ਕੁਕਰਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਕਰਮ [ਨਾਂਪੁ] ਬੁਰਾ ਕੰਮ , ਮੰਦਾ ਕਰਮ , ਗੁਨਾਹ, ਪਾਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2687, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁਕਰਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਕਰਮ. ਸੰਗ੍ਯਾ—ਖੋਟਾ ਕਰਮ. ਨੀਚ ਕਰਮ. ਬੁਰਾ ਕੰਮ । ੨ ਦੇਖੋ, ਸੱਤ ਕੁਕਰਮ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਕਰਮ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Scandal ਕੁਕਰਮ: ਸਕੈਂਡਲ ਵਿਸ਼ਾਲ ਰੂਪ ਵਿਚ ਪ੍ਰਚਾਰਿਤ ਕੋਈ ਅਜਿਹਾ ਨਿਜ਼ਾਮ ਜਾਂ ਇਲਜ਼ਾਮਾਂ ਦੀ ਲੜੀ ਹੁੰਦੀ ਹੈ ਜੋ ਕਿਸੇ ਸੰਸਥਾਜ, ਵਿਅਕਤੀ ਜਾਂ ਸੰਪਰਦਾਇ ਦੀ ਸੁਹਰਤ ਨੂੰ ਹਾਨੀ ਪਹੁੰਚਾਉਂਦਾ ਹੈ ਜਾਂ ਹਾਨੀ ਪਹੁੰਚਾਉਣ ਦਾ ਯਤਨ ਕਰਦਾ ਹੈ। ਇਸ ਦਾ ਭਾਵ ਇਹ ਹੈ ਕਿ ਗ਼ਲਤ ਆਚਰਣ ਲੋਕਾਂ ਦੇ ਵਿਸ਼ਵਾਸ ਨੂੰ ਥਿੜਕਾ ਸਕਦਾ ਹੈ।

      ਕਈ ਸਕੈਂਡਲਾਂ ਦਾ ਈਮਾਨਦਾਰ ਲੋਕਾਂ ਦੁਆਰਾ ਭਾਂਡਾ ਫੋੜਿਆ ਜਾਂਦਾ ਹੈ। ਉਹ ਸੰਗਠਨਾਂ ਜਾਂ ਗਰੁੱਪਾਂ ਦੇ ਅੰਦਰ ਹੋ ਰਹੇ ਗ਼ਲਤ ਕੰਮਾਂ ਦਾ ਪਰਦਾਫ਼ਾਸ ਕਰਦੇ ਹਨ ਜਿਵੇਂ ਕਿ ਦੀਪ ਥ੍ਰੋਟ (ਵਿਲੀਅਮ ਮਾਰਕ ਫ਼ੈਲਟ) ਨੇ 1970 ਦੇ ਦਹਾਕੇ ਵਿਚ ਵਾਟਰਗੇਟ ਸਕੈਂਡਲ ਸਾਹਮਣੇ ਲਿਆਂਦਾ। ਕਦੇ ਕਦੇ ਕਿਸੇ ਸੰਭਵ ਸਕੈਂਡਲ ਨੂੰ ਲੁਕਾਉਣ ਦਾ ਯਤਨ ਵੱਡਾ ਸਕੈਂਡਲ ਪੈਦਾ ਕਰ ਦਿੰਦਾ ਹੈ ਜਦੋਂ ਇਸ ਨੂੰ ਲੁਕਾਉਣ ਦਾ ਯਤਨ ਅਸਫ਼ਲ ਹੋ ਜਾਂਦਾ ਹੈ। ਯੂਨਾਈਟਿਡ ਕਿੰਗਡਮ ਅਤੇ ਕੈਨੇਡਾ ਵਿਚ ਵਿਸ਼ੇਸ਼ ਕਰਕੇ ਰਾਜਨੀਤਿਕ ਸਕੈਂਡਲਾਂ ਨੂੰ ਦਰਸਾਉਣ ਲਈ ਉਹਨਾਂ ਘਟਨਾਵਾਂ ਦੇ ਨਾਂ ਦੇ ਪਿੱਛੇ ਗੇਟ ਸ਼ਬਦ ਲਗਾ ਕੇ ਦਰਸਾਇਆ ਜਾਂਦਾ ਹੈ ਅਤੇ ਇਸ ਪ੍ਰਕਾਰ ਵਾਟਰਗੇਟ ਸਕੈਂਡਲ ਦੀ ਯਾਦ ਤਾਜ਼ਾ ਹੋ ਜਾਂਦਾ ਹੈ ਜਿਵੇਂ ਕਿ ਨੈਨੀਗੇਟ ਸਕੈਂਡਲ।

