ਚਕਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕਲਾ (ਨਾਂ,ਪੁ) 1 ਰੋਟੀ ਦਾ ਪੇੜਾ ਆਦਿ ਵੇਲਣ ਲਈ ਪੱਥਰ ਜਾਂ ਲੱਕੜ ਦਾ ਬਣਾਇਆ ਥਾਲੀ ਦੇ ਅਕਾਰ ਦਾ ਪਟੜਾ 2 ਵੇਸਵਾਵਾਂ ਦਾ ਅੱਡਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2347, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਕਲਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕਲਾ 1 [ਨਾਂਪੁ] ਕਾਠ ਜਾਂ ਪੱਥਰ ਦੀ ਗੋਲ਼ ਸਿਲ ਜਿਸ ਉੱਪਰ ਰੋਟੀਆਂ ਵੇਲੀਆਂ ਜਾਂਦੀਆਂ ਹਨ 2 [ਨਾਂਪੁ] ਇੱਕ ਰੇਸ਼ਮੀ ਕੱਪੜਾ 3 [ਨਾਂਪੁ] ਸ਼ਰਾਬ ਦੀ ਇੱਕ ਬੂੰਦ 4 [ਨਾਂਪੁ] ਵੇਸਵਾ ਦਾ ਅੱਡਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2343, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਕਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕਲਾ. ਸੰਗ੍ਯਾ—ਚਕ੍ਰ ਦੇ ਆਕਾਰ ਦਾ ਕਾਠ ਜਾਂ ਪੱਥਰ ਦਾ ਇੱਕ ਟੁਕੜਾ, ਜਿਸ ਉੱਪਰ ਰੋਟੀ ਬੇਲੀ ਜਾਂਦੀ ਹੈ। ੨ ਵਿਭਚਾਰਿਣੀ ਇਸਤ੍ਰੀਆਂ ਦਾ ਅੱਡਾ । ੩ ਫ਼ਾ. ਇ਼ਲਾਕ਼ਾ. ਜਿਲਾ. ਦੇਸ਼ਮੰਡਲ। ੪ ਕ਼ਤ਼ਰਾ. ਬੂੰਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਕਲਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Brothel_ਚਕਲਾ: ਇਸਤਰੀਆਂ ਅਤੇ ਲੜਕੀਆਂ ਦੇ ਦੁਰਵਪਾਰ ਦੇ ਦਮਨ ਐਕਟ 1956 ਦੀ ਧਾਰਾ 2 (ੳ) ਅਨੁਸਾਰ ਚਕਲੇ ਦਾ ਮਤਲਬ ਹੈ ਕੋਈ ਘਰ , ਕਮਰਾ, ਵਾਹਨ ਜਾਂ ਥਾਂ ਜਾਂ ਕਿਸੇ ਘਰ ਕਮਰੇ, ਵਾਹਨ ਜਾਂ ਥਾਂ ਦਾ ਕੋਈ ਹਿੱਸਾ ਜੋ ਕਿਸੇ ਹੋਰ ਵਿਅਕਤੀ ਦੇ ਲਾਭ ਲਈ ਜਾਂ ਦੋ ਜਾਂ ਵਧ ਵੇਸਵਾਵਾਂ ਦੇ ਆਪਸੀ ਲਾਭ ਲਈ ਵੇਸਵਾਪਨ ਦੇ ਪ੍ਰਯੋਜਨ ਲਈ ਵਰਤਿਆ ਜਾਂਦਾ ਹੈ।’’ ਉਪਰੋਕਤ ਪਰਿਭਾਸ਼ਾ ਤੋਂ ਸਪਸ਼ਟ ਹੈ ਕਿ ਕਿ ਉਹ ਥਾਂ ਕਿਸੇ ਹੋਰ ਵਿਅਕਤੀ ਜਾਂ ਦੋ ਜਾਂ ਵਧ ਵੇਸ਼ਵਾਵਾਂ ਦੇ ਲਾਭ ਲਈ ਵੇਸ਼ਵਾਪਨ ਦੇ ਪ੍ਰਯੋਜਨ ਲਈ ਵਰਤੀ ਜਾਂਦੀ ਹੋਵੇ। ਵੇਸ਼ਵਾਪਨ ਦੇ ਪ੍ਰਯੋਜਨ ਲਈ ਵਾਕੰਸ਼ ਦਾ ਮਤਲਬ ਹੈ ਕਿ ਅਜਿਹੀ ਵਰਤੋਂ ਦੀਆਂ ਉਦਾਹਰਣ ਇਕ ਤੋਂ ਵਧ ਹੋਣ। ਪਰ ਇਕੋ ਉਦਾਹਰਣ ਵੀ ਦੋਵੇਂ ਗੱਲਾਂ ਸਾਬਤ ਕਰਨ ਲਈ ਕਾਫ਼ੀ ਹੈ ਅਰਥਾਤ ਕਿ ਉਹ ਥਾਂ ਚਕਲੇ ਦੇ ਤੌਰ ਤੇ ਵਰਤੀ ਜਾ ਰਹੀ ਹੈ ਸੀ ਅਤੇ ਕਥਿਤੀ ਵਿਅਕਤੀ ਨੇ ਉਹ ਥਾਂ ਅਜਿਹੀ ਵਰਤੋਂ ਲਈ ਰਖੀ ਹੋਈ ਸੀ (ਧਨ ਲਕਸ਼ਮੀ ਦਾ ਕੇਸ 1974 ਕ੍ਰ.ਲ.ਜ. ਮਦਰਾਸ 61)


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2135, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.