬ ਚੰਗੇ ਹੋਣੇ, ਘਾਟਿਆਂ ਦੇ ਮਗਰੋਂ ਵਾਧੇ ਦਾ ਬੜਾ ਵਧੀਆ ਮੌਕਾ ਹੱਥ ਆਉਣਾ, ਕਿਸਮਤ ਚਮਕਣਾ

–ਕਿਸਮਤ ਤੇ ਸ਼ਾਕਰ ਰਹਿਣਾ, ਮੁਹਾਵਰਾ : ਸਬਰ ਸੰਤੋਖ ਕਰਨਾ, ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ, ਜੋ ਮਿਲ ਜਾਵੇ ਉਸੇ ਤੇ ਸੰਤੋਸ਼ ਕਰ ਲੈਣਾ

–ਕਿਸਮਤ ਤੇ ਛੱਡਣਾ, ਮੁਹਾਵਰਾ : ਕਿਸੇ ਕੰਮ ਦੀ ਪੂਰਤੀ ਲਈ ਕੁਝ ਨਾ ਕਰਨਾ ਤੇ ਰੱਬ ਆਸਰੇ ਛੱਡ ਦੇਣਾ

–ਕਿਸਮਤ ਤੇ ਬੈਠੇ ਰਹਿਣਾ, ਮੁਹਾਵਰਾ :ਜੋ ਮਿਲ ਜਾਏ ਉਸ ਤੇ ਗੁਜ਼ਾਰਾ ਕਰਨਾ ਅਤੇ ਤਰੱਕੀ ਲਈ ਕੋਈ ਉੱਦਮ ਨਾ ਕਰਨਾ, ਕਿਸਮਤ ਤੇ ਸ਼ਾਕਰ ਰਹਿਣਾ, ਆਪਣੇ ਭਾਗਾਂ ਤੇ ਸੰਤੁਸ਼ਟ ਰਹਿਣਾ

–ਕਿਸਮਤ ਦਏ ਯਾਰੀ ਤਾਂ ਕਿਉਂ ਹੋਏ ਖੁਆਰੀ, ਅਖੌਤ : ਜੇ ਕਿਸਮਤ ਚੰਗੀ ਹੋਵੇ ਤਾਂ ਮਨੁੱਖ ਦਰ ਦਰ ਦੀਆਂ ਠੋਕਰਾਂ ਨਹੀਂ ਖਾਂਦਾ ਫਿਰਦਾ

–ਕਿਸਮਤ ਦਾ ਸਾਰਾ ਖੇਲ੍ਹ ਹੈ, ਅਖੌਤ : ਚੰਗਾ ਬੁਰਾ ਕਿਸਮਤ ਨਾਲ ਹੁੰਦਾ ਹੈ, ਤਕਦੀਰ ਦੀ ਸਾਰੀ ਗੱਲ ਹੈ