Scandle of Scam of 2010

ਸਾਡੇ ਦੇਸ਼ ਵਿਚ ਕੋਈ ਨਾ ਕੋਈ ਘਪਲਾ ਤੇ ਘੋਟਾਲਾ ਹੁੰਦਾ ਰਹਿੰਦਾ ਹੈ ਜਿਨ੍ਹਾਂ ਵਿਚ ਲੱਖਾਂ ਕਰੋੜਾਂ ਰੁਪਿਆਂ ਦਾ ਭ੍ਰਿਸ਼ਟਾਚਾਰ ਅਤੇ ਹੇਰਾਫੇਰੀ ਜਨਤਾ ਦੇ ਸਾਹਮਣੇ ਆਉਦੀ ਹੈ। ਪਰ 2010 ਵਿਜ ਕਈ ਘੋਟਾਲਿਆਂ ਵਿਚੋਂ ਤਿੰਨ ਐਸੈ ਘੋਟਾਲੇ ਹਨ ਜਿਨ੍ਹਾਂ ਸਾਰੇ ਦੇਸ਼ ਨੂੰ ਸੰਸਾਰ ਵਿਚ ਬਦਨਾਮ ਕਰ ਦਿੱਤਾ ਹੈ। ਉਹ ਹਨ

(1) 2 ਜੀ ਸਪੈਕਟਰਮ

(2) ਰਾਸਟਰ ਮੰਡਲ ਖੇਡਾਂ ਦੇ ਆਯੋਜਨ ਵਿਚ ਭ੍ਰਿਸ਼ਟਾਚਾਰ

(3) ਮੁੰਬਈ ਵਿਚ ਆਦਰਸ਼ ਹਾਊਸਿੰਗ ਸੋਸਾਇਟੀ ਦੀ ਉਸਾਰੀ ਅਤੇ ਫਲੈਟਾਂ ਦੀ ਅਲਾਟਮੈਂਟ।

   ਇਨ੍ਹਾਂ ਤਿੰਨਾਂ ਘਪਲਿਆ ਦਾ ਸੰਖੇਪ ਵਰਣਨ ਨਿਮਨ ਅਨੁਸਾਰ ਹੈ।

(1) (2G Spectrom Scam) ਭਾਰਤ ਦੇ ਦੂਰਸੰਚਾਰ ਮੰਤਰਾਲਿਆਂ ਵੱਲੋਂ2 ਜੀ ਸਪੈਕਟਰਮ ਦੀ ਵੰਡ ਵਾਲੇ ਪਹਿਲਾਂ ਆਓ ਪਹਿਲਾਂ ਪਾਓ (First comes First served) ਅਧਾਰ ਤੇ ਆਪਣੇ ਰਿਸ਼ਤੇਦਾਰਾਂ ਅਤੇ ਯਾਰਾਂ ਦੋਸਤਾਂ ਦੀਆਂ ਕੰਪਨੀਆਂ ਨਿਸ਼ਿਚਤ ਸ਼ਰਤਾਂ ਦੀ ਅਣਗਿਹਲੀ ਕਰਦੇ ਹੋਏ ਲਾਇਸੰਸ ਦੇਣਾ ਅਤੇ ਉਹ ਵੀ ਸੰਨ 2007 ਵਿਚ ਦਿੱਤੇ ਹੋਏ ਲਾਇਸੰਸਾਂ ਨੂੰ 2002 ਦੇ ਦਰਾਂ ਤੇ ਦੇਣਾ। ਜਿਸ ਕਾਰਨ ਸਰਕਾਰ ਨੂੰ 176 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਧਾਂਦਲੇਬਾਜੀ ਕਾਰਨ ਦੂਰ ਸੰਚਾਰ ਮੰਤਰੀ ਏ਼ ਰਾਜਾ ਨੂੰ ਤਿਆਗ ਪੱਤਰ ਦੇਣ ਲਈ ਮਜ਼ਬੂਰ ਹੋਣਾ ਪਿਆ। ਇਸ ਘੋਟਾਲੇ ਦੀ ਜਾਂਚ ਲਈ ਸੀ਼ਬੀ਼ਆਈ਼ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਅਧੀਨ ਪੜਤਾਲ ਕਰਨ ਵਿਚ ਲੱਗੀ ਹੋਈ ਹੈ।

