ਚੰਡਾਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਡਾਲ (ਨਾਂ,ਪੁ,ਵਿ) ਸਭ ਤੋਂ ਨੀਵੇਂ ਵਰੁਣ ਦਾ ਆਦਮੀ; ਗੁਸੈਲੇ ਅਤੇ ਤਾਮਸੀ ਸੁਭਾਅ ਵਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2950, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੰਡਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਡਾਲ [ਨਾਂਪੁ] ਨੀਚ ਆਦਮੀ, ਰਾਖ਼ਸ਼-ਬੁੱਧੀ ਵਾਲ਼ਾ ਮਨੁੱਖ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2937, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੰਡਾਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਡਾਲ. ਸੰ. चाण्डाल —ਚਾਂਡਾਲ. ਸੰਗ੍ਯਾ—ਤਾਮਸੀ ਸੁਭਾਉ ਵਾਲਾ. ਤਾਮਸੀ ਉਪਜੀਵਿਕਾ ਵਾਲਾ ਆਦਮੀ। ੨ ਚੂੜ੍ਹਾ ਆਦਿ ਨੀਚ ਜਾਤਿ ਦਾ। ੩ ਹਿੰਦੂਸ਼ਾਸਤ੍ਰਾਂ ਅਨੁਸਾਰ ਬ੍ਰਾਹਮਣੀ ਦੇ ਉਦਰ ਤੋਂ ਸ਼ੂਦ੍ਰ ਦੀ ਔਲਾਦ. ਦੇਖੋ, ਔਸ਼ਨਸੀ ਸਿਮ੍ਰਿਤਿ ਸ਼: ੮.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੰਡਾਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚੰਡਾਲ : ਇਹ ਪੰਜਾਬ ਦੀਆਂ ਕੰਮੀਂ ਜਾਤਾਂ ਵਿਚੋਂ ਇਕ ਹੈ। ਇਸ ਨੂੰ ਕਈ ਇਲਾਕਿਆਂ ਵਿਚ ਚਨਾਲ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ ਦੇ ਗ੍ਰੰਥਾਂ ਅਨੁਸਾਰ ਇਹ ਜਾਤ ਸ਼ੂਦਰ ਪਿਤਾ ਅਤੇ ਬ੍ਰਾਹਮਣ ਕੁਲ ਦੀ ਮਾਂ ਦੀ ਕੁਖੋਂ ਪੈਦਾ ਹੋਈ ਸੰਤਾਨ ਤੋਂ ਹੋਂਦ ਵਿਚ ਆਈ। ਇਹ ਅਛੂਤ ਜਾਤਾਂ ਵਿਚੋਂ ਗਿਣੀ ਜਾਂਦੀ ਰਹੀ ਹੈ। ਇਹ ਲੋਕ ਪਿੰਡਾਂ, ਨਗਰਾਂ ਤੋਂ ਬਾਹਰ ਦੂਰ ਆਪਣੀਆਂ ਅਲੱਗ ਬਸਤੀਆਂ ਵਿਚ ਰਹਿੰਦੇ ਹਨ।

