ਕੇਵਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਵਲ [ਵਿਸ਼ੇ] ਸਿਰਫ਼, ਬਸ ਏਨਾ ਹੀ, ਮਹਿਜ਼, ਬੱਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੇਵਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਵਲ. ਸੰ. ਵਿ—ਇਕੇਲਾ. ਸਿਰਫ. “ਕੇਵਲ ਕਾਲਈ ਕਰਤਾਰ.” (ਹਜ਼ਾਰੇ ੧੦) ੨ ਨਿਸ਼ਚੇ ਕੀਤਾ ਹੋਇਆ। ੩ ਸ਼ੁੱਧ. ਖਾਲਿਸ. ਨਿਰੋਲ. “ਕੇਵਲ ਨਾਮ ਦੀਓ ਗੁਰਮੰਤੁ.” (ਗਉ ਮ: ੫) ੪ ਸੰਗ੍ਯਾ—ਦਮਦਮੇ ਤੋਂ ਸੱਤ ਕੋਹ ਦੱਖਣ ਇੱਕ ਪਿੰਡ. ਦੱਖਣ ਨੂੰ ਜਾਣ ਸਮੇਂ ਦਸ਼ਮੇਸ਼ ਦਾ ਪਹਿਲਾ ਡੇਰਾ ਦਮਦਮੇ ਤੋਂ ਚੱਲਕੇ ਇਸ ਥਾਂ ਹੋਇਆ ਸੀ. ਇਹ ਜਿਲਾ ਹਿਸਾਰ ਤਸੀਲ ਥਾਣਾ ਰੋੜੀ ਵਿੱਚ ਰੇਲਵੇ ਸਟੇਸ਼ਨ ਕਾਲਾਂਵਾਲੀ ਤੋਂ ੪ ਮੀਲ ਉੱਤਰ ਪੂਰਵ ਹੈ. ਪਿੰਡ ਤੋਂ ਦੱਖਣ ਵੱਲ ਬਾਹਰਵਾਰ ਦਸਮੇਸ਼ ਜੀ ਦਾ ਗੁਰਦ੍ਵਾਰਾ ਹੈ. ਇਸ ਦਾ ਪ੍ਰਬੰਧ ਇੱਕ ਕਮੇਟੀ ਦੇ ਹੱਥ ਹੈ, ਜੋ ਕਾਨੂਨ ਅਨੁਸਾਰ ਬਣੀ ਹੋਈ ਹੈ. ਇਸ ਗੁਰਦ੍ਵਾਰੇ ਨਾਲ ੪੦ ਵਿੱਘੇ ਜ਼ਮੀਨ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੇਵਲ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੇਵਲ: ਮੌਜੂਦਾ ਸਮੇਂ ਵਿਚ ਹਰਿਆਣਾ ਪ੍ਰਦੇਸ਼ ਦੇ ਸਿਰਸਾ ਜ਼ਿਲੇ ਦਾ ਇਕ ਪਿੰਡ ਹੈ ਜਿਹੜਾ ਕਿ ਤਲਵੰਡੀ ਸਾਬੋ (29°-59`ਉ, 75°-5`ਪੂ) ਦੇ ਦੱਖਣ ਵੱਲ 17 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਸਾਖੀ ਪੋਥੀ ਅਨੁਸਾਰ ਗੁਰੂ ਗੋਬਿੰਦ ਸਿੰਘ ਨੇ ਤਲਵੰਡੀ ਸਾਬੋ ਤੋਂ ਦੱਖਣ ਵੱਲ ਜਾਂਦੇ ਹੋਏ 30 ਅਕਤੂਬਰ 1706 ਦੀ ਰਾਤ ਨੂੰ ਇੱਥੇ ਪਹਿਲਾ ਪੜਾਅ ਕੀਤਾ ਸੀ। ਪਿੰਡ ਦੇ ਵਿਚਕਾਰ ਸਥਿਤ ਗੁੰਬਦਦਾਰ ਪਵਿੱਤਰ ਅਸਥਾਨ ਨਾਲ ਇਕ ਵਰਗਾਕਾਰ ਹਾਲ ਵਾਲਾ ‘ਗੁਰਦੁਆਰਾ ਪਾਤਸ਼ਾਹੀ ਦਸਵੀਂਗੁਰੂ ਜੀ ਦੀ ਆਮਦ ਦੀ ਯਾਦ ਦਿਵਾਉਂਦਾ ਹੈ। ਗੁਰਦੁਆਰੇ ਦੀ ਸਾਂਭ-ਸੰਭਾਲ ਪਿੰਡ ਦੀ ਸੰਗਤ ਦੁਆਰਾ ਕੀਤੀ ਜਾ ਰਹੀ ਹੈ।


