ਖਾਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਰੀ (ਨਾਂ,ਇ) ਹੋਕਾ ਦੇ ਕੇ ਚੀਜ਼ਾਂ ਵੇਚਣ ਸਮੇਂ ਸਿਰ ’ਤੇ ਚੁੱਕੀ ਜਾਣ ਵਾਲੀ ਕਾਨਿਆਂ ਦੀ ਟੋਕਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3436, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਖਾਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਰੀ [ਨਾਂਇ] ਕਾਨਿਆਂ ਦੀ ਟੋਕਰੀ; ਇੱਕ ਮਾਪ; ਨੀਲ ਬਣਾਉਣ ਦੇ ਦੋ ਚੁਬੱਚੇ; ਚਾਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3428, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਖਾਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖਾਰੀ. ਸੰਗ੍ਯਾ—ਪਿਟਾਰੀ. “ਪਤਿ ਕੁ੄਍੢ ਕੋ ਧਰ ਵਿੱਚ ਖਾਰੀ.” (ਗੁਪ੍ਰਸੂ) ੨ ਸਮੁੰਦਰ, ਜੋ ਖਾਰੇ ਜਲ ਵਾਲਾ ਹੈ. “ਖਾਰੀ ਲਗ ਲੱਛਮੀ ਸਗਰੀ.” (ਗੁਪ੍ਰਸੂ) ੩ ਮੱਟੀ. ਚਾਟੀ. “ਡਾਰ ਦਈ ਦਧਿ ਕੀ ਸਭਿ ਖਾਰੀ.” (ਕ੍ਰਿਸਨਾਵ) ੪ ਵਿ—ਖਾਰੇ ਸੁਆਦ ਵਾਲੀ.

“ਅੰਤ ਕੀ ਬਾਰ ਹੋਤ ਕਤ ਖਾਰੀ.” (ਸਵੈਯੇ ਸ੍ਰੀ ਮੁਖਵਾਕ ਮ: ੫) ੫ ਸੰ. खारी. ਸੰਗ੍ਯਾ—ਇੱਕ ਮਣ ਅਠਾਈ ਸੇਰ ਤੋਲ।1 ੬ ਦਾਗ. ਧੱਬਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3349, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-10, ਹਵਾਲੇ/ਟਿੱਪਣੀਆਂ: no

ਖਾਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਖਾਰੀ (ਗੁ.। ਦੇਖੋ , ਖਰਾ। ਖਰੇ ਤੋਂ ਖਾਰੀ) ੧. ਖਰੇ, ਚੰਗੇ। ਯਥਾ-‘ਅੰਤ ਕੀ ਬਾਰ ਹੋਤ ਕਤ ਖਾਰੀ’ ਅੰਤ ਦੇ ਸਮੇਂ (ਇਹ ਮਿਠੇ ਭੋਜਨ ਆਦਿਕ) ਕਿਆ ਚੰਗੇ ਹੁੰਦੇ ਹਨ ਭਾਵ ਨਹੀਂ

੨. (ਸੰਸਕ੍ਰਿਤ ਕਸ਼ਾੑਰ) ਖਾਰੇ। ਯਥਾ-‘ਹੋਤ ਕਤ ਖਾਰੀ’ ਹੋਂਦੇ ਹਨ ਕੈਸੇ ? (ਉਤਰ) (ਖਾਰ) ਖਾਰੇ ਭਾਵ ਕੌੜੇ

੩. (ਦੇਸ਼ ਭਾਸ਼ਾ) ਖੜੇ (ਸਹਾਇਤਾ ਲਈ)। ਯਥਾ-‘ਹੋਤ ਕਤ ਖਾਰੀ’ ਅੰਤ ਦੇ ਵੇਲੇ ਹੋਂਦੇ ਹਨ ਕਿਆ ਖੜੇ (ਇਸ ਜੀਵ ਦੀ ਸਹਾਇਤਾ ਲਈ) ਭਾਵ ਨਹੀਂ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.