ਜੂੰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੂੰ (ਨਾਂ,ਇ) ਮੁੜ੍ਹਕੇ ਆਦਿ ਤੋਂ ਪੈਦਾ ਹੋ ਕੇ ਵਾਲਾਂ ਵਿੱਚ ਪੱਲ੍ਹਰਨ ਵਾਲਾ ਜੀਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36322, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੂੰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੂੰ [ਨਾਂਇ] ਮਨੁੱਖਾਂ ਜਾਂ ਹੋਰ ਪ੍ਰਾਣੀਆਂ ਦੀ ਖਲੜੀ ਉੱਤੇ ਜਾਂ ਵਾਲਾਂ ਵਿੱਚ ਪੈਦਾ ਹੋਣ ਵਾਲ਼ਾ ਇੱਕ ਛੋਟਾ ਜਿਹਾ ਲਹੂ ਚੂਸਣ ਵਾਲ਼ਾ ਪਰਜੀਵੀ ਕੀਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੂੰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੂੰ. ਸੰ. ਯੂਕਾ. ਸੰਗ੍ਯਾ—ਵਸਤ੍ਰ ਅਤੇ ਕੇਸ਼ਾਂ ਵਿੱਚ ਹੋਣ ਵਾਲਾ ਇੱਕ ਸ੍ਵੇਦਜ ਜੰਤੁ. louse. ਬਹੁਵਚਨ lice.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 36121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੂੰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੂੰ : ਇਹ ਪੰਛੀਆਂ ਅਤੇ ਥਣਧਾਰੀ ਪ੍ਰਾਣੀਆਂ ਉੱਤੇ ਪਰਜੀਵੀ ਜੀਵਨ ਜੀਉਣ ਵਾਲੇ, ਛੋਟੇ-ਛੋਟੇ ਪਰਹੀਨ ਕੀੜੇ ਹਨ। ਇਨ੍ਹਾਂ ਨੂੰ ਮੈਲੋਫੈਗਾ (ਕੱਟਣ ਵਾਲੀਆਂ ਜੂੰਆਂ) ਅਤੇ ਐਨਾਪਲੁਰਾ (ਚੂਸਣ ਵਾਲੀਆਂ ਜੂੰਆਂ) ਦੋ ਵਰਗਾਂ ਵਿਚ ਰੱਖਿਆ ਜਾਂਦਾ ਹੈ। ਅਸਲੀ ਜੂੰਆਂ ਤੋਂ ਇਲਾਵਾ ਕਈ ਹੋਰ ਵਰਗਾਂ ਦੇ ਕੀੜਿਆਂ ਦੇ ਨਾਂ ਨਾਲ ਵੀ ਜੂੰ ਸ਼ਬਦ ਲਾ ਦਿੱਤਾ ਜਾਂਦਾ ਹੈ।

          ਜੂੰਆਂ ਰੋਮਦਾਰ ਅਤੇ ਚਪੜੇ ਕੀੜੇ ਹਨ ਜਿਨ੍ਹਾਂ ਦੀਆਂ ਅੱਖਾਂ ਬਹੁਤ ਛੋਟੀਆਂ ਹੁੰਦੀਆਂ ਹਨ ਜਾਂ ਹੁੰਦੀਆਂ ਹੀ ਨਹੀਂ। ਇਨ੍ਹਾਂ ਦੀਆਂ ਚੰਗੀਆਂ ਵਿਕਸਿਤ ਨਹੁੰਦਰਾਂ ਹੁੰਦੀਆਂ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਇਹ ਪਰਪੋਸ਼ੀ ਨਾਲ ਚਿੰਬੜੀਆਂ ਰਹਿੰਦੀਆਂ ਹਨ। ਇਨ੍ਹਾਂ ਦੇ ਅੰਡੇ ਵਾਲਾਂ, ਖੰਭਾਂ ਜਾਂ ਕੱਪੜਿਆਂ ਨਾਲ ਚਿੰਬੜੇ ਰਹਿੰਦੇ ਹਨ ਅਤੇ ਬੱਚੇ ਅੰਡਿਆਂ ਵਿਚੋਂ ਨਿਕਲਦੇ ਸਾਰ ਚੁਸਤ ਹੁੰਦੇ ਹਨ। ਬੱਚੇ ਸਰੀਰਕ ਬਣਤਰ ਅਤੇ ਆਦਤਾਂ ਵਿਚ ਬਾਲਗ਼ ਨਾਲ ਮਿਲਦੇ ਜੁਲਦੇ ਹੁੰਦੇ ਹਨ ਪਰ ਲਿੰਗੀ ਪ੍ਰੋੜਤਾ ਆਉਣ ਤੋਂ ਪਹਿਲਾਂ ਇਹ ਕਈ ਵਾਰ ਕੁੰਜ ਉਤਾਰਦੇ ਹਨ। ਜਦੋਂ ਇਨ੍ਹਾਂ ਦੀ ਗਿਣਤੀ ਵੱਧ ਜਾਂਦੀ ਹੈ ਤਾਂ ਬਹੁਤ ਖ਼ੁਰਕ ਹੁੰਦੀ ਹੈ।

