ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਦਸਵਾਂ ਅੱਖਰ , ਙੱਙਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਦਸਵਾਂ ਅੱਖਰ. ਇਸ ਦਾ ਉੱਚਾਰਣ ਕੰਠ ਅਤੇ ਨਾਸਿਕਾ (ਨੱਕ) ਤੋਂ ਹੁੰਦਾ ਹੈ। ੨ ਸੰ. ਸੰਗ੍ਯਾ—ਭੋਗ ਦੀ ਚਾਹ. ਭੋਗ ਇੱਛਾ । ੩ ਸ਼ਬਦ ਸਪਰਸ਼ ਆਦਿ ਵਿ੄੥। ੪ ਭੈਰਵ ਦੇਵਤਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣਮਾਲਾ (ਪੈਂਤੀ) ਦਾ ਦਸਵਾਂ ਅੱਖਰ ਤੇ ਸਤਵਾਂ ਵ੍ਯੰਜਨ ਹੈ, ਕਵਰਗ ਦਾ ਪੰਜਵਾਂ ਅੱਖਰ ਹੈ। ਇਸ ਦੀ ਅਵਾਜ਼ ਨੱਕ ਵਿਚ ਬੋਲਦੀ ਹੈ। ਸੰਸਕ੍ਰਿਤ ਵਿਚ ਕ. ਖ. ਗ. ਘ. ਦੇ ਪਹਿਲੇ ਅਨੁਸ੍ਵਾਰ ਯਾ ਨੱਕ ਦੀ ਅਵਾਜ਼ ਆਵੇ ਤਾਂ ਙ. ਲਗਦਾ ਹੈ; ਪਰ ਗੁਰਮੁਖੀ ਵਿਚ ਇਹ ਕੰਮ ਟਿੱਪੀ ਅਰ ਬਿੰਦੀ ਤੋਂ ਹੀ ਲੀਤਾ ਜਾਂਦਾ ਹੈ। ਆਮ ਤੌਰ ਤੇ ਕੋਈ ਪਦ ਙਙੇ ਅੱਖਰ ਨਾਲ ਆਰੰਭ ਨਹੀਂ ਹੁੰਦਾ। ਪਰ ਕਈ ਵੇਰ ਦੇਸ਼ ਭੇਦ ਕਰਕੇ ਅਰ ਕਈ ਪੁਰਾਤਨ ਉਚਾਰਣਾਂ ਵਿਚ ਜੋ ਹੁਣ ਮਤਰੂਕ ਹੋ ਗਏ ਹਨ, ਙਙਾ ਅੱਖਰ ਲਗ ਪਗ ਗੱਗੇ ਦੀ ਥਾਂ ਕਈ ਪਦਾਂ ਦੇ ਅਰੰਭ ਵਿਚ ਵਰਤੀਂਦਾ ਸੀ , ਐਸੇ ਪਦ ਗੁਰੂ ਜੀ ਨੇ ਙਙੇ ਨਾਲ ਹੀ ਲਿਖੇ ਹਨ। ਇਹ ਬੀ ਖ੍ਯਾਲ ਹੈ ਕਿ ਙਙੇ ਅਰੰਭਕ ਪਦ ਗੁਰੂਬਾਣੀ ਵਿਚ ਅਕਸਰ ਵਰਣਮਾਲਾ ਵਿਚ ਙਙੇ ਦੇ ਟਿਕਾਣੇ ਆਏ ਹਨ, ਇਸ ਕਰਕੇ ਇਲਾਹੀ ਕਵੀਆਂ ਨੇ ਸ੍ਵੇਛਾ ਅਨੁਸਾਰ ਉਨ੍ਹਾਂ ਨੂੰ ‘ਙਙੇ’ ਨਾਲ ਅਰੰਭ ਦਿੱਤਾ ਹੈ। ਗ. ਤੇ ਙ. ਸ੍ਵਰਣੀਯ ਤੇ ਕਵਰਗੀ ਹੋਣੇ ਕਰਕੇ ਬੀ ਆਪੋ ਵਿਚ ਬਦਲੇ ਜਾ ਸਕਦੇ ਹਨ, ਚਾਹੇ ਬੋਲਣ ਵਾਲਿਆਂ ਦੀ ਰੁਚੀ ਨਾਲ, ਚਾਹੇ ਗ੍ਰੰਥਾਕਾਰ ਦੀ ਰੁਚੀ ਅਨੁਸਾਰ। ਜਿਵੇਂ ਪੰਜਾਬ ਦੇ ਕਿਸੇ ਇਲਾਕੇ ਵਿਚ -ਪਾਸਙੂੰ- ਬੋਲਦੇ ਹਨ ਕਿਸੇ ਵਿਚ -ਪਾਸਗੂ- ਤੇ ਕਿਤੇ -ਪਾਸਕੂ- ਬੀ ਬੋਲਦੇ ਹਨ। ਸੰਸਕ੍ਰਿਤ ਪਦ ਜੋ K (ਗ੍ਯ) ਅੱਖਰ ਨਾਲ ਲਿਖੀਦੇ ਹਨ, ਉਹ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਐਸੇ ਮੌਕਿਆਂ ਤੇ ਕਿਤੇ ਕਿਤੇ -ਙ- ਨਾਲ ਲਿਖੇ ਹਨ ਜਿਕੂੰ ਗ੍ਯਾਨ, ਙਿਆਨ। ਸੰਸਕ੍ਰਿਤ ਦਾ ਇਹ ਅੱਖਰ ਜ+ਞ ਤੋਂ ਬਣਿਆਂ ਹੈ, ਇਸ ਵਿਚ ਬੀ ਨੱਕ ਦੀ ਅਵਾਜ਼ ਹੈ, ਪੰਜਾਬੀ ਵਿਚ ਇਸ ਦਾ ਉਚਾਰਨ ਗਗੇ ਵਰਗਾ ਹੀ ਹੈ, ਇਸ ਕਰਕੇ ‘ਙ’ ਨਾਲ ਬਦਲਿਆ ਜਾ ਸਕਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