–ਕਿਸਮਤ ਦਾ ਹੇਟਾ, ਵਿਸ਼ੇਸ਼ਣ / ਪੁਲਿੰਗ : ਬਦਨਸੀਬ, ਮੰਦਭਾਗਾ, ਮਾੜੇ ਭਾਗਾਂ ਵਾਲਾ

–ਕਿਸਮਤ ਦਾ ਖੱਟਿਆ ਖਾਣਾ, ਮੁਹਾਵਰਾ : ਵਿਹਲੀਆਂ ਜਾਣਾ, ਕੋਈ ਕੰਮ ਨਾ ਕਰਨਾ, ਬੇਕਾਰ, ਰਹਿਣਾ

–ਕਿਸਮਤ ਦਾ ਚੱਕਰ, ਪੁਲਿੰਗ : ਦਿਨਾਂ ਦਾ ਫੇਰ, ਨਸੀਬਾਂ ਦਾ ਗੇੜ, ਬਦਕਿਸਮਤੀ

–ਕਿਸਮਤ ਦਾ ਧਨੀ, ਵਿਸ਼ੇਸ਼ਣ : ੧. ਭਾਗਾਂ ਵਾਲਾ, ਚੰਗੀ ਕਿਸਮਤ ਵਾਲਾ; ੨. (ਵਿਅੰਗ ਨਾਲ) ਬਦਨਸੀਬ

–ਕਿਸਮਤ ਦਾ ਪਲਟਾ ਖਾਣਾ, ਮੁਹਾਵਰਾ : ਕਿਸਮਤ ਫਿਰ ਜਾਣਾ, ਚੰਗੇ ਜਾਂ ਮੰਦੇ ਦਿਨ ਆ ਜਾਣਾ

–ਕਿਸਮਤ ਦਾ ਫੇਰ, ਪੁਲਿੰਗ : ਜ਼ਮਾਨੇ ਦੀ ਗਰਦਸ਼, ਬਦਕਿਸਮਤੀ, ਮੰਦੇ ਭਾਗ

–ਕਿਸਮਤ ਦਾ ਭਲਾ, ਵਿਸ਼ੇਸ਼ਣ : ਚੰਗੀ ਕਿਸਮਤ ਵਾਲਾ, ਅੱਛੀ ਤਕਦੀਰ ਵਾਲਾ

–ਕਿਸਮਤ ਦਾ ਲਿਖਿਆ, ਪੁਲਿੰਗ : ਰੱਬ ਦੀ ਮਰਜ਼ੀ, ਮੱਥੇ ਦਾ ਲੇਖ, ਤਕਦੀਰ ਦਾ ਲਿਖਿਆ, ਪਰਾਬਲਧ

–ਕਿਸਮਤ ਦਾ ਲਿਖਿਆ ਪਰਾ ਹੋਣਾ, ਮੁਹਾਵਰਾ : ਭਾਗਾਂ ਦਾ ਉਘੜ ਆਉਣਾ, ਤਕਦੀਰ ਵਿੱਚ ਲਿਖਿਆ ਹੋ ਕੇ ਰਹਿਣਾ

–ਕਿਸਮਤ ਦਿਆ ਬਲੀਆ ਰਿੱਧੀ ਖੀਰ ਤੇ ਹੋ ਗਿਆ ਦਲੀਆ, ਅਖੌਤ : ਜਦ ਬੁਰੇ ਦਿਨ ਆਉਂਦੇ ਹਨ ਤਾਂ ਸੋਨੇ ਦੀ ਮਿੱਟੀ ਬਣ ਜਾਂਦੀ ਹੈ, ਉਸ ਸਮੇਂ ਬੋਲਦੇ ਨੇ ਜਦ ਕੋਈ ਤਦਬੀਰ ਉਲਟੀ ਪੈ ਜਾਵੇ

–ਕਿਸਮਤ ਦੀ ਸਾਰੀ ਖੇਡ ਹੈ,: ਚੰਗਾ ਬੁਰਾ ਕਿਸਮਤ ਨਾਲ ਹੁੰਦਾ ਹੈ, ਕਿਸਮਤ ਦੀ ਗੱਲ ਹੈ

–ਕਿਸਮਤ ਦੀ ਗੱਲ ਹੈ, : ੧. ਉਸ ਵੇਲੇ ਬੋਲਦੇ ਹਨ ਜਦੋਂ ਕਿਸੇ ਦੀ ਹਾਲਤ ਸਾਧਾਰਨ ਨਾਲੋਂ ਚੰਗੀ ਜਾਂ ਮੰਦੀ ਹੋਵੇ, ਕਿਸਮਤ ਦੀ ਸਾਰੀ ਖੇਡ ਹੈ, ਇਨਸਾਨ ਦਾ ਚੰਗਾ ਜਾਂ ਮੰਦਾ ਤਕਦੀਰ ਦੇ ਹੱਥ ਵਿੱਚ ਹੈ; ੨. ਇਤਫ਼ਾਕੀਆ ਕੋਈ ਐਸੀ ਘਟਨਾ ਵਾਪਰਨੀ ਜੋ ਉਮੀਦ ਤੋਂ ਵੱਧ ਹੋਵੇ

–ਕਿਸਮਤ ਦੇ ਲਿਖੇ ਨੂੰ ਕੌਣ ਮੇਟ ਸਕਦਾ ਹੈ,  : ਜੋ ਹੋਣਾ ਹੁੰਦਾ ਹੈ ਹੋ ਕੇ ਹਟਦਾ ਹੈ, ਭਾਵੀ ਅਮਿੱਟ ਹੁੰਦੀ ਹੈ, ਹੋਣੀ ਹੋ ਕੇ ਰਹਿੰਦੀ ਹੈ

–ਕਿਸਮਤ ਦੇ ਲਿਖੇ ਨੂੰ ਕੋਈ ਨਹੀਂ ਮੇਟ ਸਕਦਾ ਮੇਚ ਸਕਦਾ, :  ਜੋ ਹੋਣਾ ਹੈ ਜ਼ਰੂਰ ਹੋ ਕੇ ਰਹੇਗਾ

–ਕਿਸਮਤ ਨਾਲ,  ਕਿਰਿਆ ਵਿਸ਼ੇਸ਼ਣ : ਭਾਗਾਂ ਨਾਲ, ਕਦੇ ਹੀ, ਤਕ਼ਦੀਰ ਸੇਤੀ, ਕਦੇ ਕਦਾਈਂ, ਇਤਫ਼ਾਕ ਨਾਲ

–ਕਿਸਮਤ ਨਾਲ ਹੀ ਢੋਏ ਮਿਲਦੇ ਹਨ, : ਮੇਲ ਰੱਬ ਸਬਬੀ ਹੀ ਮਿਲਦੇ ਹਨ

–ਕਿਸਮਤ ਨੂੰ ਕੋਸਣਾ, ਮੁਹਾਵਰਾ : ਤਕ਼ਦੀਰ ਦਾ  ਗ਼ਿਲਾ ਕਰਨਾ, ਆਪਣੇ ਲੇਖਾਂ ਨੂੰ ਮੰਦਾ ਚੰਗਾ ਕਹਿਣਾ, ਭਾਗਾਂ ਦਾ ਰੋਣਾ ਰੋਣਾ, ਕਿਸਮਤ ਦਾ ਰੋਣਾ

