ਜੰਤਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਤਰੀ (ਨਾਂ,ਇ) ਵਾਰ, ਤਿਥ, ਮਹੀਨਾ, ਗ੍ਰਹਿ ਆਦਿ ਲਿਖੇ ਹੋਣ ਵਾਲੀ ਪੁਸਤਕ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4640, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੰਤਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਤਰੀ. ਦੇਖੋ, ਜੰਤ੍ਰੀ ਅਤੇ ਯੰਤ੍ਰੀ। ੨ ਸੰਗ੍ਯਾ—ਤਿਥਿਪਤ੍ਰ. ਪੰਚਾਂਗਪਤ੍ਰ. ਜਿਸ ਵਿੱਚ ਰਾਸ਼ਿ ਆਦਿ ਦੇ ਯੰਤ੍ਰ ਲਿਖੇ ਹੋਣ. Calendar.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੰਤਰੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Almnac_ਜੰਤਰੀ: ਉਹ ਪ੍ਰਕਾਸ਼ਨਾ ਜਿਸ ਵਿਚ ਹਫ਼ਤੇ ਦੇ ਦਿਨ ਮਹੀਨੇ, ਅਤੇ ਸਾਲ ਵਿਖਾਏ ਹੁੰਦੇ ਹਨ। ਇਸ ਵਿਚ ਵਰਤ , ਤਿਉਹਾਰ ਵੀ ਦਸੇ ਹੁੰਦੇ ਹਨ। ਗ੍ਰਿਹ ਚਾਲ, ਸੂਰਜ ਚੰਨ ਅਤੇ ਗ੍ਰਹਿਣ ਆਦਿ ਦਾ ਸਮਾਂ ਵੀ ਦਸਿਆ ਹੁੰਦਾ ਹੈ। ਸਮੁੰਦਰ ਵਿਚ ਜਵਾਰ ਭਾਟੇ ਦਾ ਵੀ ਵੇਰਵਾ ਦਿੱਤਾ ਹੁੰਦਾ ਹੈ। ਭਾਰਤ ਵਿਚ ਚੰਨ ਅਤੇ ਸੂਰਜ ਦੀ ਗਰਦਸ਼ ਅਨੁਸਾਰ ਤਿਆਰ ਕੀਤੀਆਂ ਜੰਤਰੀਆਂ ਤੋਂ ਇਲਾਵਾ ਵਿਸ਼ੇਸ਼ ਇਤਿਹਾਸਕ ਮੌਕਿਆਂ ਨਾਲ ਜੁੜੇ ਸਾਲ ਸੰਮਤ ਵੀ ਜੰਤਰੀਆਂ ਵਿਚ ਵਿਖਾਏ ਜਾਂਦੇ ਹਨ। ਈਸਵੀ ਕੈਲੰਡਰ ਤੋਂ ਇਲਾਵਾ ਬਿਕਰਮੀ ਅਤੇ ਸ਼ਕ ਸੰਮਤ ਇਨ੍ਹਾਂ ਵਿਚੋਂ ਪਰਮੁੱਖ ਹਨ। ਸਰਕਾਰ ਦੁਆਰਾ ਸ਼ਕ ਅਤੇ ਈਸਵੀ ਸੰਨ ਨੂੰ ਮਾਨਤਾ ਦਿੱਤੀ ਜਾਂਦੀ ਹੈ। ਬਿਕਰਮੀ ਸੰਮਤ, ਅਤੇ ਸੰਨੇ ਹਿਜਰੀ ਵੀ ਪਰਚਲਤ ਹਨ। ਬਿਕਰਮੀ ਸੰਮਤ ਮਹਾਨ ਸਮਰਾਟ ਵਿਕ੍ਰਮਾਦਿਤ ਦੇ ਕਾਲ ਨਾਲ ਅਤੇ ਹਿਜਰੀ ਹਜ਼ਰਤ ਮੁਹੰਮਦ ਸਾਹਿਬ ਦੇ ਮੱਕੇ ਤੋਂ ਮਦੀਨੇ ਹਿਜਰਤ ਕਰਨ ਦੇ ਸਮੇਂ ਨਾਲ ਸ਼ੁਰੂ ਹੁੰਦਾ ਹੈ। ਅਦਾਲਤਾਂ ਵਿਚ ਈਸਵੀ ਸੰਨ ਅਤੇ ਸ਼ਕ ਸੰਮਤ ਨੂੰ ਮਾਨਤਾ ਦਿੱਤੀ ਜਾਂਦੀ ਹੈ। ਪਰ ਸੂਰਜ ਨਿਕਲਣ ਅਤੇ ਛੁਪਣ ਦੇ ਸਮੇਂ ਬਾਰੇ ਇਹ ਪ੍ਰਮਾਣੀਕ ਦਸਤਾਵੇਜ਼ ਨਹੀਂ ਮੰਨਿਆ ਜਾਂਦਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.