          ਉਤਰਵੈਦਿਕ ਕਾਲ ਸਮੇਂ ਪੁਰਸਮੇਧ ਦੇ ਵਰਣਨ ਵਿਚ ਵੀ ਹੋਰਾਂ ਜਾਤਾਂ ਦੇ ਨਾਲ ਨਾਲ ਚੰਡਾਲਾਂ ਦਾ ਵੀ ਵਰਣਨ ਆਉਂਦਾ ਹੈ ਪਰ ਉਥੇ ਇਨ੍ਹਾਂ ਦੀ ਅਛੂਤਤਾ ਸਬੰਧੀ ਕੋਈ ਸੰਕਤੇ ਨਹੀਂ ਮਿਲਦਾ। ਆਦਤਨ ਇਹ ਲੋਕ ਸੂਰ ਵਾਂਗ ਮਲੀਨ ਦੱਸੇ ਜਾਂਦੇ ਹਨ। ਮੁਰਦਾਰਾਂ ਨੂੰ ਚੁੱਕ ਕੇ ਲੈਜਾਣਾ, ਦੋਸ਼ੀਆਂ ਨੂੰ ਫਾਂਸੀ ਦੇਣੀ ਅਤੇ ਕਈ ਹੋਰ ਛੋਟੇ ਮੋਟੇ ਲੋਕ-ਸੇਵਾ ਦੇ ਕੰਮ ਕਰਨਾ ਇਨ੍ਹਾਂ ਦਾ ਮੁੱਖ ਕਿੱਤਾ ਹੈ। ਇਨ੍ਹਾਂ ਦੀ ਬੋਲੀ ਆਮ ਲੋਕਾਂ ਨਾਲੋਂ ਕੁਝ ਵੱਖਰੀ ਤੇ ਵਿਗੜੀ ਹੋਈ ਹੁੰਦੀ ਹੈ ਜਿਸਨੂੰ ਸਾਧਾਰਨ ਤੌਰ ਤੇ ਚੰਡਾਲੀ ਬੋਲੀ ਕਿਹਾ ਜਾਂਦਾ ਹੈ। ਇਨ੍ਹਾਂ ਦੇ ਪਹਿਰਾਵੇ ਵਿਚ ਲਾਲ ਦੁਪੱਟਾ, ਕਮਰ-ਬੰਧ ਅਤੇ ਇਕ ਘਸਮੈਲੇ ਜਿਹੇ ਰੰਗ ਦਾ ਉਪਰ ਲੈਣ ਵਾਲਾ ਬਸਤਰ ਵਿਸ਼ੇਸ਼ ਤੌਰ ਤੇ ਸ਼ਾਮਲ ਹੁੰਦੇ ਹਨ। ਪਹਿਲਾਂ ਪਹਿਲ ਤਾਂ ਚੰਡਾਲ ਲੋਕ ਆਪਣਾ ਪਹਿਰਾਵਾ ਵੀ ਆਮ ਤੌਰ ਤੇ ਕਫ਼ਨ ਦੇ ਕਪੜਿਆਂ ਵਿਚੋਂ ਬਣਾਉਂਦੇ ਸਨ। ਲੋਹੇ ਦੇ ਗਹਿਣੇ ਪਾਉਂਦੇ। ਕੰਨ ਅਤੇ ਹੱਥ ਵਿਚ ਆਮ ਤੌਰ ਤੇ ਮਰਨ-ਪਾਤਰ ਫੜਿਆ ਹੋਇਆ ਹੁੰਦਾ ਸੀ।

          ਕਿਸੇ ਨਗਰ, ਪਿੰਡ ਜਾਂ ਬਸਤੀ ਵਿਚ ਦਾਖਲ ਹੋਣ ਲੱਗਿਆਂ ਇਹ ਲੱਕੜ ਦੇ ਡੰਡੇ ਖੜਕਾ ਕੇ ਆਪਣੇ ਆਉਣ ਦੀ ਖਬਰ ਦਿੰਦੇ ਸਨ। ਇਹ ਲੋਕ ਸ਼ਰਾਬ ਪੀਂਦੇ ਅਤੇ ਪਿਆਜ਼ ਲਸਣ ਦੀ ਵਿਸ਼ੇਸ਼ ਤੌਰ ਤੇ ਵਰਤੋਂ ਕਰਦੇ ਸਨ। ਇਨ੍ਹਾਂ ਦੀ ਨਸ਼ੇ ਦੀ ਆਦਤ ਸਬੰਧੀ ਤਾਂ ਚੀਨੀ ਯਾਤਰੀ ‘ਫਾਹੀਆਨ’ ਨੇ ਵੀ ਸੰਕੇਤ ਕੀਤਾ ਹੈ।

