ਜੰਤਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੰਤਰ: ਜੰਤਰ ਕਿਸੇ ਨਿਸ਼ਚਿਤ ਤਰਤੀਬ ਵਿੱਚ ਲਿਖੇ ਹਿੰਦਸੇ ਜਾਂ ਮੰਤਰ ਜਾਂ ਧਾਰਮਿਕ ਗ੍ਰੰਥਾਂ ਵਿੱਚੋਂ ਲਈਆਂ ਗਈਆਂ ਪੰਕਤੀਆਂ ਦਾ ਲਿਖਤ ਰੂਪ ਹੁੰਦੇ ਹਨ। ਬਹੁਤੇ ਜੰਤਰ ਆਮ ਕਰ ਕੇ ਸਿਰਫ਼ ਕਾਗ਼ਜ਼ ਤੇ ਲਿਖੇ ਹੁੰਦੇ ਹਨ। ਕੁਝ ਜੰਤਰਾਂ ਵਿੱਚ ਹੱਡੀਆਂ, ਵਾਲ, ਸਿੱਕੇ ਅਤੇ ਹੋਰ ਪੂਜਾ ਸਮਗਰੀ ਜਿਵੇਂ ਸੰਧੂਰ, ਨਾਰੀਅਲ, ਗੁੱਗਲ, ਸਤਨਾਜਾ, ਲਾਲ ਜਾਂ ਕਾਲਾ ਕੱਪੜਾ, ਟਾਕੀਆਂ ਆਦਿ ਵੀ ਪਾਏ ਜਾਂਦੇ ਹਨ। ਇਹਨਾਂ ਵਸਤਾਂ ਦੀ ਚੋਣ ਲਾਗਵੇਂ ਜਾਦੂ ਦੇ ਸਿਧਾਂਤ ਅਨੁਸਾਰ ਕੀਤੀ ਜਾਂਦੀ ਹੈ। ਪੰਜਾਬ ਵਿੱਚ ਪਹਿਨੇ ਜਾਣ ਵਾਲੇ ਬਹੁਤੇ ਜੰਤਰਾਂ ਵਿੱਚ ਡੇਰਾ ਬਾਬਾ ਵਡਭਾਗ ਸਿੰਘ ਦੇ ਪਿਛਲੇ ਸਾਲ ਦੇ ਲਾਹੇ ਝੰਡਿਆਂ ਅਤੇ ਚੁੰਨੀਆਂ ਦੀਆਂ ਟਾਕੀਆਂ (ਲੀਰਾਂ) ਨੂੰ ਵਰਤਿਆ ਜਾਂਦਾ ਹੈ। ਆਮ ਭਾਸ਼ਾ ਵਿੱਚ ਇਸ ਨੂੰ ‘ਰੱਖ` ਆਖਿਆ ਜਾਂਦਾ ਹੈ। ਜੰਤਰਾਂ ਨੂੰ ਆਮ ਕਰ ਕੇ ਤਵੀਤ ਵਿੱਚ ਮੜ੍ਹ ਕੇ ਗਲੇ ਜਾਂ ਬਾਂਹ ਦੁਆਲੇ ਲਟਕਾਇਆ ਜਾਂਦਾ ਹੈ। ਜਦੋਂ ਜੰਤਰ ਨੂੰ ਸਰੀਰ ਨਾਲ ਬੰਨ੍ਹਿਆ ਜਾਵੇ ਤਾਂ ਇਹ ਤਵੀਤ ਜਾਂ ਰੱਖ ਰੂਪ ਹੁੰਦਾ ਹੈ ਅਤੇ ਇਸ ਜੰਤਰ ਨੂੰ ਕਿਸੇ ਦੇ ਘਰ ਸੁੱਟਿਆ ਜਾਂਦਾ ਹੈ, ਦੱਬਿਆ ਜਾਂਦਾ ਹੈ ਜਾਂ ਚੁਰਾਹੇ ਵਿੱਚ ਰੱਖਿਆ ਜਾਂਦਾ ਹੈ ਤਾਂ ਇਹ ਟੂਣਾ ਬਣ ਜਾਂਦਾ ਹੈ। ਪੰਜਾਬ ਵਿੱਚ ਕਿਸੇ ਨੂੰ ਵੱਸ ਕਰਨ, ਬਿਮਾਰੀ ਹਟਾਉਣ, ਡਰ ਰੋਕਣ ਜਾਂ ਨਜ਼ਰ ਲੱਗਣ ਤੋਂ ਰੋਕਣ ਦੇ ਜੰਤਰ ਕੀਤੇ ਜਾਂਦੇ ਹਨ।

