ਕੁੱਕੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੁੱਕੜ (ਨਾਂ,ਪੁ) ਸਵੇਰ ਸਮੇਂ ਬਾਂਗ ਦੇਣ ਵਾਲਾ ਸਮਝਿਆ ਜਾਂਦਾ ਇੱਕ ਪੰਖੇਰੂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੱਕੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਕੜ [ਨਾਂਪੁ] ਸਵੇਰੇ ਬਾਂਗ ਦੇਣ ਵਾਲ਼ਾ ਇੱਕ ਪਾਲਤੂ ਪੰਛੀ, ਮੁਰਗ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੱਕੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੁੱਕੜ ਦੇਖੋ, ਕੁਕਟ—ਕੁਕਟੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੱਕੜ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ

ਕੁੱਕੜ : ਇਹ ਫੇਜ਼ੀਐਨਡੀ ਕੁਲ ਦਾ ਮੀਟ, ਅੰਡੇ ਅਤੇ ਖੰਭ ਪ੍ਰਾਪਤ ਕਰਨ ਲਈ ਪਾਲਿਆ ਜਾਣ ਵਾਲਾ ਪੰਛੀ ਹੈ। ਇਹ ਕੁੱਕੜ, ਲਾਲ ਜੰਗਲੀ ਕੁੱਕੜ, ਗੈਲਸ ਗੈਲਸ (Gallus gallus) ਤੋਂ ਉਤਪੰਨ ਹੋਇਆ ਹੈ। ਮਾਦਾ ਮੀਟ ਅਤੇ ਅੰਡਿਆਂ ਲਈ ਪੈਦਾ ਕੀਤੀਆਂ ਜਾਂਦੀਆਂ ਹਨ। ਵਪਾਰਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਾਹਰਾਂ ਨੇ ਇਨ੍ਹਾਂ ਦੀਆਂ ਅਨੇਕਾਂ ਨਸਲਾਂ ਅਤੇ ਕਿਸਮਾਂ ਵਿਕਸਿਤ ਕੀਤੀਆਂ ਹਨ। ਪ੍ਰੋਢ ਨਰ ਬਹੁਤ ਸਮੇਂ ਤੋਂ ਸ਼ਿਕਾਰ ਲਈ ਵਰਤੇ ਜਾਂਦੇ ਹਨ, ਪਰ ਬਹੁਤੇ ਨਾਬਾਲਗ਼ ਨਰਾਂ ਨੂੰ ਖੱਸੀ ਕਰਕੇ ਮੀਟ-ਕਿਸਮ ਬਣਾਇਆ ਜਾਂਦਾ ਹੈ। ਇਨ੍ਹਾਂ ਨੂੰ ਕੇਪੱਨ ਕਹਿੰਦੇ ਹਨ। ਮੀਟ ਲਈ ਵਰਤੇ ਜਾਣ ਵਾਲੇ ਲਵੇ ਮੁਰਗਿਆਂ ਨੂੰ ਬ੍ਰਾਇਲਰ ਵੀ ਕਹਿੰਦੇ ਹਨ।