ਲੇਖਕ : ਮ.ਗ.ਸ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13021, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੇਵਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਕੇਵਲ (ਗੁ.। ਸੰਸਕ੍ਰਿਤ) ਸ਼ੁੱਧ , ਨਿਰੋਲ, ਬਿਨਾ ਕਿਸੇ ਰਲੇ ਦੇ, ਇੱਕੋ। ਯਥਾ-‘ਕੇਵਲ ਨਾਮੁ ਜਪਹੁ ਰੇ ਪ੍ਰਾਨੀ’।

੨. (ਸ.। ਸੰਸਕ੍ਰਿਤ ਕੈਵਲ) ਕੇਵਲ ਪਦ , ਮੋਖ ਪਦਵੀ

ਦੇਖੋ, ‘ਬਰਨਿ ੧.’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13016, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਕੇਵਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੇਵਲ, (ਸੰਸਕ੍ਰਿਤ : केवल) \ ਵਿਸ਼ੇਸ਼ਣ : ੧. ਮਾਤਰ, ਇਕੱਲਾ; ੨. ਸ਼ੁੱਧ, ਪਵਿੱਤਰ, ਨਿਰੋਲ, ਖਾਲਸ : ‘ਕੇਵਲ ਨਾਮ ਦੀਉ ਗੁਰ ਮੰਤੁ ’(ਗਉੜੀ ਮਹਲਾ ੫); ੩. ਅਦੁੱਤੀ, ਜਿਸ ਦੇ ਨਾਲ ਦਾ ਦੂਜਾ ਨਹੀਂ; ਉੱਤਮ, ਸਰੇਸ਼ਟ; ੩. ਨਿਸ਼ਚੇ ਕੀਤਾ ਹੋਇਆ, ਸਿਰਫ਼, ਮਹਿਜ਼, ਬੱਸ, ਨਿਰਾ

–ਕੇਵਲ ਸੰਖਿਆ, (ਹਿੰਦੀ) \ ਇਸਤਰੀ ਲਿੰਗ : ਵਿਸ਼ੇਸ਼ ਰਹਿਤ ਸੰਖਿਆ, ਐਸੀ ਸੰਖਿਆ ਜਿਸ ਨਾਲ ਕਿਸੇ ਦਾ ਕਿਸੇ ਚੀਜ਼ ਆਦਿ ਦਾ ਜ਼ਿਕਰ ਨਾ ਹੋਵੇ ਜਿਵੇਂ ‘੨0’ ਕੇਵਲ ਸੰਖਿਆ ਹੈ ਪਰ ‘੧0’ ਕਿਤਾਬਾਂ ਕੇਵਲ ਸੰਖਿਆ ਨਹੀਂ ਕਿਉਂਕਿ ਇੱਥੇ ‘੧0’ ਦੇ ਨਾਲ ‘ਕਿਤਾਬਾਂ’ ਵਿਸ਼ੇਸ਼ ਲੱਗੀਆਂ ਹੋਈਆ ਹਨ, Abstract Number


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-05-29-02-46-20, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.