ਜਲ-ਡਮਰੂ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sound (ਸਾਉਨਡ) ਜਲ-ਡਮਰੂ: (i) ਇਕ ਜਲ ਖੇਤਰ ਜਿਹੜਾ ਦੋ ਵਿਸ਼ਾਲ ਜਲ ਖੇਤਰਾਂ ਨੂੰ ਮਿਲਾਉਂਦਾ ਹੈ, ਜਿਵੇਂ ਸਾਗਰ ਅਤੇ ਝੀਲ ਜਾਂ ਸਾਗਰ ਅਤੇ ਸਮੁੰਦਰ ਨੂੰ ਮਿਲਾਉਂਦਾ ਹੋਵੇ। (ii) ਇਕ ਜਲ ਮਾਰਗ (channel) ਜੋ ਟਾਪੂ ਅਤੇ ਮੁੱਖ ਭੂਮੀ ਵਿਚਕਾਰ ਹੋਵੇ, ਜਿਵੇਂ ਇੱਨਰ ਸਾਊਂਡ (Inner Sound) ਰਾਸਏ ਟਾਪੂ (Raasay Islands) ਨੂੰ ਪੱਛਮੀ ਸਕਾਟਲੈਂਡ ਦੀ ਮੁੱਖ ਭੂਮੀ ਤੋਂ ਅਲੱਗ ਕਰਦਾ ਹੈ। (iii) ਸਾਗਰ ਦਾ ਅੰਦਰਵਾਰ ਵਧੇ ਹੋਣਾ, ਜਿਵੇਂ ਦੱਖਣੀ ਇੰਗਲੈਂਡ ਵਿੱਚ ਪਲਾਈ-ਮਾਊਥ ਸਾਊਂਡ। (iv) ਜਲ ਖੇਤਰ ਦਾ ਲਗੂਨ (lagoon) ਦੁਆਰਾ ਘਿਰੇ ਹੋਣਾ, ਜਿਵੇਂ ਸੰਯੁਕਤ ਰਾਜ ਅਮਰੀਕਾ ਦਾ ਦੱਖਣੀ ਅਤੇ ਦੱਖਣ-ਪੂਰਬੀ ਤੱਟ ਪਮਲਿਕੋ ਸਾਊਂਡ ਦੁਆਰਾ ਘਿਰੇ ਹੋਣਾ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 507, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.