ਕੁੱਕੜਾਂ ਦੀਆਂ ਕੁਝ ਕਿਸਮਾਂ ਸਾਰਨੀ ਵਿਚ ਦਿੱਤੀਆਂ ਗਈਆਂ ਹਨ।

ਪਾਲਤੂ ਕੁੱਕੜਾਂ ਦੀਆਂ ਕੁਝ ਚੰਗੀਆਂ ਨਸਲਾਂ

ਨਾਂ ਅਤੇ ਜਿਸ ਮੰਤਵ ਲਈ ਕਿਸਮ ਪਾਲੀ ਜਾਂਦੀ ਹੈ

ਵੰਡ

ਰੂਪ ਅਤੇ ਆਕਾਰ

ਵਿਸ਼ੇਸ਼ਤਾਈਆਂ

ਆੱਸਟਰਲਾੱਰਪ (ਅੰਡੇ

ਮੁਲਕ ਆਸਟ੍ਰੇਲੀਆ ਦੀ, ਹੁਣ ਸੰਯੁਕਤ ਰਾਜ ਵਿਚ ਵੀ

ਖੰਭ-ਸਮੂਹ ਕਾਲਾ, ਲੰਮੀ ਪਿੱਠ

ਇਸ ਨਸਲ ਵਿਚ ਬਲੈਕ ਆੱਸਟਰਲਾੱਰਪ ਕਿਸਮ ਵੀ ਆਉਂਦੀ ਹੈ।

ਕਾੱਰਨਿਸ਼ (ਮੀਟ ਅਤੇ ਅੰਡੇ)

ਸੰਯੁਕਤ ਰਾਜ

ਅਕਾਰ ਦੇ ਹਿਸਾਬ ਨਾਲ ਬਹੁਤ ਭਾਰੀ, ਸਰੀਰ ਗਠੀਲਾ

ਰਾੱਕ ਕਾੱਰਨਿਸ਼ ਕੁਕੜੀਆਂ ਨੂੰ ਛੇ ਹਫ਼ਤੇ ਦੀਆਂ ਹੋਣ ਤੇ ਮਾਰਦੇ ਹਨ

ਲੈੱਗਹਾੱਰਨ (ਅੰਡੇ)

ਰੂਮ-ਸਾਗਰੀ ਨਸਲ

ਚੁੰਝ ਅਤੇ ਚਮੜੀ ਪੀਲੀ

ਅਣਗਿਣਤ ਕਿਸਮਾਂ

ਨਿਊਹੈਂਪਸ਼ਿਰ (ਮੀਟ)

ਅਮਰੀਕਾ ਵਿਚ ਵਿਕਸਤ ਹੋਈ

ਸਰੀਰ ਗਠੀਲਾ ਤੇ ਦਰਮਿਆਨੇ ਜਿਹੇ ਅਕਾਰ ਦਾ

ਰੋਡੇ ਆਈਲੈਂਡ ਰੈੱਡ ਸਟਾੱਕ ਤੋਂ ਪੈਦਾ ਹੋਈ

ਆਪਿੰਟਨ (ਮੀਟ)

ਇੰਗਲਿਸ਼ ਨਸਲ

ਲੰਮਾ, ਗੋਲਮੋਲ ਸਰੀਰ

ਪੀਲੀ, ਕਾਲੀ, ਚਿੱਟੀ ਅਤੇ ਨੀਲੀ ਕਿਸਮ

ਪਲਿਮੱਥ ਰਾੱਕ (ਮੀਟ ਅਤੇ ਅੰਡੇ)

ਅਮਰੀਕਾ ਵਿਚ ਵਿਕਸਤ ਹੋਈ

ਲੰਮਾ ਤੇ ਕਾਫ਼ੀ ਚੌੜਾ ਸਰੀਰ

ਕਈ ਕਿਸਮਾਂ

ਰੋਡੇ ਆਈਲੈਂਡ ਰੈੱਡ (ਮੀਟ ਅਤੇ ਅੰਡੇ)

ਅਮਰੀਕੀ ਨਸਲ

ਲਾਲ ਰੰਗ ਦਾ, ਲੰਮਾ ਸਰੀਰ

ਆਮ ਮੰਤਵ ਦੀ ਨਸਲ

ਸਸਿਕਸ (ਮੀਟ)

ਇੰਗਲਿਸ਼ ਨਸਲ

ਲੰਮਾ ਸਰੀਰ, ਚੌੜੇ ਮੋਢੇ

ਮੀਟ ਲਈ ਬਹੁਤ ਚੰਗੀ ਕਿਸਮ

ਵਾਈਨਡਾਟ (ਮੀਟ ਅਤੇ ਅੰਡੇ)

