ਗਿਧਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗਿਧਾ. ਵਿ—ਲੋਭੀ ਹੋਇਆ. ਇੱਛਾਵਾਨ ਹੋਇਆ. ਲਲਚਾਇਆ. ਸੰ. गृध्—ਗ੍ਰਿਧ ਧਾਤੁ ਦਾ ਅਰਥ ਹੈ ਚਾਹਣਾ—ਲੋਭ ਕਰਣਾ. ਇਸੇ ਤੋਂ ਗਿਧਾ ਅਥਵਾ ਗ੍ਰਿਧ ਹੈ. “ਸੂਰਿਆਂ ਦੇ ਤਨ ਲਾਈਆਂ ਗੋਸਤ ਗਿਧੀਆਂ.” (ਚੰਡੀ ੩) ੨ ਸਿੰਧੀ. ਖ਼ਰੀਦਿਆ. ਮੁੱਲ ਲੀਤਾ। ੩ ਸੰ. ਗੀਤ—ਤਾਲ. ਗਾਉਣ ਵੇਲੇ ਹੱਥ ਦੀ ਤਾੜੀ ਨਾਲ ਦਿੱਤਾ ਤਾਲ। ੪ ਗਿਤ—ਧ੍ਵਾਨ. ਅਨੁ—ਗਿਤ ਗਿਤ ਧੁਨਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 35847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First