(2) (Commonwealth Scam) ਦਿੱਲੀ ਵਿਖੇ ਰਾਸ਼ਟਰ ਮੰਡਲ ਖੇਡਾਂ ਦੇ ਸ਼ਾਨਦਾਰ ਪ੍ਰਬੰਧ ਦੀ ਭਾਵੇਂ ਸੰਸਾਰ ਭਰ ਵਿਚ ਬਹੁਤ ਪ੍ਰਸੰਸਾ ਕੀਤੀ ਗਈ ਹੈ ਪਰ ਇਸ ਵਿਚੋਂ ਪ੍ਰੰਬਧਕਾਂ ਵੱਲੋਂ ਵਿਸ਼ੇਸ਼ ਕਰਕੇ ਸੁਰੇਸ਼ ਕਲਮਾਡੀ ਵੱਲੋਂ ਜੋ ਘਪਲੇ ਕੀਤੇ ਗਏ ਹਨ ਜਿਵੇਂ ਕਿ ਖੇਡਾਂ ਦੇ ਸਮਾਨ ਜਾਂ ਕਿਰਾਏ ਤੇ ਲੈਣ , ਖੇਡ ਗਰਾਊਂਡ ਦੀ ੳਸਾਰੀ ਕਰਨਾ ਆਦਿ ਜੋ ਕਰੋੜਾਂ ਰੁਪਏ ਦੇ ਘਪਲੇ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਜਾਂਚ ਲਈ ਸੀ਼ ਬੀ਼ ਆਈ਼ ਨੇ ਸੰਬਧਿਤ ਅਧਿਕਾਰੀਆਂ ਦੇ ਘਰਾਂ ਤੇ ਦਫ਼ਤਰਾਂ ਵਿਚ ਛਾਪੇ ਮਾਰ ਕੇ ਜੋ ਦਸਤਾਵੇਜ ਇਕੱਠੇ ਕੀਤੇ ਹਨ। ਉਨ੍ਹਾਂ ਦੀ ਖੋਜ ਕਰਕੇ ਦੋਸ਼ੀ ਵਿਅਕਤੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿਵਾਉਣ ਲਈ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਗਿਆ ਹੈ।

(3) Adarsh Society of Mumbay Scam (ਆਦਰਸ਼ ਸੁਸਾਇਟੀ ਘੋਟਾਲਾ) ਮੁੰਬਈ ਵਿਚ ਕਾਰਗਿਲ ਦੀ ਲੜਾਈ ਵਿਚ ਸ਼ਹੀਦ ਹੋਏ ਭਾਰਤ ਦੇ ਫੌਜ਼ੀਆਂ ਦੇ ਪਰਿਵਾਰਾਂ ਲਈ ਆਦਰਸ਼ ਹਾਊਸਿੰਗ ਸੁਸਾਇਟੀ ਵੱਲੋਂ ਜੋ 32 ਮੰਜਿਲਾ ਇਮਾਰਤ ਤਿਆਰ ਕੀਤੀ ਗਈ ਸੀ। ਉਸ ਦੇ ਬਹੁਤ ਸਾਰੇ ਫਲੈਟ ਰਾਜ ਸਰਕਾਰ ਨੇ ਆਪਣੇ ਰਿਸ਼ਤੇਦਾਰਾਂ, ਯਾਰਾਂ ਦੋਸਤਾਂ, ਵੱਡੇ-ਵੱਡੇ ਅਫ਼ਸਰਾਂ ਅਤੇ ਅਧਿਕਾਰੀਆਂ ਨੂੰ ਅਲਾਟ ਕਰ ਦਿੱਤੇ ਅਤੇ ਸ਼ਹੀਦ ਫੌਜ਼ੀਆਂ ਦੇ ਉਤਰ ਅਧਿਕਾਰੀ ਇਨ੍ਹਾਂ ਤੋਂ ਵਾਝੇਂ ਰਹਿ ਗਏ। ਇਸ ਘੋਟਾਲੇ ਕਾਰਨ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਨੂੰ ਤਿਆਗ ਪੱਤਰ ਵੀ ਦੇਣਾ ਪਿਆ ਅਤੇ ਇਸ ਸਾਰੇ ਘੋਟਾਲੇ ਦੀ ਜਾਂਚ ਲਈ ਕਮੇਟੀ ਨਿਯੁਕਤ ਕੀਤੀ ਗਈ ਹੈ।

