ਛੁਡਾਉਣਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛੁਡਾਉਣਾ. ਕ੍ਰਿ—ਬੰਧਨ ਦੂਰ ਕਰਾਉਣਾ. ਮੁਕਤ ਕਰਾਉਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1108, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਛੁਡਾਉਣਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Rescue_ਛੁਡਾਉਣਾ: ਇਸ ਵਿਚ ਕਾਨੂੰਨ-ਪੂਰਨ  ਅਥਾਰਿਟੀ ਦੇ ਹੁਕਮਾਂ ਦੀ ਮਜ਼ਾਹਮਤ ਦਾ ਅੰਸ਼ ਸ਼ਾਮਲ ਹੈ। ਕਾਨੂੰਨ-ਪੂਰਨ ਢੰਗ ਨਾਲ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਮਜ਼ਾਹਮਤ ਕਰਕੇ ਛੁਡਾਉਣਾ। ਕੁਰਕ ਕੀਤੇ ਮਾਲ ਨੂੰ ਕਾਨੂੰਨ-ਪੂਰਨ ਅਥਾਰਿਟੀ ਦੀ ਮਜ਼ਾਹਮਤ ਕਰਕੇ ਮਾਲ ਛੁਡਾਉਣਾ ਵੀ ਇਸ ਸ਼ਬਦ ਦੇ ਅਰਥਾਂ ਵਿਚ ਆਉਂਦਾ ਹੈ।

Rescue of distress_ਗ੍ਰਿਫ਼ਤਾਰ ਕੀਤੇ ਵਿਅਕਤੀ ਨੂੰ ਕਾਨੂੰਨ ਦੇ ਵਿਰੁਧ ਲੈ ਜਾਣਾ ਅਤੇ ਆਜ਼ਾਦ  ਕਰ ਦੇਣਾ। ਇਸੇ ਤਰ੍ਹਾਂ ਕਾਨੂੰਨ ਪੂਰਨ ਢੰਗ ਨਾਲ ਫੜੇ ਗਏ ਮਾਲ ਜਿਸ ਵਿਚ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਡੰਗਰਾਂ ਨੂੰ ਫੜਕੇ ਕਾਂਜੀ ਹਾਊਸ ਪਹੁੰਚਾਉਣ ਵਾਲੇ ਵਿਅਕਤੀ ਦੇ ਯਤਨਾਂ ਨੂੰ ਅਸਫਲ ਕਰਕੇ ਡੰਗਰ ਨੂੰ ਖੁਹ ਲੈਣਾ ਤੇ ਖੁਲ੍ਹੇ ਛਡ ਦੇਣਾ ਸ਼ਾਮਲ ਹੈ। ਵਾਰਟਨ ਅਨੁਸਾਰ ਮਾਲ ਆਦਿ ਛੁਡਾਉਣ ਦਾ ਅਪਰਾਧ ਗਠਤ ਕਰਨ ਲਈ ਜ਼ਰੂਰੀ ਹੈ ਕਿ ਉਹ ਫੜਨ ਵਾਲੇ ਵਿਅਕਤੀ ਦੇ ਕਬਜ਼ੇ  ਵਿਚੋਂ ਛੁਡਾਇਆ ਗਿਆ ਹੋਵੇ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1076, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.