          ਕੱਟਣ ਵਾਲੀਆਂ ਜੂੰਆਂ ਪੰਛੀਆਂ ਅਤੇ ਕੁਝ ਥਣਧਾਰੀ ਪ੍ਰਾਣੀਆਂ (ਮਨੁੱਖ ਤੋਂ ਬਿਨਾਂ) ਉੱਤੇ ਪਰਜੀਵੀ ਹੁੰਦੀਆਂ ਹਨ। ਇਹ ਤਕਰੀਬਨ 6 ਮਿ. ਮੀ. ਲੰਬੀਆਂ ਅਤੇ ਚਿੱਟੇ ਜਿਹੇ, ਪੀਲੇ, ਲਾਲ, ਭੂਰੇ, ਕਾਲੇ ਆਦਿ ਰੰਗਾਂ ਦੀਆਂ ਹੁੰਦੀਆਂ ਹਨ।

          ਚੂਸਣ ਵਾਲੀਆਂ ਜੂੰਆਂ ਥਣਧਾਰੀਆਂ ਦੇ ਲਹੂ ਜਾਂ ਟਿਸ਼ੂ-ਤਰਲ ਤੇ ਆਹਾਰ ਕਰਦੀਆਂ ਹਨ। ਇਹ ਕੱਟਣ ਵਾਲੀਆਂ ਜੂੰਆਂ ਤੋਂ ਛੋਟੀਆਂ ਅਤੇ ਇਨ੍ਹਾਂ ਦਾ ਰੰਗ ਪੀਲਾ ਜਿਹਾ ਹੁੰਦਾ ਹੈ। ਇਹ ਕਿਸੇ ਇਕ ਪ੍ਰਜਾਤੀ ਦੀ ਸਿਰਫ਼ ਇਕੋ ਜਾਂ ਕੁਝ ਕੁ ਹੀ ਜਾਤੀਆਂ ਉੱਤੇ ਪਰਜੀਵੀ ਹੁੰਦੀਆਂ ਹਨ।

          ਮਨੁੱਖ ਤੇ ਮਿਲਣ ਵਾਲੀ ਜਾਤੀ ਪਿਡੀਕਿਉਲਸ ਹਿਊਮੇਨਸ (Pediculus Humanus) ਦੀਆਂ ਦੋ ਕਿਸਮਾਂ ਹਨ––ਪਿਡੀਕਿਉਲਸ ਹਿਊਮੇਨਸ ਕੈਪਡਿਸ (P.H. Capitis), ਜਿਹੜੀ ਸਿਰ ਦੇ ਵਾਲਾਂ ਵਿਚ ਹੁੰਦੀ ਹੈ ਅਤੇ ਪਿਡੀਕਿਉਲਸ ਹਿਊਮੇਨਸ ਕਾਰਪੋਰਿਸ (P.H.Corporis), ਜਿਹੜੀ ਸਰੀਰ ਉੱਤੇ ਹੁੰਦੀ ਹੈ। ਇਹ ਚਮੜੀ ਵਿਚ ਬਹੁਤ ਖ਼ੁਰਕ ਪੈਦਾ ਕਰਦੀਆਂ ਹਨ ਪਰ ਇਸ ਤੋਂ ਵੀ ਜ਼ਿਆਦਾ ਖ਼ਤਰਨਾਕ ਕੰਮ ਇਹ ਹੈ ਕਿ ਇਹ ਇਕ ਮਨੁੱਖ ਤੋਂ ਦੂਜੇ ਤੱਕ ਕਈ ਬੀਮਾਰੀਆਂ ਦੇ ਏਜੰਟ ਪਹੁੰਚਾਉਂਦੀਆਂ ਹਨ ਜਿਵੇਂ ਟਾਈਫ਼ਸ ਫ਼ੀਵਰ, ਪਹਿਲੇ ਸੰਸਾਰ ਯੁੱਧ ਦਾ ਟ੍ਰੈਂਚ ਫ਼ੀਵਰ (ਖੰਦਕ ਰੋਗ) ਅਤੇ ਜੂੰਆਂ ਰਾਹੀਂ ਪੈਦਾ ਕੀਤਾ ਰਿਲੈਪਸਿੰਗ ਫ਼ੀਵਰ।

