ਕੰਡੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਡੀ (ਨਾਂ,ਇ) ਨਿੱਕੀਆਂ ਤਣੀਆਂ ਅਤੇ ਕੌਲੀਆਂ ਦੇ ਛਾਬਿਆਂ ਵਾਲੀ ਸੋਨਾ ਜਾਂ ਔਸ਼ਧੀ ਆਦਿ ਦੀ ਥੋੜ੍ਹੀ ਮਾਤਰਾ ਨੂੰ ਤੋਲਣ ਵਾਲੀ ਨਿੱਕੀ ਤੱਕੜੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27150, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੰਡੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੰਡੀ 1 [ਨਾਂਇ] ਸਮਾਨ ਆਦਿ ਪਾਉਣ ਵਾਲ਼ੀ ਪਹਾੜੀਆਂ ਦੀ ਲੰਮੀ ਟੋਕਰੀ; 2 [ਨਾਂਇ] ਪਸ਼ੂਆਂ ਦੇ ਗੋਹੇ ਦੇ ਫੋਸ ਦਾ ਸੁੱਕਾ ਰੂਪ , ਏਰਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27127, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡੀ, (ਸੰਸਕ੍ਰਿਤ : कण्टक) \ ਇਸਤਰੀ ਲਿੰਗ : ੧. ਨਿੱਕਾ ਕੰਡਾ; ੨. ਸੋਨਾ ਚਾਂਦੀ, ਦਵਾਈਆਂ ਆਦਿ ਤੋਲਣ ਵਾਲੀ ਛੋਟੀ ਤੱਕੜੀ

–ਕੰਡੀ ਚੜ੍ਹਨਾ, ਕਿਰਿਆ ਅਕਰਮਕ : ਤੁਲਣਾ

–ਕੰਡੀ ਚੜ੍ਹਾਉਣਾ, ਕਿਰਿਆ ਸਕਰਮਕ : ਤੋਲਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-59-45, ਹਵਾਲੇ/ਟਿੱਪਣੀਆਂ:

ਕੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡੀ, (ਸੰਸਕ੍ਰਿਤ : करण्ड=ਟੋਕਰੀ) \ ਇਸਤਰੀ ਲਿੰਗ : ਇੱਕ ਲੰਮੀ ਟੋਕਰੀ ਜਿਸ ਵਿੱਚ ਪਹਾੜੀਏ ਸਾਮਾਨ ਆਦਿ ਢੋਂਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2518, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-59-59, ਹਵਾਲੇ/ਟਿੱਪਣੀਆਂ:

ਕੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡੀ, (ਲਹਿੰਦੀ) : ਇੱਕ ਕਿਸਮ ਦੀ ਛੋਟੀ ਝਾੜੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2615, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-12-00-40, ਹਵਾਲੇ/ਟਿੱਪਣੀਆਂ:

ਕੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡੀ, (=ਕੰਠੀ,<ਸੰਸਕ੍ਰਿਤ : कण्ठ=ਗਲਾ) \ ਇਸਤਰੀ ਲਿੰਗ : ਕੰਢੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-12-00-52, ਹਵਾਲੇ/ਟਿੱਪਣੀਆਂ:

ਕੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡੀ, (ਮਲਵਈ) \ ਇਸਤਰੀ ਲਿੰਗ : ਛਾਪਿਆਂ ਦਾ ਬੁਝਾਇਆ ਹੋਇਆ ਛੋਟਾ ਕੋਲਾ ਜਿਸ ਨਾਲ ਹੁੱਕੇ ਦੀ ਚਿਲਮ ਭਖਾਈ ਜਾਂਦੀ ਹੈ

–ਕੰਡੀਆਂ ਚੱਕ ਦੇਣਾ, ਮੁਹਾਵਰਾ : ਬਹੁਤ ਤੇਜ਼ੀ ਨਾਲ ਕੰਮ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2612, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-12-01-04, ਹਵਾਲੇ/ਟਿੱਪਣੀਆਂ:

ਕੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡੀ, (ਮਲਵਈ) \ ਇਸਤਰੀ ਲਿੰਗ : ਛਾਪਿਆਂ ਦਾ ਬੁਝਾਇਆ ਹੋਇਆ ਛੋਟਾ ਕੋਲਾ ਜਿਸ ਨਾਲ ਹੁੱਕੇ ਦੀ ਚਿਲਮ ਭਖਾਈ ਜਾਂਦੀ ਹੈ

–ਕੰਡੀਆਂ ਚੱਕ ਦੇਣਾ, ਮੁਹਾਵਰਾ : ਬਹੁਤ ਤੇਜ਼ੀ ਨਾਲ ਕੰਮ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2612, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-12-01-05, ਹਵਾਲੇ/ਟਿੱਪਣੀਆਂ:

ਕੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡੀ, ਇਸਤਰੀ ਲਿੰਗ : ਕਰੰਡੀ, ਕਾਂਡੀ, ਕਰਣੀ, ਰਾਜਾਂ ਦਾ ਸੰਦ ਜਿਸ ਨਾਲ ਚੂਨਾ ਗਾਰਾ ਆਦਿ ਲਾਉਂਦੇ ਹਨ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-12-01-35, ਹਵਾਲੇ/ਟਿੱਪਣੀਆਂ:

ਕੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡੀ, ਇਸਤਰੀ ਲਿੰਗ : ਸੁੱਕਾ ਏਰਨਾ ਗੋਹਾ, ਜੰਗਲ ਜਾਂ ਖੇਤਾਂ ਵਿਚੋਂ ਚੁਗੇ ਸੁੱਕੇ ਗੋਹੇ ਜੋ ਬਾਲਣ ਦੇ ਕੰਮ ਆਉਂਦੇ ਹਨ (ਲਾਗੂ ਕਿਰਿਆ :  ਚੁਗਣਾ, ਚੁਣਨਾ, ਵੀਟਣਾ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-12-01-50, ਹਵਾਲੇ/ਟਿੱਪਣੀਆਂ:

ਕੰਡੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੰਡੀ, (ਪੋਠੋਹਾਰੀ) \ (ਪ੍ਰਾਕ੍ਰਿਤ : कंड=ਰੀੜ੍ਹ; ਸੰਸਕ੍ਰਿਤ : फांड=ਲੰਮੀ ਹੱਡੀ) \ ਇਸਤਰੀ ਲਿੰਗ : ਕੰਡ, ਪੁਸ਼ਤ, ਪਿੱਠ

–ਕੰਡੀ ਤੇ ਹੱਥ ਫੇਰਨਾ, ਮੁਹਾਵਰਾ : ਦਲਾਸਾ ਦੇਣਾ, ਪਿਆਰ ਕਰਨਾ, ਸ਼ਾਬਾਸ਼ ਦੇਣਾ

–ਕੰਡੀ ਤੇ ਹੋਣਾ, ਮੁਹਾਵਰਾ : ਸਹਾਇਕ ਹੋਣਾ, ਰਖਵਾਲਾ ਜਾਂ ਮਦਦਗਾਰ ਹੋਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-12-02-06, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

I was searching the ਕੌੜੀ world. Is it real word in punjabi dictionary ?


Balwinder singh, ( 2019/06/14 06:1715)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.