ਜੋਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਗ (ਨਾਂ,ਇ) ਹਲ਼, ਹਲਟ, ਗੱਡੇ, ਸੁਹਾਗੇ ਜਾਂ ਫਲ੍ਹੇ ਆਦਿ ਅੱਗੇ ਜੁਪਣ ਵਾਲੀ ਪਸ਼ੂਆਂ ਦੀ ਜੋੜੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25460, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੋਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਗ [ਨਾਂਪੁ] ਭਗਤੀ ਦਾ ਇੱਕ ਮਾਰਗ; ਬਲ਼ਦਾਂ ਜਾਂ ਸਾਨ੍ਹਾਂ ਦੀ ਜੋੜੀ; ਇੱਕ ਰਾਗਣੀ [ਵਿਸ਼ੇ] ਯੋਗ , ਲਾਇਕ , ਮੁਨਾਸਿਬ, ਠੀਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੋਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੋਗ (ਸੰ.। ਸੰਸਕ੍ਰਿਤ ਯੋਗ। ਘਾਤੂ ਯੁਜੑ=ਜੁੜਨਾ*ਪੰਜਾਬੀ ਯੋਗ, ਜੋਗ) ਚਿਤ ਦਾ ਏਕਾਗ੍ਰ ਹੋਣਾ, ਚਿਤ ਦੀਆਂ ਬ੍ਰਿਤੀਆਂ ਦਾ ਨਿਰੋਧ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਵਿਧਿ ਅਰ ਨਿਖੇਧੀ ਪਖ ਵਿਚ ਦੋਹੀਂ ਥਾਂਈਂ ਆਯਾ ਹੈ। ਨਿਖੇਧ ਉਥੇ ਹੈ ਜਿਥੇ ਇਸ ਦਾ ਤਾਤਪਰਜ ਆਸਨ ਲਾਉਣੇ, ਨਿਉਲੀ ਕਰਮ ਕਰਨੇ ਤੇ ਸਰੀਰ ਨੂੰ ਕਸ਼ਟ ਦੇਣੇ , ਕੰਨ ਕੱਪਣੇ ਤੇ ਵਹਮੀ ਕ੍ਰਿਯਾਂ ਵਿਚ ਪੈਕੇ ਕੰਨਾਂ ਜਾਂ ਅੱਖਾਂ ਦੀਆਂ ਨਾੜਾਂ ਦੇ ਦਬਾਉ ਤੋਂ ਵਿਲੱਖਣ ਦਸ਼ਾ ਦੀ ਉਤਪਤੀ ਕਰਨੀ, ਤਾਂਤ੍ਰ ਵਿਦ੍ਯਾਨੁਸਾਰ ਯਤਨ ਕਰਨੇ ਜਾਂ ਫੋਕੀ ਕੰਨਾਂ ਦੀ ਘੂੰ ਘੂੰ ਵਿਚ ਮਸਤ ਹੋਣਾ ਆਦਿ ਕਈ ਕਲਪਤ ਢੰਗਾਂ ਨੂੰ ਕਰਨਾ ਹੈ। ਜਾਂ ਉਸ ਜੋਗ ਦੀ ਨਿੰਦਾ ਕੀਤੀ ਹੈ ਜੋ ਕੰਨ ਪੜਾਕੇ ਸ਼ਰਾਬ ਆਦਿ ਦਾ ਵਰਤਾਵਾ ਕਰਦੇ ਤੇ ਯੋਗੀ ਸਦਾਉਂਦੇ ਹਨ। ਜਿਥੇ ਵਿਧਿ ਪੱਖ ਵਿਚ ਆਉਂਦਾ ਹੈ ਉਥੇ ਇਹ ਭਾਵ ਹੁੰਦਾ ਹੈ-

          ਈਸ਼੍ਵਰ ਦੀ ਆਤਮਕ ਪੂਜਾ , ਈਸ਼੍ਵਰ ਦੇ ਗੁਣਾਨੁਵਾਦ, ਧ੍ਯਾਨ, ਸੰਸਾਰਕ ਵਿਸ਼ੇ ਵਿਕਾਰਾਂ ਤੋਂ ਚਿਤ ਨੂੰ ਉਪ੍ਰਾਮ ਕਰਨਾ। ਇਸ ਵਿਚ ਸੰਸਾਰ ਤਿਆਗਣ ਯਾ ਹਠ ਤਪਣ ਜਾਂ ਸਰੀਰ ਨੂੰ ਕਲੇਸ਼ ਦੇਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਇਸ ਵਿਚ ਕੇਵਲ ਸੰਸਾਰਕ ਵਿਕਾਰੀ ਖੁਸ਼ੀ ਤੇ ਪੀੜਾਂ ਵਲੋਂ ਵਿਰਕਤ ਚਿਤ ਕਰਕੇ ਪਰਵਿਰਤ ਹੋਈਦਾ ਹੈ ਤੇ ਪ੍ਰਪੰਚ ਵਾਲੇ ਖੋਟੇ ਕਰਮਾਂ ਦਾ ਤਿਆਗ ਕਰਕੇ ਇਕ ਈਸ਼੍ਵਰ ਪੁਰ ਧ੍ਯਾਨ ਧਰੀਦਾ ਹੈ ਅਰ ਵਿਚਾਰ ਨਾਲ ਬੁਧੀ ਨੂੰ ਉਜਲ ਕਰੀਦਾ ਹੈ, ਵੈਰਾਗ ਸ੍ਰਧਾ ਪ੍ਰੇਮ ਇਸ ਦੇ ਸਾਧਨ ਹਨ। ਕੀਰਤਨ , ਬਾਣੀ , ਸ਼ੁਕਰ , ਬੇਨਤੀ ਇਸ ਦੇ ਉਪਯੋਗੀ ਹਨ। ਨਾਮ ਵਿਚ ਲੱਗਣਾ ਇਸ ਦਾ ਮੁਖ ਉਪਰਾਲਾ ਹੈ। ਯਥਾ-‘ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ’। ਕਈ ਥਾਈਂ ਨਾਮ ਦੇ ਜਪਣ ਆਦਿ ਦੀ ਸਹਾਇਤਾ ਵਿਚ ਪ੍ਰਾਣਾਯਾਮ ਆਦਿ ਕਰਮਾਂ ਦੀ ਵਿਧਿ ਬੀ ਆਈ ਹੈ।

          ਯੋਗ ਦਰਸ਼ਨ ਵਿਚ ਆਪੇ ਵਿਚ ਏਕਾਗ੍ਰ ਹੋਣਾ ਯੋਗ ਹੈ। ਭਗਤੀ ਮਾਰਗ ਵਿਚ ਵਾਹਿਗੁਰੂ ਵਿਚ ਜੁੜਨਾ ਜੋਗ ਹੈ। ਯਥਾ-‘ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ॥ ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ’।

----------

* ਯੋਗ ਸ਼ਾਸਤ੍ਰ ਵਾਲੇ ਚਿਤ ਦੇ ਨਿਰੁਧ ਹੋਣ ਨੂੰ ਯੋਗ ਕਹਿੰਦੇ ਹਨ, ਪਰ ਭਗਤੀ ਮਾਰਗ ਵਿਚ ਜੋਗ ਸਾਂਈਂ ਨਾਲ ਜੁੜਨਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.