: ਇਸ ਅੱਖਰ ਦਾ ਉਚਾਰਣ ਙੰਙਾ ਹੈ ਅਤੇ ਇਹ ਗੁਰਮੁਖੀ ਲਿਪੀ ਦਾ ਦਸਵਾਂ ਅੱਖਰ ਹੈ। ਇਹ ਕਵਰਗ ਜਾਂ ਕੰਠ ਦੇ ਵਰਣਾਂ ਦਾ ਅਖੀਰਲਾ ਵਰਣ ਹੈ। ਇਹ ਅਨੁਨਾਸਿਕ ਵਰਣ ਹੈ ਅਤੇ ਇਸ ਦਾ ਉਚਾਰਣ ਮੂੰਹ ਅਤੇ ਨੱਕ ਵਿਚੋਂ ਹੁੰਦਾ ਹੈ। ਉਸ ਵੇਲੇ ਜੀਭ ਬੁੱਲ੍ਹਾਂ ਦੀ ਹਾਲਤ ਓਹੋ ਹੁੰਦੀ ਹੈ ਜਿਹੜੀ ਉਸ ਵਰਗ ਦੇ ਘੋਸ਼ ਦਾ ਉਚਾਰਣ ਕਰਨ ਵੇਲੇ ਹੁੰਦੀ ਹੈ। ਇਹ ਗੁਰਮੁਖੀ ਦੇ ਉਨ੍ਹਾਂ ਅੱਠ ਅੱਖਰਾਂ (ਅ, ੲ, ਙ, ਝ, ਣ, ਨ, ਬ ਤੇ ਸ) ਵਿਚੋਂ ਇਕ ਹੈ ਜਿਹੜੇ ਵਾਕ ਨਾਲ ਨਹੀਂ ਮਿਲਦੇ। ਙ ਦੀ ਸ਼ਕਲ ਨਾਗਰੀ ਦੇ ‘ड.’ ਨਾਲੋਂ ਪੁਰਾਣੀ ਹੈ, ਕੇਵਲ ਅੱਖਰ ਦੇ ਮੁਖ ਵਿਚ ਖੱਬੇ ਸੱਜੇ ਦਾ ਫ਼ਰਕ ਹੈ।

