ਕੁੱਛੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਛੜ (ਨਾਂ,ਇ) ਗੋਦੀ; ਝੋਲੀ; ਢਾਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੁੱਛੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਛੜ [ਨਾਂਇ] ਗੋਦੀ , ਢਾਕ; ਗੋਦੀ ਵਿੱਚ, ਢਾਕ ’ਤੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3008, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੁੱਛੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੱਛੜ ਦੇਖੋ, ਕੁਛੜ ਅਤੇ ਕੁਛੜਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2948, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੱਛੜ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੱਛੜ, (ਸੰਸਕ੍ਰਿਤ : कुक्षि=ਕੁੱਖ) \ ਇਸਤਰੀ ਲਿੰਗ : ਗੋਦੀ, ਢਾਕ, ਕਿਰਿਆ ਵਿਸ਼ੇਸ਼ਣ : ਕੁੱਛੜ ਵਿੱਚ, ਕੱਛ ਵਿੱਚ, ਢਾਕ ਤੇ (ਲਾਗੂ ਕਿਰਿਆ :ਚੁੱਕਣਾ, ਬੈਠਣਾ, ਲੈਣਾ)

–ਕੁੱਛੜ ਕੁੜੀ ਸ਼ਹਿਰ ਢੰਡੋਰਾ, ਅਖੌਤ : ਜਿਹੜੀ ਚੀਜ਼ ਕੋਲ ਹੋਵੇ ਉਸ ਨੂੰ ਹੋਰ ਥਾਂ ਤੇ ਭਾਲਦੇ ਫਿਰਨਾ, ਚਰਾਗ਼ ਤਲੇ ਅੰਧੇਰਾ

–ਕੁੱਛੜ ਚੜ੍ਹ ਚੜ੍ਹ ਬਹਿਣਾ, ਮੁਹਾਵਰਾ : ਕਿਸੇ ਦੀ ਬੇਰੁਖੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਸ ਦੇ ਨੇੜੇ ਨੇੜੇ ਹੋਣ ਦੀ ਕੋਸ਼ਸ਼ ਕਰਨਾ

–ਕੁੱਛੜ ਚੁਕਦਿਆਂ ਹੇਠਾਂ ਡਿੱਗਣਾ,  ਮੁਹਾਵਰਾ : ਹਰ ਤਰ੍ਹਾਂ ਨਾਲ ਲਾਡ ਪਿਆਰ ਦੇ ਬਾਵਜੂਦ ਰੁੱਸੇ ਰਹਿਣਾ

–ਕੁੱਛੜ ਚੁੱਕੀ ਦਾ ਭੁੰਜੇ ਪੈਣਾ ਸਿਰ ਚੁੱਕੀ ਦਾ ਭੁੰਜੇ ਡਿੱਗਣਾ, ਮੁਹਾਵਰਾ :  ਕੁੱਛੜ ਚੁਕਦਿਆਂ ਹੇਠਾਂ ਡਿੱਗਣਾ

–ਕੁੱਛੜ ਬਹਿ ਕੇ ਦਾੜ੍ਹੀ ਖੋਹਣਾ ਜਾਂ ਪੱਟਣਾ, ਮੁਹਾਵਰਾ : ਸੱਜਣ ਬਣ ਕੇ ਧਰੋਹ ਕਰਨਾ

–ਕੁੱਛੜਲਾ, ਵਿਸ਼ੇਸ਼ਣ : ਗੋਦੀ ਵਾਲਾ, ਜੋ ਗੋਦੀ ਵਿੱਚ ਹੈ, ਦੁੱਧ ਪੀਂਦਾ (ਬੱਚਾ)

–ਕੁੱਛੜ ਲੈਣਾ, ਮੁਹਾਵਰਾ : ਮੁਤਬੰਨਾ ਬਣਾ ਲੈਣਾ, ਗੋਦ ਲੈਣਾ

–ਕੁੱਛੜ ਵਿੱਚ, ਕਿਰਿਆ ਵਿਸ਼ੇਸ਼ਣ : ਗੋਦੀ ਵਿੱਚ

–ਕੁੱਛੜ ਵਿਚਲਾ, ਵਿਸ਼ੇਸ਼ਣ : ਦੁੱਧ ਚੁੰਘਦਾ, ਦੁੱਧ ਪੀਂਦਾ

–ਕੁੱਛੜੇਲਾ, (ਪੋਠੋਹਾਰੀ) / ਵਿਸ਼ੇਸ਼ਣ : ਹਰ ਵੇਲੇ ਗੋਦੀ ਵਿੱਚ ਰਹਿਣ ਵਾਲਾ, ਬਹੁਤੀ ਦੇਰ ਕੁੱਛੜ ਵਿੱਚ ਚੜ੍ਹਿਆ ਰਹਿਣ ਵਾਲਾ, ਬਹੁਤ ਲਾਡਲਾ

–ਕੁਛੜੇਲੀ, ਇਸਤਰੀ ਲਿੰਗ

–ਡਾਇਣ ਦੇ ਕੁੱਛੜ ਮੁੰਡਾ ਦੇਣਾ, ਮੁਹਾਵਰਾ : ਬਿੱਲੀ ਨੂੰ ਦੁੱਧ ਦੀ ਰਾਖੀ ਬਹਾਉਣਾ, ਕਿਸੇ ਕੋਲੋਂ ਅਜੇਹੇ ਕੰਮ ਦੀ ਆਸ ਰੱਖਣਾ ਜਿਸ ਦੇ ਉਹ ਅਹਿਲ ਨਹੀਂ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 45, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-29-12-18-40, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.