      ਇਨ੍ਹਾਂ ਤਿੰਨਾਂ ਘੋਟਾਲਿਆ ਵਕਤ ਸੰਸਦ ਦੇ ਸਰਦੀ ਰੁੱਤ ਦੇ ਇਜਲਾਸ ਸਮੇਂ ਸੰਸਦ ਵਿਚ ਵਿਰੋਧੀ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਅਧੀਨ ਇਨ੍ਹਾਂ ਰੋਲਾ ਰੱਪਾ ਪਾ ਕੇ ਸੰਸਦ ਦੇ ਸਾਰੇ ਸੈਸ਼ਨ ਵਿਚ ਕੋਈ ਕੰਮ ਵੀ ਨਾ ਹੋ ਸਕਿਆ। ਜਿਸ ਦਾ ਜਨਤਾ ਨੂੰ, ਸੰਸਦ ਦੇ ਮੈਂਬਰਾਂ ਨੂੰ 350 ਕਰੋੜ ਰੁਪਏ ਅਤੇ ਉਨ੍ਹਾਂ ਦੇ ਭੱਤਿਆ ਦੇ ਰੂਪ ਵਿਚ ਵਿਅਰਥ ਸਿੱਧ ਹੋਇਆ

      ਇਨ੍ਹਾਂ ਤਿੰਨਾਂ ਘਪਲਿਆਂ ਦੀ ਭਾਵੇਂ ਸੰਸਦ ਦੀ ਲੋਕ ਲੇਖਾ ਸੰਮਤੀ ਜਾਂਚ ਕਰ ਰਹੀ ਹੈ ਪਰ ਵਿਰੋਧੀ ਦਲ ਮੰਗ ਕਰ ਰਹੀ ਹੈ ਕਿ ਇਹ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਰਵਾਈ ਜਾਵੇ। ਦੋਵੇਂ ਧਿਰ ਆਪਣੀ -ਆਪਣੀ ਜਿੱਦ ਤੇ ਅੜੇ ਹੋਏ ਹਨ। ਸਰਕਾਰ ਸਾਂਝੀ ਕਮੇਟੀ ਦਾ ਸੰਗਠਨ ਕਰਨ ਲਈ ਤਿਆਰ ਨਹੀਂ ਅਤੇ ਵਿਰੋਧੀ ਦਲ ਆਪਣੀ ਜਿੱਦ ਛੱਡਣ ਲਈ ਤਿਆਰ ਨਹੀਂ। ਇਸ ਅੜਿੱਕੇ ਨਾਲ ਦੇਸ਼ ਦੀ ਸੰਸਦੀ ਪ੍ਰਣਾਲੀ ਦੀ ਸਫਲਤਾ ਤੇ ਸਵਾਲੀਆ ਚਿੰਨ੍ਹ ਲੱਗਿਆ ਹੋਇਆ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਕੁਕਰਮ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁਕਰਮ, (ਸੰਸਕ੍ਰਿਤ : कु+कर्म) \ ਪੁਲਿੰਗ : ਬੁਰਾ ਕੰਮ, ਮੰਦਾ ਕਰਮ, ਪਾਪ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 85, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-26-11-03-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.