ਅਮਰੀਕੀ ਨਸਲ

ਗੋਲ, ਮਧਰਾ ਸਰੀਰ, ਛੋਟੀ ਪਿੱਠ

ਕਈ ਕਿਸਮਾਂ

          ਹ. ਪੁ.––ਐਨ. ਬ੍ਰਿ. ਮਾ. 4 : 257 ; ਮੈਕ. ਐਨ. ਸ. ਟ. 3 : 58


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਸੱਤਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 6921, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-30, ਹਵਾਲੇ/ਟਿੱਪਣੀਆਂ: no

ਕੁੱਕੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੱਕੜ, (ਪ੍ਰਾਕ੍ਰਿਤ : कुक्कड़; ਸੰਸਕ੍ਰਿਤ : कुक्कुट) \ ਪੁਲਿੰਗ : ੧. ਇੱਕ ਪਰਸਿੱਧ ਪੰਖੇਰੂ, ਮੁਰਗਾ; ੨. ਬਹੁਤ ਬੁੱਢਾ, ਧੌਲੇ ਵਾਲਾਂ ਵਾਲਾ

–ਕੁੱਕੜ ਉਡਾਰੀ, ਇਸਤਰੀ ਲਿੰਗ : ੧. ਮੁਰਗੇ ਦੀ ਉੜਾਨ; ੨. ਥੋੜਾ ਜੇਹਾ ਫਾਸਲਾ ਜਿੱਥੇ ਤੱਕ ਮੁਰਗਾ ਉਡਾਰੀ ਮਾਰ ਕੇ ਜਾ ਸਕਦਾ ਹੈ

–ਕੁੱਕੜ ਖੇਹ ਉੜਾਈ ਤੇ ਆਪਣੇ ਸਿਰ ਤੇ ਪਾਈ, ਅਖੌਤ : ਮੂਰਖ ਆਦਮੀ ਆਪਣਾ ਨੁਕਸਾਨ ਆਪੇ ਕਰਦਾ ਹੈ, ਬੇਸਮਝ ਆਪਣੀ ਬਦਨਾਮੀ ਆਪ ਕਰ ਲੈਂਦਾ ਹੈ

–ਕੁੱਕੜ ਖੋਹੀ ਕਰਨਾ, ਮੁਹਾਵਰਾ: ਕਿਸੇ ਚੀਜ਼ ਨੂੰ ਕੁੱਕੜਾਂ ਵਾਂਙੂ ਲੜਦੇ ਹੋਏ ਖੋਹਣਾ, ਬੋਦਾ ਖੋਹੀ ਕਰਨਾ, ਮੁਰਗ਼ਿਆਂ ਵਾਂਙੂ ਖੋਹਮਖੋਹੀ ਕਰਨਾ

–ਕੁੱਕੜ ਦਿਲਾ, ਵਿਸ਼ੇਸ਼ਣ : ਥੋੜਾ-ਦਿਲਾ, ਬੁਜ਼ਦਿਲ, ਕਾਇਰ

–ਕੁੱਕੜ ਬਾਂਗੇ, ਕਿਰਿਆ ਵਿਸ਼ੇਸ਼ਣ : ਸਵੇਰ : ‘ਕੁਕੜ ਬਾਂਗੇ ਸੂਰਿਆ ਤੂੰ ਓਸੇ ਤਰ੍ਹਾਂ ਤਿਆਰ’    (ਚਾਤ੍ਰਿਕ)

–ਕੁੱਕੜ ਬੁੰਡੀ, (ਪੋਠੋਹਾਰੀ) / ਵਿਸ਼ੇਸ਼ਣ : ਕੁਕੜ ਦੀ ਪੂੰਛ ਵਰਗੀ (ਦਾਹੜੀ)

–ਕੁੱਕੜ ਵੇਲਾ, (ਲਹਿੰਦੀ) / ਪੁਲਿੰਗ : ਸਵੇਰਾ, ਉਹ ਵਕਤ ਜਦੋਂ ਸਵੇਰ ਨੂੰ ਕੁੱਕੜ ਬਾਂਗ ਦਿੰਦਾ ਹੈ ਅੰਮ੍ਰਿਤ ਵੇਲਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 143, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-26-02-31-45, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.