ਜੇਠਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੇਠਾ (ਵਿ,ਪੁ) ਪਹਿਲਾ ਜਨਮਿਆ ਪਲੇਠੀ ਦਾ ਪੁੱਤਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੇਠਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੇਠਾ [ਵਿਸ਼ੇ] ਵੱਡਾ ਪੁੱਤਰ , ਪਲੇਠੀ ਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4752, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੇਠਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੇਠਾ. ਵਿ— ਜ੍ਯੇ੃਎. ਵਡਾ. ਬਜ਼ੁਰਗ. ਵ੍ਰਿੱਧ। ੨ ਸੰਗ੍ਯਾ—ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ । ੩ ਗੁਰੂ ਰਾਮਦਾਸ ਸਾਹਿਬ ਦਾ ਇੱਕ ਪ੍ਰੇਮੀ ਸਿੱਖ । ੪ ਸੇਠੀ ਗੋਤ ਦਾ ਸ਼੍ਰੀ ਗੁਰੂ ਅਰਜਨਦੇਵ ਦਾ ਆਤਮਗ੍ਯਾਨੀ ਸਿੱਖ, ਜੋ ਲਹੌਰ ਗੁਰੂ ਸਾਹਿਬ ਨਾਲ ਕੈ਼ਦ ਰਿਹਾ. ਇਸ ਨੇ ਗਵਾਲੀਅਰ ਦੇ ਕਿ਼ਲੇ ਗੁਰੂ ਹਰਿਗੋਬਿੰਦ ਸਾਹਿਬ ਦੀ ਭੀ ਸੇਵਾ ਕੀਤੀ। ੫ ਬਹਿਲ ਗੋਤ ਦਾ ਇੱਕ ਪ੍ਰੇਮੀ ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ। ੬ ਹੇਹਰ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਮਹਾਨ ਯੋਧਾ ਸੀ. ਇਹ ਗੁਰੂਸਰ ਦੇ ਜੰਗ ਵਿੱਚ ਸ਼ਹੀਦ ਹੋਇਆ।

ਜੌਨਪੁਰ ਨਿਵਾਸੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜਿਸ ਨੂੰ ਤਾਮਸੀ ਤਪ ਛੱਡਕੇ ਇੰਦ੍ਰੀਆਂ ਦਾ ਨਿਗ੍ਰਹਰੂਪ ਤਪ ਕਰਨਾ ਗੁਰੂ ਸਾਹਿਬ ਨੇ ਉਪਦੇਸ਼ ਕੀਤਾ। ੮ ਲਖਨੌਰ ਨਿਵਾਸੀ ਮਸੰਦ , ਜੋ ਗੁਰੂ ਤੇਗਬਹਾਦੁਰ ਸਾਹਿਬ ਦਾ ਸੇਵਕ ਸੀ. ਪਟਨੇ ਤੋਂ ਆਨੰਦਪੁਰ ਨੂੰ ਆਉਂਦੇ ਦਸ਼ਮੇਸ਼ ਇਸ ਦੇ ਘਰ ਵਿਰਾਜੇ ਸਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4634, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੇਠਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੇਠਾ  :  ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਜੇਠਾ ਜੀ ਸੀ। ਪਲੇਠੀ ਦਾ ਪੁੱਤਰ ਹੋਣ ਕਰ ਕੇ ਸਭ ਆਪ ਨੂੰ ਜੇਠਾ ਕਰ ਕੇ ਸੱਦਣ ਲਗੇ ਜਿਸ ਤੋਂ ਆਪ ਦਾ ਨਾਮ ਜੇਠਾ ਪ੍ਰਸਿੱਧ ਹੋ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2848, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-31-04-32-39, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 533; ਤ. ਗੁ. ਖਾ.

ਜੇਠਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੇਠਾ :    ਇਹ ਪਹਿਲ ਗੋਤ ਦਾ ਸਿੱਖ ਸੀ ਜੋ ਗੁਰੂ ਅਰਜਨ ਦੇਵ ਜੀ ਦਾ ਸ਼ਰਧਾਲੂ ਸੀ। ਜਿਸ ਸਮੇਂ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਵਿਖੇ ਤੀਰਥ ਸਥਾਨ ਉਸਾਰਣ ਅਤੇ ਲੰਗਰ ਚਲਾਉਣ ਦੇ ਯਤਨ ਵਿਚ ਸਨ ਉਦੋਂ ਭਾਈ ਜੇਠਾ ਜੀ ਇਨ੍ਹਾਂ ਦੇ ਨਾਲ ਸਨ। ਭਾਈ ਜੇਠਾ ਅਤੇ ਹੋਰ ਸਿੱਖਾਂ ਨੇ ਲਾਗਲੇ ਪਿੰਡਾਂ ਵਿਚੋਂ ਕੂੜੇ ਅਤੇ ਪਾਥੀਆਂ ਦੇ ਗੱਡੇ ਅਤੇ ਬਾਲਣ ਆਦਿ ਦੇ ਢੇਰ ਲਾ ਦਿੱਤੇ ਅਤੇ ਕੁਝ ਸਮੇਂ ਵਿਚ ਹੀ ਆਵੇ ਅਤੇ ਚੂਨੇ ਦੇ ਭੱਠੇ ਤਿਆਰ ਕਰਵਾ ਦਿੱਤੇ। ਸੈਂਕੜੇ ਰਾਜ ਮਜ਼ਦੂਰ ਤੀਰਥ ਦੀ ਖੁਦਵਾਈ ਅਤੇ ਉਸਾਰੀ ਵਿਚ ਰੁੱਝ ਗਏ। ਜਿਸ ਥਾਂ ਬੈਠ ਕੇ ਗੁਰੂ ਜੀ ਕਾਰਜ ਕਰਵਾਉਂਦੇ ਸਨ ਉਥੇ ਮੰਜੀ ਸਾਹਿਬ ਬਣਵਾਇਆ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-31-04-33-15, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 533; ਤ. ਗੁ. ਖਾ.

ਜੇਠਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੇਠਾ :  ਜੇਠਾ ਨਾਂ ਦਾ ਇਕ ਪ੍ਰੇਮੀ ਸਿੱਖ ਗੁਰੂ ਹਰਿਗੋਬਿੰਦ ਸਾਹਿਬ ਦਾ ਸ਼ਰਧਾਲੂ ਸੀ। ਹੇਹਰ ਗੋਤ ਦਾ ਇਹ ਸਿੱਖ ਇਕ ਬਹਾਦਰ ਯੋਧਾ ਸੀ। ਮਾਲਵਾ ਇਲਾਕੇ ਦੀਆਂ ਸਾਰੀਆਂ ਗੋਤਾਂ ਦੇ ਲੋਕ ਇਕੱਠੇ ਹੋ ਕੇ ਗੁਰੂ ਸਰ ਵਿਖੇ, ਤੁਰਕੀ ਫ਼ੌਜਾਂ ਵਿਰੁੱਧ ਲੜਾਈ ਲਈ ਤਿਆਰ ਹੋ ਗਏ। ਭਾਈ ਜੇਠਾ, ਜੈਤਾ ਆਦਿ ਕਈ ਯੋਧਿਆਂ ਨੇ ਭਾਰੀ ਫ਼ੌਜ ਨਾਲ ਲਲਾ ਬੇਗ਼ ਅਤੇ ਕਰਮ ਬੇਗ ਖਾਂ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ। ਗੁਰੂ ਜੀ ਨੇ ਫ਼ੌਜਾਂ ਨੂੰ ਲਾਹੌਰ ਵੱਲ ਰਵਾਨਾ ਕਰ ਕੇ ਪਿੱਛੋਂ ਸ਼ਹੀਦ ਹੋਏ ਭਾਈ ਜੇਠਾ, ਮੰਜ, ਭਾਗੂ, ਭੂਰਾ ਆਦਿ ਸ਼ਹੀਦਾਂ ਦਾ ਇਕ ਲਕੜੀ ਦੇ ਵੱਡੇ ਢੇਰ ਉੱਪਰ ਅੰਤਿਮ ਸੰਸਕਾਰ ਕੀਤਾ। ਕੁਝ ਸੁਆਹ ਸਤਲੁਜ ਵਿਚ ਪ੍ਰਵਾਹ ਕੀਤੀ ਅਤੇ ਬਾਕੀ ਉਥੇ ਹੀ ਦਬ ਦਿੱਤੀ। ਇਥੇ ਹੁਣ ਸ਼ਹੀਦਗੰਜ ਗੁਰਦੁਆਰਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2847, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-10-58-14, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਤ. ਗੁ. ਖਾ.

ਜੇਠਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੇਠਾ :  ਇਹ ਜੌਨਪੁਰ ਸ਼ਹਿਰ ਦਾ ਵਸਨੀਕ ਅਤੇ ਗੁਰੂ ਹਰਿਗੋਬਿੰਦ ਜੀ ਦਾ ਸਿੱਖ ਸੀ। ਗੁਰੂ ਸਾਹਿਬ ਨੇ ਇਸ ਨੂੰ ਤਾਮਸੀ ਤਪ ਛੱਡ ਕੇ ਭਗਤੀ ਮਾਰਗ ਤੇ ਚਲਣ ਦਾ ਉਪਦੇਸ਼ ਦਿੱਤਾ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-10-58-45, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਤ. ਗੁ. ਖਾ.

ਜੇਠਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੇਠਾ  :   ਲਖਨੌਰ ਨਿਵਾਸੀ ਭਾਈ ਜੇਠਾ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਰਧਾਲੂ ਸੀ। ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਆਉਂਦਿਆਂ ਜਦ ਲਖਨੌਰ ਪਹੁੰਚੇ ਤਾਂ ਉਹ ਭਾਈ ਜੇਠਾ ਦੇ ਘਰ ਠਹਿਰੇ। ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੀਖਿਆ ਲੈਣ ਲਈ ਸੁਨੇਹਾ ਭੇਜਿਆ ਕਿ ਜਿੰਨੀ ਦੇਰ ਉਹ ਬੁਲਾਉਣ ਨਾ ਉਨੀ ਦੇਰ ਉਹ ਲਖਨੌਰ ਤੋਂ ਨਾ ਆਉਣ। ਇਸੇ ਲਈ ਗੁਰੂ ਗੋਬਿੰਦ ਸਿੰਘ ਜੀ ਕਈ ਮਹੀਨੇ ਲਖਨੌਰ ਹੀ ਰਹੇ। ਭਾਈ ਜੇਠਾ ਜੀ ਨੇ ਬਹੁਤ ਸ਼ਰਧਾ ਭਾਵ ਨਾਲ ਗੁਰੂ ਜੀ ਦੀ ਸੇਵਾ ਕੀਤੀ। ਗੁਰੂ ਜੀ ਨੇ ਪ੍ਰਸੰਨ ਹੋ ਕੇ ਇਸ ਪਿੰਡ ਦੇ ਖਾਰੇ ਪਾਣੀ ਵਾਲੇ ਖੂਹ ਮਿੱਠੇ ਪਾਣੀ ਦੇ ਬਣਾ ਦਿੱਤੇ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2845, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-10-59-11, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਤ. ਗੁ. ਖਾ.

ਜੇਠਾ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਜੇਠਾ :    ਅਹਿਮਦਾਬਾਦ ਦਾ ਇਹ ਵਪਾਰੀ ਸਿੱਖ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਸੀ। ਭਾਈ ਦਇਆ ਸਿੰਘ ਜੀ ਜ਼ਫ਼ਰਨਾਮਾ ਲੈ ਕੇ ਔਰੰਗਜ਼ੇਬ ਕੋਲ ਦੱਖਣ ਵੱਲ ਜਾਂਦਿਆਂ ਇਸ ਕੋਲ ਠਹਿਰੇ ਸਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2844, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-04-10-59-42, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : 532; ਤ. ਗੁ. ਖਾ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.