ਅਸ਼ੋਕ ਦੇ ਸਮੇਂ ਦੀਆਂ ਉਕਰਾਈਆਂ ਵਿਚ ਙ ਦਾ ਸਰੂਪ ਹੇਠ ਲਿਖੇ ਅਨੁਸਾਰ ਮਿਲਦਾ ਹੈ :––

  ਦੋ ਬਾਹਾਂ ਵਾਲਾ ‘ਙ’

  ਸਿਰੇ ਦੇ ਨੁਕਤੇ ਨਾਲ ਮਿਲੀ ਉਪਰਲੀ ਬਾਂਹ ਵਾਲਾ ‘ਙ’

   ਟੇਡੀ ਖੜ੍ਹੀ ਲਕੀਰ ਵਾਲਾ ‘ਙ’

ਚੌਥੀ ਸਦੀ ਈਸਵੀ ਤੋਂ ‘ਙ’ ਦੇ ਮਿਲਦੇ ਭਿੰਨ ਭਿੰਨ ਸਰੂਪ ਸਾਹਮਣੇ ਦਿੱਤੀ ਗਈ ਸਾਰਣੀ ਅਨੁਸਾਰ ਹਨ।

          ਜੀ. ਬੀ. ਸਿੰਘ ਅਨੁਸਾਰ ‘ਙ’ ਅੱਖਰ ਦੇ ਪੰਜਾਬ ਵਿਚ ਮਿਲਦੇ ਭਿੰਨ ਭਿੰਨ ਸਰੂਪ ਹੇਠ ਲਿਖੇ ਅਨੁਸਾਰ ਹਨ :––

ਹ. ਪੁ.––ਦੀ ਹਿਸਟਰੀ ਐਂਡ ਪੇਲੀਉਗ੍ਰਾਫ਼ੀ ਆਫ਼ ਮੋਰੀਅਨ ਬ੍ਰਹਮੀ ਸਕ੍ਰਿਪਟ-ਸੀ. ਐੱਸ. ਉਪਾਸਕ; ਇੰਡੀਅਨ ਪੇਲੀਉਗ੍ਰਾਫ਼ੀ-ਅਹਿਮਦ ਹਸਨ ਦਾਨੀ; ਪ੍ਰਾ. ਲਿ. ਮਾ.; ਲਿ. ਸ. ਇੰਡ. (ਜਿਲਦ 9); ਗੁ. ਲਿ. ਜ. ਵਿ; ਪੰਜਾਬੀ ਭਾਸ਼ਾ ਦਾ ਵਿਆਕਰਣ-ਦੁਨੀ ਚੰਦ੍ਰ


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3966, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਇਸ ਅੱਖਰ ਦਾ ਉਚਾਰਣ ਙੰਙਾ ਹੈ ਅਤੇ ਇਹ ਗੁਰਮੁਖੀ ਲਿਪੀ ਦਾ ਦਸਵਾਂ ਅੱਖਰ ਹੈ। ਇਹ ਕਵਰਗ ਜਾਂ ਕੰਠ ਦੇ ਵਰਣਾਂ ਦਾ ਅਖ਼ੀਰਲਾ ਵਰਣ ਹੈ। ਇਹ ਅਨੁਨਾਸਿਕ ਵਰਣ ਹੈ ਅਤੇ ਇਸ ਦਾ ਉਚਾਰਣ ਮੂੰਹ ਅਤੇ ਨੱਕ ਵਿਚੋਂ ਹੁੰਦਾ ਹੈ। ਉਸ ਵੇਲੇ ਜੀਭ ਬੁੱਲ੍ਹਾਂ ਦੀ ਹਾਲਤ ਓਹੋ ਹੁੰਦੀ ਹੈ ਜਿਹੜੀ ਉਸ ਵਰਗ ਦੇ ਘੋਸ਼ ਦਾ ਉਚਾਰਣ ਕਰਨ ਵੇਲੇ ਹੁੰਦੀ ਹੈ। ਇਹ ਗੁਰਮੁਖੀ ਦੇ ਉਨ੍ਹਾਂ ਅੱਠ ਅੱਖਰਾਂ (ਅ, ੲ, ਙ, ਝ, ਣ, ਨ, ਬ ਤੇ ਸ) ਵਿਚੋਂ ਇਕ ਹੈ ਜਿਹੜੇ ਵਾਕ ਨਾਲ ਨਹੀਂ ਮਿਲਦੇ। ਙ ਦੀ ਸ਼ਕਲ ਨਾਗਰੀ ਦੇ ‘ ਨਾਲੋਂ ਪੁਰਾਣੀ ਹੈ, ਕੇਵਲ ਅੱਖਰ ਦੇ ਮੁੱਖ ਵਿਚ ਖੱਬੇ ਸੱਜੇ ਦਾ ਫ਼ਰਕ ਹੈ।

