ਕੋਰਮ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Quarum ਕੋਰਮ: ਕੋਰਮ ਕਿਸੇ !ਸਭਾ ਦੀ ਮੀਟਿੰਗ ਲਈ ਲੋੜੀਂਦੀ ਮੈਂਬਰਾਂ ਦੀ ਅਜਿਹੀ ਗਿਣਤੀ ਹੁੰਦੀ ਹੈ ਜਿਨ੍ਹਾਂ ਦਾ ਮੀਟਿੰਗ ਵਿਚ ਉਪਸਥਿਤ ਹੋਣਾ ਜ਼ਰੂਰੀ ਹੁੰਦਾ ਹੈ। ਗਿਣਤੀ ਘੱਟ ਹੋਣ ਦੀ ਸੂਰਤ ਵਿਚ ਮੀਟਿੰਗ ਨਹੀਂ ਹੋ ਸਕਦੀ ਅਤੇ ਇਸਨੂੰ ਸਥਗਿਤ ਕਰ ਦਿੱਤਾ ਜਾਂਦਾ ਹੈ। ਕੋਰਮ ਦੀ ਲੋੜ ਅਨੁਚਿਤ ਰੂਪ ਵਿਚ ਮੈਂਬਰਾਂ ਦੀ ਘੱਟ ਗਿਣਤੀ ਦੁਆਰਾ ਸੰਸਥਾ ਦੇ ਨਾਂ ਤੇ ਪੂਰਣ ਰੂਪ ਵਿਚ ਅਪ੍ਰਤਿਨਿਸਤ ਰੂਪ ਵਿਚ ਕੀਤੀ ਜਾਣ ਵਾਲੀ ਕਾਰਵਾਈ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਹੁੰਦਾ ਹੈ।

      ਕੋਰਮ ਨੂੰ ਨਕਾਰਨ ਦੀ ਜੁਗਤ ਰਾਹੀਂ ਘੱਟ-ਗਿਣਤੀਆਂ ਨੇ ਵਿਧਾਨ ਸਭਾਵਾਂ ਵਿਚ ਅਜਿਹੇ ਉਪਾਵਾਂ ਨੂੰ ਅਪਣਾਉਣ ਦੀ ਰਾਹ ਬੰਦ ਕਰਨ ਦੇ ਯਤਨ ਕੀਤੇ ਹਨ ਜਿਨ੍ਹਾਂ ਦੀ ਉਹ ਵਿਰੋਧਤਾ ਕਰਦੇ ਹਨ। ਕੋਰਮ ਨਕਾਰਨ ਨੂੰ ਖਤਮ ਕਰਨ ਲਈ ਵਿਧਾਨ ਸਭਾਵਾਂ ਦੁਆਰਾ ਨਿਯਮ ਬਣਾਏ ਗਏ ਹਨ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27808, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਕੋਰਮ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Quorum_ਕੋਰਮ: ਕਿਸੇ ਸੰਸਥਾਂ ਦੇ ਮੈਂਬਰਾਂ ਦੀ ਉਹ ਘਟ ਤੋਂ ਘਟ ਗਿਣਤੀ ਜਿਨ੍ਹਾਂ ਦੀ ਹਾਜ਼ਰੀ ਉਸ ਸੰਸਥਾ ਦੀ ਕਿਸੇ ਬਾਡੀ ਦੁਆਰਾ ਜਾਇਜ਼ ਕਾਰਵਾਈ  ਕਰਨ ਲਈ ਜ਼ਰੂਰੀ ਮੰਨੀ ਜਾਂਦੀ ਹੈ ਤਾਂ ਜੋ ਉਸ ਦੁਆਰਾ ਕੀਤੀ ਕਾਰਵਾਈ ਕਾਨੂੰੂਨੀ ਤੌਰ ਤੇ ਜਾਇਜ਼ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27805, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕੋਰਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ

