ਕੁਫ਼ਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਫ਼ਰ [ਨਾਂਪੁ] ਰੱਬੀ ਹੋਂਦ ਜਾਂ ਉਸਦੇ ਹੁਕਮ ਨਾ ਮੰਨਣ ਦਾ ਭਾਵ, ਨਾਸਤਿਕਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5639, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਕੁਫ਼ਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਕੁਫ਼ਰ. ਅ਼. ਸੰਗ੍ਯਾ—ਸੱਚ ਨੂੰ ਛੁਪਾਉਣ ਦਾ ਕਰਮ । ੨ ਨਾਸ੍ਤਿਕਤਾ. “ਮੁੱਲਾ ਭਾਖੈ, ਕਾਫਰਾ! ਕ੍ਯੋਂ ਕੁਫਰ ਅਲਾਵਈ.” (ਨਾਪ੍ਰ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5528, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no
ਕੁਫ਼ਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Blasphlmy_ਕੁਫ਼ਰ: ਅੰਗਰੇਜ਼ੀ ਕਾਨੂੰਨ ਵਿਚ ਅਜਿਹੀ ਹਰੇਕ ਪ੍ਰਕਾਸ਼ਨਾਂ ਜਿਸ ਵਿਚ ਪਰਮਾਤਮਾ , ਈਸਾ ਮਸੀਹ, ਬਾਈਬਲ ਜਾਂ ਬੁੱਕ ਔਫ਼ ਕਾਮਨ ਪ੍ਰੇਅਰ ਬਾਰੇ ਕੋਈ ਅਜਿਹੀ ਗੱਲ ਹੋਵੇ ਜੋ ਮਨੁਖ ਮਾਤਰ ਦੇ ਜਜ਼ਬਿਆਂ ਨੂੰ ਠੇਸ ਪਹੁੰਚਾਉਂਦੀ ਹੋਵੇ ਕਾਨੂੰਨ ਦੁਆਰਾ ਸਥਾਪਤ ਚਰਚ ਲਈ ਅਪਮਾਨ ਜਾਂ ਨਫ਼ਰਤ ਪੈਦਾ ਕਰਦੀ ਹੋਵੇ ਜਾਂ ਅਨੈਤਕਤਾ ਨੂੰ ਬੜ੍ਹਾਵਾ ਦਿੰਦੀ ਹੋਵੇ। ਐਪਰ ਕੋਈ ਪ੍ਰਕਾਸ਼ਨਾ ਜੋ ਧਾਰਮਕ ਵਿਸ਼ਿਆਂ ਬਾਰੇ ਸਦਭਾਵਪੂਰਬਕ ਅਜਿਹੇ ਵਿਚਾਰਾਂ ਦਾ ਪਰਚਾਰ ਕਰਦੀ ਹੋਵੇ ਜੋ ਉਸ ਨੂੰ ਪ੍ਰਕਾਸ਼ਤ ਕਰਨ ਵਾਲੇ ਵਿਅਕਤੀ ਅਨੁਸਾਰ ਸੱਚ ਹਨ, ਉਹ ਸਿਰਫ਼ ਇਸ ਕਾਰਨ ਕਰਕੇ ਕਾਫ਼ਰਾਨਾ ਨਹੀਂ ਸਮਝੀ ਜਾ ਸਕਦੀ ਕਿ ਉਹ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇਗੀ ਜੋ ਅਜਿਹੇ ਵਿਚਾਰਾਂ ਨੂੰ ਝੂਠ ਸਮਝਦੇ ਹਨ ਜਾਂ ਉਨ੍ਹਾਂ ਵਿਚਾਰਾਂ ਦੇ ਆਮ ਕਰਕੇ ਅਪਣਾ ਲਏ ਜਾਣ ਨਾਲ ਕਾਨੂੰਨ ਦੁਆਰਾ ਸਥਾਪਤ ਚਰਚ ਦੇ ਗਠਨ ਵਿਚ ਕਾਨੂੰਨਪੂਰਬਕ ਤਬਦੀਲੀ ਕਰਨ ਲਈ ਵੀ ਲੋੜ ਪੈ ਸਕਦੀ ਹੈ। ਕੁਫ਼ਰ ਦਾ ਅਪਰਾਧ ਲਿਖਤਾਂ ਜਾਂ ਮੂੰਹੋਂ ਬੋਲੇ ਸ਼ਬਦਾਂ ਦੁਆਰਾ ਹੋ ਸਕਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Manpreet kaler,
( 2019/04/17 04:0833)
Please Login First