ਕੀਰਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੀਰਤ. ਗੁਰੁਯਸ਼ ਕਰਤਾ ਇੱਕ ਭੱਟ. “ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ.” (ਸਵੈਯੇ ਮ: ੪ ਕੇ) ੨ ਦੇਖੋ, ਕੀਰਤਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3579, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੀਰਤ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਕੀਰਤ : ਕੀਰਤ ਕੌਸ਼ਿਕ ਗੋਤ ਦਾ ਗੌੜ ਬ੍ਰਾਹਮਣ ਸੀ ਅਤੇ ਇਹ ਸ੍ਰੀ ਗੁਰੂ ਅਮਰ ਦਾਸ ਜੀ, ਸ੍ਰੀ ਗੁਰੂ ਰਾਮ ਦਾਸ ਜੀ ਅਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਸਬੰਧਤ ਰਿਹਾ। ਗੁਰੂ ਘਰ ਨਾਲ ਸਬੰਧਤ ਇਸ ਭੱਟ ਦੇ ਪਿਤਾ ਦਾ ਨਾਂ ਭਿਖਾ ਸੀ ਜਿਸ ਦਾ ਸਬੰਧ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਰਿਹਾ। ਇਸ ਦੀ ਰਚਨਾ ਸਵੈਯਾਂ ਦੇ ਰੂਪ ਵਿਚ ਮਿਲਦੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਸ੍ਰੀ ਗੁਰੂ ਰਾਮਦਾਸ ਜੀ ਦੀ ਕੀਰਤੀ ਵਿਚ ਗਾਏ ਸਵੈਯਾਂ ਤੋਂ ਪਤਾ ਲੱਗਦਾ ਹੈ ਇਸ ਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਸੀ ਕਿ ਗੁਰੂ ਦੀ ਸੰਗਤ ਕਰਨ ਨਾਲ ਜਮ ਨੇੜੇ ਨਹੀਂ ਆਉਂਦੇ।

  ਇਹ ਗੁਰੂ ਹਰਿਗੋਬਿੰਦ ਸਾਹਿਬ ਦੀ ਮੁਗ਼ਲਾਂ ਨਾਲ ਹੋਈ ਪਹਿਲੀ ਜੰਗ ਵਿਚ ਮੁਖ਼ਲਸ ਖਾਂ ਫ਼ੌਜਦਾਰ ਨਾਲ ਲੜਦਿਆਂ 15 ਅਪ੍ਰੈਲ, 1634 ਨੂੰ ਸ਼ਹੀਦ ਹੋਇਆ। ਗੁਰੂ ਘਰ ਨਾਲ ਇਸ ਦੀ ਸਾਂਝ ਹੋਣ ਕਾਰਨ ਇਸ ਦੇ ਪੋਤਿਆਂ ਕੇਸ਼ ਸਿੰਘ, ਹਰੀ ਸਿੰਘ ਤੇ ਦੇਸਾ ਸਿੰਘ ਨੂੰ ਮੁਗ਼ਲਾਂ ਨੇ ਜ਼ਮੀਨ ਵਿਚ ਗਡਵਾ ਕੇ ਸ਼ਹੀਦ ਕਰ ਦਿੱਤਾ।


ਲੇਖਕ : -ਡਾ. ਤਾਰਨ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2048, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-07-27-04-03-55, ਹਵਾਲੇ/ਟਿੱਪਣੀਆਂ: ਹ. ਪੁ. - ਮ. ਕੋ. : 322; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਹਿਤਕ ਇਤਿਹਾਸ : 476

ਕੀਰਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੀਰਤ, (ਸੰਸਕ੍ਰਿਤ : कीर्ति) \ ਪੁਲਿੰਗ : ਇੱਕ ਭੱਟ ਦਾ ਨਾਉਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-20-02-28-47, ਹਵਾਲੇ/ਟਿੱਪਣੀਆਂ:

ਕੀਰਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੀਰਤ, (ਲਹਿੰਦੀ) \ (ਸੰਸਕ੍ਰਿਤ : रीति) \ ਇਸਤਰੀ ਲਿੰਗ : ਰਸਮ, ਰਹੁ ਰੀਤ, ਰਵਾਜ (ਜਟਕੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 43, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-20-02-29-13, ਹਵਾਲੇ/ਟਿੱਪਣੀਆਂ:

ਕੀਰਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੀਰਤ, (ਸੰਸਕ੍ਰਿਤ : कीर्ति) \ ਇਸਤਰੀ ਲਿੰਗ : ੧. ਜੱਸ, ਵਡਿਆਈ, ਸ਼ੋਭਾ; ੨. ਨਾਚ

(ਲੁਧਿਆਣਾ ਕੋਸ਼)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 43, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-20-02-29-29, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.