          ਮਨੁੱਖ ਤੇ ਮਿਲਣ ਵਾਲੀ ਇਕੋ ਇਕ ਹੋਰ ਕਿਸਮ ਪਿਊਬਿਕ ਜਾਂ ਕਰੈਬ ਜੂੰ (Phthirus Pubis) ਹੈ ਜਿਹੜੀ ਕਦੀ-ਕਦੀ ਕੱਛਾਂ, ਭਰਵੱਟਿਆਂ, ਦਾੜ੍ਹੀ ਅਤੇ ਪਿਊਬਿਸ ਹਿੱਸਿਆਂ ਦੇ ਵਾਲਾਂ ਵਿਚ ਮਿਲਦੀ ਹੈ।

          ਇਸ ਨਾਲ ਮਿਲਦੀਆਂ ਜੁਲਦੀਆਂ ਕੁਝ ਹੋਰ ਜਾਤੀਆਂ ਪਿਡੀਕਿਉਲਸ ਸ਼ਾਫੀ (P. Shaffi ਚਿੰਪੈਂਜੀ ਉੱਤੇ ਮਿਲਣ ਵਾਲੀ), ਪਿਡੀਕਿਉਲਸ ਗੋਰਿੱਲੀ (P. Gorillae ਗੋਰਿੱਲਾ ਤੇ ਮਿਲਣ ਵਾਲੀ), ਪਿਡੀਕਿਉਲਸ ਮੱਜਾਬਰਗੀ (P.Mjobergi ਨਵੀਂ ਦੁਨੀਆ ਦੇ ਬਾਂਦਰਾਂ ਵਿਚ) ਅਤੇ ਪਿਡੀਕੀਨਸ ਪ੍ਰਜਾਤੀ ਪੁਰਾਣੀ ਦੁਨੀਆ ਦੇ ਪ੍ਰਾਈਮੇਟਾਂ ਵਿਚ ਮਿਲਣ ਵਾਲੀ ਕਿਸਮ ਹੈ।

          ਮਨੁੱਖ ਦੇ ਸਰੀਰ ਉੱਤੇ ਇਨ੍ਹਾਂ ਦੇ ਝੁੰਡਾਂ ਉੱਤੇ ਕਈ ਰਸਾਇਣਿਕ ਕੀਟ ਨਾਸ਼ਕਾਂ ਦੀ ਵਰਤੋਂ, ਕੱਪੜਿਆਂ ਨੂੰ ਜ਼ਹਿਰੀਲੀਆਂ ਗੈਸਾਂ, ਰਸਾਇਣਿਕ ਘੋਲਾਂ ਵਿਚ ਗਰਮੀ ਨਾਲ ਜਰਮ-ਰਹਿਤ ਕਰਨ ਦੇ ਤਰੀਕੇ ਅਤੇ ਪਾਲਤੂ ਜਾਨਵਰਾਂ ਨੂੰ ਰਸਾਇਣਿਕ ਘੋਲਾਂ ਵਿਚ ਨਹਾਉਣ ਜਾਂ ਛਿੜਕਾਉ ਲਾਭਦਾਇਕ ਸਿੱਧ ਹੋਏ ਹਨ।

          ਹ. ਪੁ.––ਐਨ. ਬ੍ਰਿ. 14 : 362


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 26578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.