          ਉਪਰੋਕਤ ਜੰਤਰ ਦਾ ਹਰ ਪਾਸਿਉਂ ਜੋੜ ਪੰਦਰਾਂ ਹੈ। ਪੰਜਾਬ ਵਿੱਚ ਇਸ ਨੂੰ ਕਈ ਲੋਕ ਭੂਤ ਉਤਾਰਨ ਜਾਂ ਡਰ ਦੂਰ ਕਰਨ ਲਈ ਵਰਤਦੇ ਹਨ। ਜੰਤਰਾਂ ਨੂੰ ਆਮ ਕਰ ਕੇ ਧਾਤ, ਕੱਪੜੇ ਆਦਿ ਵਿੱਚ ਮੜ੍ਹ ਕੇ ਤਵੀਤ ਰੂਪ ਵਿੱਚ ਪਹਿਨਿਆ ਜਾਂਦਾ ਹੈ। ਇਹ ਜੰਤਰ ਕਈ ਵਾਰ ਮੁੰਦਰੀ ਉਪਰ ਵੀ ਖੁਣੇ ਹੁੰਦੇ ਹਨ, ਇਸ ਨੂੰ ਤਾਂਤਰਿਕ ਮੁੰਦਰੀ ਆਖਦੇ ਹਨ। ਕਾਗ਼ਜ਼ ਦੇ ਲਿਖੇ ਮੰਤਰਾਂ ਨੂੰ ਸਿੱਧੇ ਜਾਂ ਸਾੜ ਕੇ ਬੱਚੀ ਸੁਆਹ ਨੂੰ ਘੋਲ ਕੇ ਵੀ ਪਿਆਇਆ ਜਾਂਦਾ ਹੈ। ਤਵੀਤ ਮੁਸਲਮਾਨੀ ਸੱਭਿਆਚਾਰ ਦੀ ਦੇਣ ਹਨ ਜੋ ਹੌਲੀ-ਹੌਲੀ ਭਾਰਤੀ ਸੱਭਿਆਚਾਰ ਦਾ ਅੰਗ ਬਣ ਗਏ। ਇਸਲਾਮੀ ਮੰਤਰ ਅਨੁਸਾਰ ਅੱਲਾ ਦੇ 99 ਨਾਂ ਹਨ। ਇਹਨਾਂ ਨਾਂਵਾਂ ਨਾਲ ਖ਼ਾਸ ਹਿੰਦਸੇ ਲਿਖ ਕੇ, ਖ਼ਾਸ ਮੰਤਵਾਂ ਦੀ ਸਿੱਧੀ ਲਈ ਤਵੀਤ ਬਣਾਏ ਜਾਂਦੇ ਹਨ। ਲੋਕ ਵਿਸ਼ਵਾਸ ਹੈ ਕਿ ਤਵੀਤ ਘੋਲ ਕੇ ਪਿਆਉਣ ਨਾਲ ਮਨ ਇੱਛਿਤ ਵਿਅਕਤੀ ਵੱਸ ਵਿੱਚ ਹੋ ਜਾਂਦਾ ਹੈ ਅਤੇ ਇਸ ਤੋਂ ਵੀ ਅੱਗੇ ਅਣਚਾਹੇ ਵਿਅਕਤੀ ਦੀ ਤਵੀਤ ਪਿਆਉਣ ਨਾਲ ਮੌਤ ਹੋ ਸਕਦੀ ਹੈ। ਇਸ ਬਾਰੇ ਸਪਸ਼ਟ ਕਰ ਦੇਣਾ ਯੋਗ ਹੋਵੇਗਾ ਕਿ ਇਹਨਾਂ ਦਾ ਕੋਈ ਵਿਗਿਆਨਿਕ ਆਧਾਰ ਨਹੀਂ। ਫੇਰ ਵੀ ਜੇ ਤਵੀਤ ਜਾਂ ਜੰਤਰ ਨੂੰ ਘੋਲ ਕੇ ਪੀਣ ਨਾਲ ਮੌਤ ਹੁੰਦੀ ਹੈ ਤਾਂ ਉੁਸ ਤਵੀਤ ਜਾਂ ਜੰਤਰ ਨਾਲ ਜ਼ਹਿਰੀਲਾ ਪਦਾਰਥ ਮਿਲਿਆ ਹੋ ਸਕਦਾ ਹੈ। ਤਵੀਤਾਂ (ਜੰਤਰਾਂ) ਦੀ ਕਾਰਜ ਵਿਧੀ ਵੀ ਮੰਤਰਾਂ ਵਾਂਗ ਮਨੋ- ਵਿਗਿਆਨਿਕ ਆਧਾਰਾਂ ਤੇ ਕੰਮ ਕਰਦੀ ਹੈ। ਜਿਵੇਂ ਡਰ ਦੂਰ ਕਰਨ ਲਈ ਚੇਲੇ ਰੋਗੀ ਨੂੰ ਤਵੀਤ ਦੇ ਕੇ ਆਦੇਸ਼ ਦਿੰਦੇ ਹਨ ਕਿ ਅੱਜ ਤੋਂ ਬਾਅਦ ਤੈਨੂੰ ਡਰ ਨਹੀਂ ਲਗਣਾ। ਤਾਂ ਤਵੀਤ ਵਿੱਚ ਲਿਖੇ ਮੰਤਰ ਭਾਵੇਂ ਧਾਰਮਿਕ ਗ੍ਰੰਥ ਦੀਆਂ ਟੂਕਾਂ ਹੋਣ ਜਾਂ ਝੰਡੇ ਦੀਆਂ ਲੀਰਾਂ ਕੋਈ ਫ਼ਰਕ ਨਹੀਂ ਪੈਂਦਾ। ਤਵੀਤ ਦਾ ਕੰਮ ਸਿਆਣੇ ਦੇ ਆਦੇਸ਼ ਨੇ ਕਰਨਾ ਹੈ। ਰੋਗੀ ਦਾ ਚੇਲੇ ਦੀ ਸ਼ਕਤੀ ਵਿੱਚ ਵਿਸ਼ਵਾਸ ਉਸ ਨੂੰ ਮਨੋਵਿਗਿਆਨਿਕ ਪੱਧਰ ਤੇ ਸੁਝਾਅ ਮੰਨਣ ਲਈ ਬਾਧਾ ਕਰਨਾ ਹੈ। ਸੋ ਤਵੀਤ ਦੀ ਕਾਰਜ ਵਿਧੀ ਪਿੱਛੇ ਕੰਮ ਕਰਦਾ ਪਹਿਲਾ ਸੂਤਰ ਸਮਾਜ ਦਾ ਚੇਲੇ ਜਾਂ ਸਿਆਣੇ ਦੀ ਸ਼ਕਤੀ ਵਿੱਚ ਵਿਸ਼ਵਾਸ ਹੈ।


ਲੇਖਕ : ਰਾਜਿੰਦਰਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਜੰਤਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਤਰ (ਨਾਂ,ਪੁ) ਬਾਲਣ ਅਤੇ ਹਰੀ ਖਾਦ ਵਜੋਂ ਉਗਾਇਆ ਜਾਣ ਵਾਲਾ ਢਿੰਞਣ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6765, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੰਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਤਰ [ਨਾਂਪੁ] ਮਸ਼ੀਨ; ਔਜ਼ਾਰ; ਟੂਣਾ , ਮੰਤਰ , ਤਵੀਤ; ਗ੍ਰਹਿਆਂ ਦੇ ਦੇਖਣ ਦੀ ਥਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6751, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੰਤਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਤਰ. ਦੇਖੋ, ਜੰਤ੍ਰ ਅਤੇ ਯੰਤ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.