          ਕਾਂਗੜੇ ਅਤੇ ਮੰਡੀ ਦੀਆਂ ਇਹ ਕਮੀਣ ਜਾਤਾਂ ਵਿਚੋਂ ਦਾਗ਼ੀ ਕੁਲ (Dagi) ਅਤੇ ਸ਼ਿਮਲਾ ਦੇ ਇਲਾਕੇ ਦੇ ਕੋਲੀਆਂ (Kolis) ਨਾਲ ਰਲਦੀਆਂ ਮਿਲਦੀਆਂ ਹਨ। ਕਾਂਗੜੇ ਦੇ ਚਨਾਲ (ਚੰਡਾਲ) ਉਥੋਂ ਦੇ ਕੋਲੀਆਂ ਨਾਲੋਂ ਕੁਝ ਘਟੀਆਂ ਸਮਝੇ ਜਾਂਦੇ ਹਨ ਅਤੇ ਉਨ੍ਹਾਂ ਵਿਚੋਂ ਕਈ ਤਾਂ ਮਰੇ ਹੋਏ ਡੰਗਰਾਂ ਨੂੰ ਹੱਥ ਵੀ ਨਹੀਂ ਲਗਾਉਂਦੇ ਅਤੇ ਨਾਂ ਹੀ ਇਹ ਕੰਮ ਕਰਨ ਵਾਲਿਆਂ ਨਾਲ ਮਿਲਵਰਤਨ ਰਖਦੇ ਹਨ। ਕੁਲੂ ਦੇ ਕੁਝ ‘ਚਨਾਲ’ ਕੋਲੀਆਂ ਤੋਂ ਹੇਠਲੀ ਪੱਧਰ ਤੇ ਆਉਂਦੇ ਹਨ। ਇਸ ਜਾਤ ਲਈ ‘ਦਾਗੀ ਚਨਾਲ’ (Dagi Chanal) ਸ਼ਬਦ ਕਾਫ਼ੀ ਵਰਤਿਆਂ ਜਾਂਦਾ ਹੈ। ਇੰਨੀ ਸਾਂਝ ਹੁੰਦਿਆਂ ਵੀ ਮੰਡੀ ਦਾ ਕੋਈ ਵੀ ਚਨਾਲ ਦਾਗੀ ਜਾਂ ਕੁਲੂ ਦੇ ਚਨਾਲ ਨਾਲ ਕਦੇ ਵਿਆਹ ਕਰਵਾਉਣ ਲਈ ਤਿਆਰ ਨਹੀਂ ਹੋਵੇਗਾ। ਚੰਬੇ ਵਿਚ ਇਹ ਅਖਾਣ ਮਸ਼ਹੂਰ ਹੈ ਕਿ ‘ਚਨਾਲ ਜੇਠਾ, ਰਾਠੀ ਕਨੇਠਾ’ ਮਤਬਲ ਨੀਵੀਂ ਜਾਤ ਵਾਲਾ ਵੱਡਾ ਤੇ ਉੱਚੀ ਵਾਲਾ ਛੋਟਾ ਹੈ। ਇਹ ਕਹਾਵਤ ਨਿਸਚੇ ਹੀ ਚੰਡਾਲਾਂ ਬਾਰੇ ਪਹਿਲਾਂ ਦੀ ਜਾਂ ਪੁਰਾਣੀ ਜਾਤ ਹੋਣ ਵੱਲ ਸੰਕੇਤ ਦਿੰਤੀ ਹੈ। ਪਰੰਪਰਾ ਅਨੁਸਰ ਹਰਸ਼ ਵਰਧਨ ਦੇ ਰਾਜ ਵਿਚ ‘ਮਾਤੰਗ ਦਿਵਾਕਰ’ ਚੰਡਾਲ ਜਾਤ ਵਿਚ ਪੈਦਾ ਹੋਇਆ ਪਰ ਉਸ ਦੀ ਕਾਵਿ ਕੁਸ਼ਲਤਾ ‘ਬਾਣਭੱਟ’ ਅਤੇ ‘ਮਯੂਰ’ ਵਰਗੇ ਵਿਦਵਾਨਾਂ ਦੀ ਪੱਧਰ ਦੀ ਮੰਨੀ ਗਈ ਹੈ।