ਅਸ਼ੋਕ ਦੇ ਸਮੇਂ ਦੀਆਂ ਉਕਰਾਈਆਂ ਵਿਚ ਙ ਦਾ ਸਰੂਪ ਹੇਠ ਲਿਖੇ ਅਨੁਸਾਰ ਮਿਲਦਾ ਹੈ :–

ਦੋ ਬਾਹਾਂ ਵਾਲਾ ‘ਙ’

ਸਿਰੇ ਦੇ ਨੁਕਤੇ ਨਾਲ ਮਿਲੀ ਉਪਰਲੀ ਬਾਂਹ ਵਾਲਾ ‘ਙ’

ਟੇਢੀ ਖੜ੍ਹੀ ਲਕੀਰ ਵਾਲਾ ‘ਙ’

ਚੌਥੀ ਸਦੀ ਈਸਵੀ ਤੋਂ ਙ’ ਦੇ ਮਿਲਦੇ ਭਿੰਨ ਭਿੰਨ ਸਰੂਪ ਸਾਹਮਣੇ ਦਿੱਤੀ ਗਈ ਸਾਰਣੀ ਅਨੁਸਾਰ ਹਨ।

ਜੀ.ਬੀ. ਸਿੰਘ ਅਨੁਸਾਰ ਙ’ ਅੱਖਰ ਦੇ ਪੰਜਾਬ ਵਿਚ ਮਿਲਦੇ ਭਿੰਨ ਭਿੰਨ ਸਰੂਪ ਹੇਠ ਲਿਖੇ ਅਨੁਸਾਰ ਹਨ:–

ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿਚ ਉਚਾਰਣ ਕੀਤੀ ਬਾਣੀ ਪਟੀ ਵਿਚ ਇਸ ਅੱਖਰ ਦਾ ਉਚਾਰਨ ਙੰਙਾ ਹੈ :–

 ਙੰਙੈ ਙਿਆਨੁ ਬੂਝੈ  ਜੇ ਕੋਈ ਪੜਿਆ ਪੰਡਿਤੁ ਸੋਈ ‖

ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ‖

                                               (ਪੰਨਾ ੪੩੨)


ਲੇਖਕ : –ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1790, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-10-49-55, ਹਵਾਲੇ/ਟਿੱਪਣੀਆਂ: ਹ. ਪੁ. –ਦੀ ਹਿਸਟਰੀ ਐਂਡ ਪੇਲੀਉਗ੍ਰਾਫ਼ੀ ਆਫ਼ ਮੇਰੀਅਨ ਬ੍ਰਹਮੀ ਸਕ੍ਰਿਪਟ– ਸੀ. ਐਸ. ਉਪਾਸਕ; ਇੰਡੀਅਨ ਪੇਲੀਉਗ੍ਰਾਫ਼ੀ–ਅਹਿਮਦ ਹਸਨ ਦਾਨੀ, ਪ੍ਰਾ. ਲਿ. ਮਾ. : ਲਿ. ਸ. ਇੰਡ. (ਜਿਲਦ 9); ਗੁ. ਲਿ. ਜ. ਵਿ.; ਪੰਜਾਬੀ ਭਾਸ਼ਾ ਦਾ ਵਿਆਕਰਣ–ਦੁਨੀ ਚੰਦ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.