ਝੂਠਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੂਠਾ [ਵਿਸ਼ੇ] ਝੂਠ ਬੋਲਣ ਵਾਲ਼ਾ , ਗੱਪੀ; ਨਕਲੀ , ਬਨਾਵਟੀ, ਜਾਲ੍ਹੀ; ਪਖੰਡੀ, ਫ਼ਰੇਬੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2326, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਝੂਠਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਝੂਠਾ. ਵਿ—ਅਸਤ੍ਯਵਾਦੀ। ੨ ਨਾਸ਼ ਹੋਣ ਵਾਲਾ. ਬਿਨਸਨਹਾਰ. “ਸੋ ਝੂਠਾ ਜੋ ਝੂਠੈ ਲਾਗੈ ਝੂਠੇ ਕਰਮ ਕਮਾਈ.” (ਗੂਜ ਮ: ੩) ੩ ਜੂਠਾ. ਅਪਵਿਤ੍ਰ. “ਝੂਠੇ ਚਉਕੇ ਨਾਨਕਾ.” (ਮ: ੩ ਵਾਰ ਮਾਰੂ ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਝੂਠਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

False_ਝੂਠਾ: ਖੁਲ੍ਹੇ ਅਰਥਾਂ ਵਿਚ ‘ਝੂਠਾ’ ਦਾ ਅਰਥ ਹਰੇਕ ਕਿਸਮ ਦੇ ਝੂਠ ਨੂੰ ਲਾਗੂ ਹੋਵੇਗਾ, ਭਾਵੇਂ ਉਹ ਇਰਾਦਤਨ ਹੋਵੇ ਜਾਂ ਇਰਾਦੇ ਤੋਂ ਬਿਨਾਂ, ਪਰ ਸੰਕੁਚਿਤ ਅਰਥਾਂ ਵਿਚ ਇਸ ਵਿਚ ਇਰਾਦਤਨ ਝੂਠ ਹੀ ਆਵੇਗਾ। ਜਦੋਂ ਇਹ ਸ਼ਬਦ ਫ਼ੌਜਦਾਰੀ ਅਪਰਾਧ ਦੇ ਅੰਸ਼ ਵਜੋਂ ਵਰਤਿਆ ਜਾਵੇ ਤਾਂ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਵਿਚ ਦੋਸ਼ ਦਾ ਤਤ ਜ਼ਰੂਰ ਹੋਵੇ। (ਏ ਆਈ ਆਰ 1969 ਐਮ.ਪੀ. 213)

       ਜਦੋਂ ਇਹ ਸ਼ਬਦ ਕਿਸੇ ਐਕਟ ਵਿਚ ਵਰਤਿਆ ਗਿਆ ਹੋਵੇ ਅਤੇ ਇਹ ਨਿਰਨਾ ਕਰਨਾ ਹੋਵੇ ਕਿ ਕੀ ਇਹ ਸ਼ਬਦ ਖੁਲ੍ਹੇ ਅਰਥਾਂ ਵਿਚ ਵਰਤਿਆ ਗਿਆ ਹੈ ਜਾਂ ਸੰਕੁਚਿਤ ਅਰਥਾਂ ਵਿਚ ