ਕੁਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁਨ. ਸਰਵ—ਕੌਣ. ਕੌਨ. “ਤੂ ਕੁਨ ਰੇ.” (ਧਨਾ ਨਾਮਦੇਵ) ੨ ਫ਼ਾ ਕਰ. “ਦਰ ਗੋਸ ਕੁਨ ਕਰਤਾਰ.” (ਤਿਲੰ ਮ: ੧) “ਦਿਲ ਮੇ ਨ ਜਰਾ ਕੁਨ ਵਾਹਮ.” (ਕ੍ਰਿਸਨਾਵ) ਜਰਾ ਵਹਿਮ ਨਾ ਕਰ। ੩ ਅ਼ ਹੋਜਾ. ਭਵ. ਅ਼ਰਬੀ ਫ਼ਾਰਸੀ ਦੇ ਵਿਦ੍ਵਾਨਾਂ ਨੇ ਲਿਖਿਆ ਹੈ ਕਿ ਕਰਤਾਰ ਨੇ ‘ਕੁਨ’ ਆਖਿਆ ਅਤੇ ਦੁਨੀਆ ਬਣ ਗਈ. ਦੇਖੋ, ਏਕੋਹੰ ਬਹੁਸ੍ਯਾਂ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19966, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੁਨ (ਕ੍ਰਿ.। ਫ਼ਾਰਸੀ) ਕਰ। ਯਥਾ-‘ਦਰ ਗੋਸ ਕੁਨ ਕਰਤਾਰ ’ ਹੇ ਕਰਤਾਰ! ਕੰਨਾਂ ਵਿਚ (ਸੁਣਨਾ) ਕਰ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 19934, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੁਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁਨ, ਪੜਨਾਂਵ : ਕੌਣ : ‘ਤੂ ਕੁਨ ਰੇ’

(ਧਨਾਸਰੀ, ਨਾਮਦੇਵ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-09-11-29-48, ਹਵਾਲੇ/ਟਿੱਪਣੀਆਂ:

ਕੁਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁਨ, (ਫ਼ਾਰਸੀ : ਕੁਨ=ਕਰਨਾ) \ ਕਰ: ‘ਦਰ ਗੋਸ਼ ਕੁਨ ਕਰਤਾਰ’

(ਤਿਲੰਗ ਮਹਲਾ ੧)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-09-11-43-25, ਹਵਾਲੇ/ਟਿੱਪਣੀਆਂ:

ਕੁਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁਨ, (ਅਰਬੀ) : ਕਿਰਿਆ ਲੋਟ ਲਕਾਰ, ਹੋ ਜਾ

–ਕੁਨ ਫਕਾਨ, (ਅਰਬੀ :ਹੋ ਜਾ, ਫਿਰ ਉਹ ਹੋ ਗਿਆ,) : ਖ਼ੁਦਾ ਨੇ ਹੁਕਮ ਦਿੱਤਾ ਕੁਨ (ਹੋ ਜਾ) ਬਸ ਉਹ (ਫਕਾਨ) ਹੋ ਗਿਆ, ਭਾਵ––ਕਰਤਾਰ ਦੇ ਹੁਕਮ ਤੋਂ ਜਗਤ ਰਚਨਾ ਹੋਈ। ਇਹ ਪਦ ਮੱਕੇ ਦੀ ਗੋਸ਼ਟ ਵਿੱਚ ਆਇਆ ਹੈ

–ਕੁਨ ਫੀਕੁਨ,  (ਅਰਬੀ : ਕੁਨਫਯਕੁਨ=ਹੋ ਜਾ, ਫਿਰ ਉਹ ਹੋ ਜਾਂਦਾ ਹੈ,) / ਅਵਯ : ਹੋ ਜਾ, ਐਸਾ ਹੁਕਮ ਦੇਣ ਪੁਰ ਉਹ ਹੋ ਜਾਂਦੀ ਹੈ ਭਾਵ––ਕਰਤਾਰ ਦੀ ਆਗਿਆ ਨਾਲ ਸੰਸਾਰ ਰਚਨਾ ਹੋ ਜਾਂਦੀ ਹੈ : ‘ਕੁਨ ਕਿਹਾ ਫੀਕੁਨ ਕਹਾਯਾ’

(ਬੁਲ੍ਹੇ ਸ਼ਾਹ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 905, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-09-11-46-19, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.