          ਹ. ਪੁ.––ਹਿ. ਵਿ. ਕੋ. 4 : 181; ਗ. ਟ੍ਰਾ. ਕ. 2 : 151


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਚੰਡਾਲ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਚੰਡਾਲ : ਇਹ ਪੰਜਾਬ ਦੀਆਂ ਕੰਮੀ ਜਾਤਾਂ ਵਿਚੋਂ ਇਕ ਜਾਤ ਹੈ। ਕਈ ਇਲਾਕਿਆਂ ਵਿਚ ਇਸ ਨੂੰ ਚਨਾਲ ਵੀ ਕਿਹਾ ਜਾਂਦਾ ਹੈ। ਸੰਸਕ੍ਰਿਤ ਦੇ ਗ੍ਰੰਥਾਂ ਅਨੁਸਾਰ ਇਸ ਜਾਤ ਦੀ ਉਤਪਤੀ ਸ਼ੂਦਰ ਪਿਤਾ ਤੇ ਬ੍ਰਾਹਮਣ ਕੁਲ ਦੀ ਮਾਂ ਦੀ ਕੁੱਖੋਂ ਪੈਦਾ ਹੋਈ ਸੰਤਾਨ ਰਾਹੀਂ ਹੋਈ। ਆਮ ਲੋਕ ਇਸ ਜਾਤ ਨੂੰ ਅਛੂਤ ਜਾਤਾਂ ਵਿਚੋਂ ਮੰਨਦੇ ਹਨ। ਇਸ ਜਾਤ ਦੇ ਬਹੁਤੇ ਲੋਕ ਪਿੰਡਾਂ, ਨਗਰਾਂ ਤੋਂ ਬਾਹਰ ਆਪਣੀਆਂ ਅਲੱਗ ਬਸਤੀਆਂ ਬਣਾ ਕੇ ਰਹਿੰਦੇ ਹਨ। ਪਹਿਲਾਂ ਪਹਿਲ ਕਿਸੇ ਨਗਰ ਜਾਂ ਬਸਤੀ ਵਿਚ ਦਾਖ਼ਲ ਹੋਣ ਵਕਤ ਇਹ ਲੱਕੜ ਦੇ ਡੰਡੇ ਖੜਕਾ ਕੇ ਆਪਣੇ ਆਉਣ ਦੀ ਖ਼ਬਰ ਦਿੰਦੇ ਸਨ। ਇਹ ਲੋਕ ਸ਼ਰਾਬ ਪੀਂਦੇ ਅਤੇ ਪਿਆਜ਼ ਲਸਣ ਦੀ ਵਰਤੋਂ ਜ਼ਿਆਦਾ ਕਰਦੇ ਹਨ।

ਉੱਤਰ ਵੈਦਿਕ ਕਾਲ ਸਮੇਂ ‘ਪੁਰਸਮੇਧ’ ਦੇ ਵਰਣਨ ਵਿਚ ਹੋਰ ਜਾਤਾਂ ਦੇ ਨਾਲ ਨਾਲ ਚੰਡਾਲਾਂ ਦਾ ਵਰਣਨ ਵੀ ਮਿਲਦਾ ਹੈ ਪਰ ਉਥੇ ਇਨ੍ਹਾਂ ਦੀ ਅਛੂਤਤਾ ਸਬੰਧੀ ਕੋਈ ਸੰਕੇਤ ਨਹੀਂ ਮਿਲਦਾ। ਇਸ ਜਾਤ ਦੇ ਲੋਕਾਂ ਦੀਆਂ ਆਦਤਾਂ ਸੂਰ ਵਾਂਗ ਮਲੀਨ ਦੱਸੀਆਂ ਜਾਂਦੀਆਂ ਹਨ। ਮੁਰਦਿਆਂ ਨੂੰ ਚੁਕ ਕੇ ਲਿਜਾਣਾ, ਦੋਸ਼ੀਆਂ ਨੂੰ ਫਾਂਸੀ ਦੇਣੀ ਅਤੇ ਹੋਰ ਛੋਟੇ ਛੋਟੇ ਲੋਕ ਸੇਵਾ ਦੇ ਕੰਮ ਕਰਨੇ ਇਨ੍ਹਾਂ ਦਾ ਮੁੱਖ ਕਿੱਤਾ ਹੈ। ਇਨ੍ਹਾਂ ਦੀ ਬੋਲੀ ਆਮ ਲੋਕਾਂ ਨਾਲੋਂ ਅਲੱਗ ਤੇ ਵਿਗੜੀ ਹੋਈ ਹੁੰਦੀ ਹੈ ਜਿਸ ਨੂੰ ਸਾਧਾਰਨ ਤੌਰ ਤੇ ਚੰਡਾਲੀ ਬੋਲੀ ਕਿਹਾ ਜਾਂਦਾ ਹੈ। ਇਨ੍ਹਾਂ ਦੇ ਪਹਿਰਾਵੇ ਵਿਚ ਲਾਲ ਦੁਪੱਟਾ, ਕਮਰ-ਬਧ ਅਤੇ ਇਕ ਘਸਮੈਲੇ ਜਿਹ ਰੰਗ ਦਾ ਉੱਪਰ ਲੈਣ ਵਾਲਾ ਬਸਤਰ ਵਿਸ਼ੇਸ਼ ਤੌਰ ਤੇ ਸ਼ਾਮਲ ਹੁੰਦੇ ਹਨ। ਪਹਿਲਾਂ ਪਹਿਲ ਤਾਂ ਚੰਡਾਲ ਆਪਣਾ ਪਹਿਰਾਵਾ ਵੀ ਕਫ਼ਨ ਦੇ ਕੱਪੜਿਆਂ ਵਿਚੋਂ ਬਣਾਉਂਦੇ ਸਨ, ਲੋਹੇ ਦੇ ਗਹਿਣੇ ਪਾਉਂਦੇ ਸਨ ਅਤੇ ਹੱਥ ਵਿਚ ਆਮ ਤੌਰ ਤੇ ਮਰਨ-ਪਾਤਰ ਫੜਿਆ ਹੋਇਆ ਹੁੰਦਾ ਸੀ।