–ਕਿਸਮਤ ਨੂੰ ਰੋਣਾ, ਮੁਹਾਵਰਾ : ਬਦ ਕਿਸਮਤੀ ਦੀ ਸ਼ਿਕਾਇਤ ਕਰਨਾ, ਕਿਸਮਤ ਨੂੰ ਕੋਸਣਾ

–ਕਿਸਮਤ ਪਲਟਣਾ, ਮੁਹਾਵਰਾ :  ਤਕ਼ਦੀਰ ਦਾ ਬਦਲ ਜਾਣਾ, ਦਿਲ ਦਾ ਪਲਟਾ ਖਾ ਜਾਣਾ

–ਕਿਸਮਤ ਫਿਰਨਾ, ਮੁਹਾਵਰਾ : ਤਕਦੀਰ ਬਦਲਣਾ, ਚੰਗੇ ਦਿਨ ਆਉਣਾ

–ਕਿਸਮਤ ਫੁੱਟ ਜਾਣਾ, ਕਿਸਮਤ ਫੁੱਟਣਾ, ਮੁਹਾਵਰਾ : ਬੁਰੇ ਦਿਨ ਆ ਜਾਣਾ

–ਕਿਸਮਤ ਬਦਲਣਾ, ਮੁਹਾਵਰਾ : ਚੰਗੇ ਦਿਨ ਆਉਣਾ, ਭਾਗ ਜਾਗਣੇ, ਤਕ਼ਦੀਰ ਦਾ ਚੜ੍ਹਦੀ ਕਲਾ ਵਿੱਚ ਹੋਣਾ, ਤਕ਼ਦੀਰ ਪਲਟਣਾ

–ਕਿਸਮਤ ਬਿਗੜਨਾ, ਮੁਹਾਵਰਾ : ਤਕ਼ਦੀਰ ਫਿਰਨਾ, ਦਿਨਾਂ ਦਾ ਫੇਰ ਜਾਂ ਚੱਕਰ ਆ ਜਾਣਾ

–ਕਿਸਮਤ ਲੜਨਾ, ਮੁਹਾਵਰਾ : ਨਸੀਬਾ ਜਾਗਣਾ, ਕਿਸਮਤ ਦਾ ਮਦਦ ਕਰਨਾ

–ਕਿਸਮਤ ਲੜਾਉਣਾ, ਮੁਹਾਵਰਾ : ਤਕਦੀਰ ਆਜ਼ਮਾਈ ਕਰਨਾ, ਭਾਗ ਪਰਤਿਆਉਣਾ

–ਕਿਸਮਤ ਵਾਲਾ, ਵਿਸ਼ੇਸ਼ਣ : ਭਾਗਾਂ ਵਾਲਾ, ਖੁਸ਼ਕਿਸਮਤ, ਖ਼ੁਸ਼ਨਸੀਬ

–ਕਿਸਮਤ ਵਿੱਚ ਲਿਖਿਆ ਹੋਣਾ, ਮੁਹਾਵਰਾ : ਮੁਕੱਦਰ ਜਾਂ ਤਕ਼ਦੀਰ ਵਿੱਚ ਹੋਣਾ

–ਕਿਸਮਤਾਂ ਨਾਲ, ਕਿਰਿਆ ਵਿਸ਼ੇਸ਼ਣ : ਕਦੇ ਕਦਾਈਂ, ਰੱਬ ਸਬੱਬੀ

–ਵਾਹ ਕਿਸਮਤ ਦਿਆ ਲਬੀਆ, ਰਿੱਧੀ ਖੀਰ ਤੇ ਹੋ ਗਿਆ ਦਲੀਆ, ਅਖੌਤ : ਬਦਨਸੀਬੀ ਕੁਝ ਦਾ ਕੁਝ ਕਰ ਦੇਂਦੀ ਹੈ, ਜਦੋਂ ਭੈੜੀ ਕਿਸਮਤ ਕਾਰਣ ਆਦਮੀ ਕਰਦਾ ਤੇ ਚਾਹੁੰਦਾ ਕੁਝ ਹੋਰ ਹੈ ਤੇ ਹੋ ਕੁਝ ਹੋਰ ਜਾਂਦਾ ਹੈ ਤਾਂ ਕਹਿੰਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 272, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-03-12-20-24, ਹਵਾਲੇ/ਟਿੱਪਣੀਆਂ:

ਕਿਸਮਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਿਸਮਤ, (ਅਰਬੀ : ਕ਼ਿਸਮਤ√ਕ਼ਸਮ=ਲੰਡਣਾ) \ ਇਸਤਰੀ ਲਿੰਗ : ਸੂਬੇ ਦਾ ਇੱਕ ਹਿੱਸਾ ਜਿਸ ਵਿੱਚ ਕਈ ਜ਼ਿਲ੍ਹੇ ਹੁੰਦੇ ਹਨ, ਡਵੀਜ਼ਨ, ਕਮਿਸ਼ਨਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-05-10-30-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.