ਕੱਥ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਥ (ਨਾਂ,ਇ) ਪਹੀਏ ਦੀ ਧੁਰ ਵਿਚ ਅਤੇ ਨਾਭ ਦੇ ਅੰਦਰ ਬਾਹਰ ਪਾਇਆ ਜਾਣ ਵਾਲਾ ਚਮੜੇ ਦਾ ਟੁਕੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕੱਥ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਥ [ਨਾਂਇ] ਗੱਡੇ ਦੀ ਨਾਭ ਅਤੇ ਪੌੜੀ ਵਿਚਾਲ਼ੇ ਧੁਰੇ ਦੁਆਲ਼ੇ ਪਿਆ ਚਮੜੇ ਦਾ ਟੁਕੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕੱਥ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੱਥ. ਸੰਗ੍ਯਾ—ਕਥਾ। ੨ ਖੈਰ (ਖਦਿਰ) ਬਿਰਛ ਦੀ ਲਕੜੀਆਂ ਦਾ ਕ੍ਵਾਥ (ਕਾੜ੍ਹਾ) ਬਣਾਕੇ ਗਾੜ੍ਹਾ ਕੀਤਾ ਇੱਕ ਪਦਾਰਥ, ਜੋ ਪਾਨਾਂ ਵਿੱਚ ਵਰਤੀਦਾ ਹੈ ਅਤੇ ਰੰਗਣ ਦੇ ਕੰਮ ਭੀ ਆਉਂਦਾ ਹੈ. ਅਨੇਕ ਦਵਾਈਆਂ ਵਿੱਚ ਭੀ ਇਸ ਨੂੰ ਵਰਤਦੇ ਹਨ. ਕੱਥਾ. Uncaria Gambier। ੩ ਸੰ. कत्थ. ਸ਼ਲਾਘਾ. ਉਸਤਤਿ. “ਦਲ ਗਾਹਨ ਕੱਥੇ.” (ਚੰਡੀ ੩) ਤਾਰੀਫ਼ ਲਾਇਕ ਯੋਧਾ ਦਲ ਗਾਹਨ। ੪ ਵਿ—ਕਥ੍ਯ. ਕਥਨ ਯੋਗ੍ਯ. ਬਿਆਨ ਕਰਨ ਲਾਇਕ। ੫ ਦੇਖੋ, ਕੱਥੰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6987, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੱਥ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਥ, (ਸੰਸਕ੍ਰਿਤ : कवाथ) \ ਪੁਲਿੰਗ : ੧. ਖ਼ੈਰ ਬ੍ਰਿਛ ਦੀ ਲਕੜੀ ਦਾ ਸਤ ਜੋ ਸੁਰਖੀ ਦੇਣ ਲਈ ਪਾਨਾਂ ਵਿੱਚ ਲਾਇਆ ਜਾਂਦਾ ਹੈ, ਕੱਥਾ; ੨. ਕਸੇਰੇ ਦੀ ਸਿਆਹੀ, ਲੋਹੇ ਦੀ ਸਿਆਹੀ (ਲਲਾਰੀ)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-27-04-07-46, ਹਵਾਲੇ/ਟਿੱਪਣੀਆਂ:

ਕੱਥ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਥ, (ਪ੍ਰਾਕ੍ਰਿਤ : कऱ्ति<ਸੰਸਕ੍ਰਿਤ : कृऱ्ति=ਚਮੜਾ) \ ਇਸਤਰੀ ਲਿੰਗ : ਗੱਡੇ ਦੀ ਨਾਭ ਤੇ ਪੌੜੀ (ਜੋੜੇ) ਦੇ ਵਿਚਾਲੇ ਧੁਰੇ ਦੁਆਲੇ ਪਿਆ ਹੋਇਆ ਚਮੜੇ ਦਾ ਗੋਲ ਟੁਕੜਾ ਜੋ ਵਾਸ਼ਲ ਦਾ ਕੰਮ ਦਿੰਦਾ ਹੈ ਤੇ ਪਹੀਏ ਨੂੰ ਅੰਦਰ ਜਾਣੋ ਤੇ ਕੰਨਾਂ ਨਾਲ ਘਸਰਨੋਂ (ਖਹਿਣੋਂ) ਰੋਕਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1013, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-27-04-08-01, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.