ਕੋਰਮ : ਮੂਲ ਰੂਪ ਵਿਚ ਇਹ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜੋ ਅੰਗਰੇਜ਼ੀ ਵਿਚ ਵੀ ਵਰਤਿਆ ਜਾਂਦਾ ਹੈ। ਭਾਰਤੀ ਭਾਸ਼ਾਵਾਂ ਦੀ ਸ਼ਬਦਾਵਲੀ ਵਿਚ ਵੀ ਇਸ ਸ਼ਬਦ ਨੂੰ ਲੈ ਲਿਆ ਗਿਆ ਹੈ। ਰੋਮ ਦੇ ਸ਼ਹਿਰਾਂ ਵਿਚ ਸ਼ਾਂਤੀ ਤੇ ਚੰਗਾ ਪ੍ਰਬੰਧ ਕਾਇਮ ਰੱਖਣ ਲਈ ਕੁਝ ਲੋਕਾਂ ਦੀ ਨਿਯੁਕਤੀ ਕੀਤੀ ਜਾਂਦੀ ਸੀ, ਜਿਨ੍ਹਾਂ ਨੂੰ ‘ਕੋਰਮ ਦੇ ਜੱਜ’ ਆਖਿਆ ਜਾਂਦਾ ਸੀ। ਇਹ ਇਕ ਦੂਸਰੇ ਦੀ ਹਾਜ਼ਰੀ ਬਿਨਾਂ ਕੋਈ ਕੰਮ ਕਰਨ ਦੇ ਅਧਿਕਾਰੀ ਨਹੀਂ ਸਨ। ਸਾਰੇ ਕਾਰਜਾਂ ਲਈ ਕੋਰਮ ਦੇ ਜੱਜ ਸਮੂਹਿਕ ਤੇ ਵਿਅਕਤੀਗਤ ਤੌਰ ਤੇ ਜਵਾਬਦੇਹ ਹੁੰਦੇ ਸਨ। ਹੌਲੀ ਹੌਲੀ ਇਹ ਸ਼ਬਦ ਸਾਰੇ ਜੱਜਾਂ ਲਈ ਵਰਤਿਆ ਜਾਣ ਲੱਗਾ ਪਰ ਸਮੇਂ ਦੇ ਨਾਲ ਨਾਲ ਇਸ ਸ਼ਬਦ ਦਾ ਅਰਥ ਵੀ ਬਦਲਦਾ ਗਿਆ। ਹੁਣ ਕਿਸੇ ਸਭਾ, ਸੰਸਦ, ਕਮੇਟੀ ਜਾਂ ਕਾਰਜ-ਕਾਰਣੀ ਦੀ ਬੈਠਕ ਲਈ ਲੋੜੀਂਦੀ ਘੱਟ ਤੋਂ ਘੱਟ ਮੈਬਰਾਂ ਦੀ ਸੰਖਿਆ ਨੂੰ ਕੋਰਮ ਆਖਦੇ ਹਨ। ਇਸ ਘੱਟ ਤੋਂ ਘੱਟ ਸੰਖਿਆ ਦੀ ਮੌਜੂਦਗੀ ਤੋਂ ਬਿਨਾਂ ਸਭਾ ਆਦਿ ਦੇ ਕਾਰਜ ਨੂੰ ਕਾਨੂੰਨੀ ਤੌਰ ਤੇ ਜਾਇਜ਼ ਨਹੀਂ ਮੰਨਿਆ ਜਾਂਦਾ। ਜੇਕਰ ਕਿਸੇ ਸਮੇਂ ਕੋਰਮ ਪੂਰਾ ਨਾ ਹੋਵੇ ਤਾਂ ਸਭਾਪਤੀ ਜਾਂ ਪ੍ਰਧਾਨ ਦੇ ਰੂਪ ਵਿਚ ਕਾਰਜ ਕਰਨ ਵਾਲੇ ਵਿਅਕਤੀ ਦਾ ਇਹ ਕਰਤਵ ਹੋ ਜਾਂਦਾ ਹੈ ਕਿ ਉਹ ਬੈਠਕ ਨੂੰ ਉਠਾ ਦੇਵੇ ਜਾਂ ਸਭਾ ਦੀ ਕਾਰਵਾਈ ਨੂੰ ਉਸ ਵੇਲੇ ਤੱਕ ਮੁਲਤਵੀ ਰਖੇ ਜਦੋਂ ਤੱਕ ਕੋਰਮ ਪੂਰਾ ਨਾ ਹੋ ਜਾਵੇ।

          ਹ. ਪੁ.– ਹਿੰ. ਵਿ. ਕੋ. 3 : 207


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਅੱਠਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 20185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.