ਕਾਂਗੜੇ ਦੇ ਚਨਾਲ (ਚੰਡਾਲ) ਉਥੋਂ ਦੇ ਕੋਲੀਆਂ (ਕਮੀਣ ਜ਼ਾਤ) ਨਾਲੋਂ ਘਟੀਆ ਸਮਝੇ ਜਾਂਦੇ ਹਨ। ਕੁਲੂ ਦੇ ਕੁਝ ਚਨਾਲ ਵੀ ਕੋਲੀਆਂ ਤੋਂ ਹੇਠਲੀ ਪੱਧਰ ਤੇ ਆਉਂਦੇ ਹਨ। ਇਸ ਜਾਤ ਲਈ ‘ਦਾਗ਼ੀ ਚਨਾਲ’ ਸ਼ਬਦ ਵਰਤਿਆ ਜਾਂਦਾ ਹੈ। ਆਪਸੀ ਸਾਂਝ ਹੁੰਦਿਆਂ ਵੀ ਮੰਡੀ ਦਾ ਕੋਈ ਵੀ ਚਨਾਲ ਦਾਗ਼ੀ ਚਨਾਲ ਨਾਲ ਵਿਆਹ ਕਰਵਾਉਣ ਲਈ ਤਿਆਰ ਨਹੀਂ ਹੁੰਦਾ। ਚੰਬੇ ਵਿਚ ਇਹ ਅਖਾਣ ਮਸ਼ਹੂਰ ਹੈ ਕਿ ‘ਚਨਾਲ ਜੇਠਾ, ਰਾਠੀ ਕਲੇਠਾ’ । ਇਸ ਦਾ ਮਤਲਬ ਹੈ ਕਿ ਨੀਵੀਂ ਜਾਤ ਵਾਲਾ ਵੱਡਾ ਤੇ ਉੱਚੀ ਵਾਲਾ ਛੋਟਾ ਹੈ। ਇਹ ਕਹਾਵਤ ਚੰਡਾਲਾਂ ਬਾਰੇ ਪਹਿਲਾਂ ਦੀ ਜਾਂ ਪੁਰਾਣੀ ਜਾਤ ਹੋਣ ਵੱਲ ਸੰਕੇਤ ਦਿੰਦੀ ਹੈ।

ਪਰੰਪਰਾ ਅਨੁਸਾਰ ਹਰਸ਼ਵਰਧਨ ਦੇ ਰਾਜ ਵਿਚ ‘ਮਾਤੰਗ ਦਿਵਾਕਰ’ ਚੰਡਾਲ ਜਾਤ ਵਿਚ ਪੈਦਾ ਹੋਇਆ ਪਰ ਉਸ ਦੀ ਕਾਵਿ ਕੁਸ਼ਲਤਾ ਬਾਣ ਭੱਟ ਅਤੇ ਮਯੂਰ ਵਰਗੇ ਵਿਦਵਾਨਾਂ ਦੇ ਪੱਧਰ ਦੀ ਮੰਨੀ ਗਈ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1412, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-16-12-50-47, ਹਵਾਲੇ/ਟਿੱਪਣੀਆਂ: ਹ. ਪੁ. –ਗ. ਟ੍ਰਾ. ਡਾ.2:151: ਹਿੰ. ਵਿ. ਕੋ.4:181

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.