ਚਕਵੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕਵੀ (ਨਾਂ,ਇ) ਵੋਖੋ : ਚਕੋਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6870, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਕਵੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕਵੀ ਸੰਗ੍ਯਾ—ਚਕ੍ਰਵਾਕ. ਚਕ੍ਰਵਾਕੀ. ਕੋਕ. ਸੁਰਖ਼ਾਬ. Anas Casarca. (Ruddy goose ਅਥਵਾ Brahminy duck) ਇਨ੍ਹਾਂ ਦਾ ਸੂਰਜ ਨਾਲ ਪ੍ਰੇਮ ਹੈ. ਰਾਤ੍ਰਿ ਨੂੰ ਕਾਵ੍ਯਗ੍ਰੰਥਾਂ ਅਨੁਸਾਰ ਇਹ ਆਪੋਵਿੱਚੀ ਵਿਛੁੜ ਜਾਂਦੇ ਹਨ. “ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਕਵੀ ਸੂਰ.” (ਸ੍ਰੀ ਅ: ਮ: ੧) ਦੇਖੋ, ਚਕਈ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6730, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਕਵੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਕਵੀ (ਸੰ.। ਸੰਸਕ੍ਰਿਤ ਚਕ੍ਰ ਵਾਕ। ਪੰਜਾਬੀ ਚਕਵਾ , ਚਕਵੀ) ਇਕ ਪੰਛੀ ਪ੍ਰਸਿੱਧ, ਜੋ ਜਲਾਂ ਦੇ ਕਿਨਾਰੇ ਮਿਲਦਾ ਹੈ, ਜੋੜੇ ਦਾ ਆਪੋ ਵਿਚ ਪ੍ਯਾਰ ਅਤਿ ਹੈ, ਰਾਤ੍ਰਿ ਸਮੇਂ ਇਕ ਦੂਸਰੇ ਨੂੰ ਨਾ ਦੇਖ ਸਕਣ ਕਰਕੇ ਵਿਛੁੜੇ ਰਹਿੰਦੇ ਹਨ, ਇਉਂ ਨਾ ਮਿਲਣ ਦਾ ਵਿਛੋੜੇ ਦਾ ਅਲੰਕਾਰ ਕਾਵ੍ਯ ਵਿਚ ਇਕ ਮੰਨੀ ਹੋਈ ਉਦਾਹਰਨ ਹੈ*। ਯਥਾ-‘ਚਕਵੀ ਨੈਨ ਨਂੀਦ ਨਹਿ ਚਾਹੈ ’।

----------

* ਫ਼ਾਰਸੀ ਵਾਲੇ ਸੁਰਖਾਬ ਇਸੇ ਨੂੰ ਕਹਿੰਦੇ ਹਨ : Anas Casarca.


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6706, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.