ਖਾਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਣ (ਨਾਂ,ਇ) ਖਣਜੀ ਪਦਾਰਥ ਧਾਤਾਂ ਅਤੇ ਰਤਨਾਂ ਆਦਿ ਦੇ ਨਿਕਲਣ ਦੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਾਣ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Quarry (ਕਵੌਰਿ) ਖਾਣ: ਪ੍ਰਿਥਵੀ ਦੀ ਸਤ੍ਹਾ ਤੇ ਖੋਦਿਆ ਖੁੱਲ੍ਹਾ ਖੱਡਾ, ਜਿਸ ਤੋਂ ਖੁਦਾਈ ਦੁਆਰ ਇਮਾਰਤੀ ਪੱਥਰ ਅਤੇ ਹੋਰ ਗ਼ੈਰ-ਧਾਤੂ ਖਣਿਜ ਕੱਢੇ ਜਾਂਦੇ ਹਨ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8616, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਖਾਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਣ 1 [ਨਾਂਇ] ਉਹ ਥਾਂ ਜਿੱਥੋਂ ਖਣਿਜ ਪਦਾਰਥ ਨਿਕਲ਼ਦੇ ਹਨ; ਭੰਡਾਰ, ਖ਼ਜ਼ਾਨਾ, ਜ਼ਖ਼ੀਰਾ; ਖਾਈ 2 [ਨਾਂਪੁ] ਖਾਣ-ਪੀਣ ਦੀ ਕੋਈ ਵਸਤੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਾਣ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mine_ਖਾਣ: ‘ਦੇ ਮਾਈਨਜ਼ ਐਕਟ 1952 ਵਿਚ ਪਰਿਭਾਸ਼ਤ ਕੀਤੇ ਅਨੁਸਾਰ ਖਾਣ ਦਾ ਮਤਲਬ ਹੈ ਖਣਿਜ ਪਦਾਰਥਾਂ ਦੀ ਤਲਾਸ਼ ਕਰਨ ਅਤੇ ਉਹ ਪ੍ਰਾਪਤ ਕਰਨ ਲਈ ਕੀਤੀ ਗਈ ਖੁਦਾਈ। ਉਸ ਹੀ ਐਕਟ ਦੀ ਧਾਰਾ 2 (ਜੇ ਜੇ ) ਅਨੁਸਾਰ ਖਣਿਜ ਪਦਾਰਥਾਂ ਦਾ ਮਤਲਬ ਹੈ ਉਹ ਪਦਾਰਥ ਜੋ ਵਖ ਵਖ ਤਕਨੀਕੀ ਜੁਗਤਾਂ ਵਰਤ ਕੇ ਧਰਤੀ ਵਿਚੋਂ ਪ੍ਰਾਪਤ ਕੀਤੇ ਜਾਂਦੇ ਹਨ। ਭਾਵੇਂ ਇਹ ਪਰਿਭਾਸ਼ਾ ਬਹੁਤ ਵਿਸ਼ਾਲ ਅਰਥ ਰੱਖਦੀ ਹੈ ਪਰ ਹਰੇਕ ਚੀਜ਼ ਜੋ ਧਰਤੀ ਵਿਚੋਂ ਕੱਢੀ ਜਾਂਦੀ ਹੈ ਉਹ ਖਣਿਜ ਪਦਾਰਥ ਨਹੀਂ ਹੁੰਦੀ। ਐਪਰ, ਇੱਛਾ ਪੁਰ ਇੰਡਸਟਰੀਅਲ ਕੋਆਪ੍ਰੇਟਿਵ ਸੋਸਾਇਟੀ ਲਿ. ਬਨਾਮ ਕੰਪੀਟੈਂਟ ਅਥਾਰਿਟੀ [(1997)2 ਐਸ ਸੀ ਸੀ 42] ਅਨੁਸਾਰ ਪਾਣੀ ਆਪਣੀ ਰਸਾਇਣਕ ਬਣਤਰ ਕਾਰਨ ਖਣਿਜ ਪਦਾਰਥ ਹੈ।

       ਖਣਿਜ ਪਦਾਰਥ ਨੂੰ ਪਰਿਭਾਸ਼ਤ ਕਰਦਿਆਂ ਸਟਰਾਊਡ ਨੇ ਕਿਹਾ ਹੈ ਕੋਈ ਵੀ ਚੀਜ਼ ਜੋ ਖਾਣਾਂ ਵਿਚੋਂ ਮਿਲਦੀ ਹੈ ਅਤੇ ਉਸ ਵਿਚ ਧਾਤ ਹੁੰਦੀ ਹੈ ਉਹ ਖਣਿਜ ਪਦਾਰਥ ਹੋਵੇਗਾ। ਪਰ ਨਾਲ ਹੀ ਉਸ ਨੇ ਸਪਸ਼ਟ ਕੀਤਾ ਹੈ ਕਿ ਹਰੇਕ ਧਾਤ ਖਣਿਜ ਪਦਾਰਥ ਹੈ, ਪਰ ਹਰੇਕ ਖਣਿਜ ਪਦਾਰਥ ਧਾਤ ਨਹੀਂ ਹੈ।

       ਪੱਥਰ ਅਤੇ ਰੇਤ ਵੀ ਧਰਤੀ ਵਿਚੋਂ ਖੁਦਾਈ ਕਰਕੇ ਕੱਢੀ ਜਾਂਦੀ ਹੈ, ਭਾਵੇਂ ਉਹ ਖੁਦਾਈ ਧਰਤੀ ਦੀ ਸਤਹ ਤੇ ਹੁੰਦੀ ਹੈ ਨ ਕਿ ਧਰਤੀ ਹੇਠ। ਤਦ ਵੀ ਉਸ ਨੂੰ ਪੱਥਰ ਦੀ ਖਾਣ ਕਿਹਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8341, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.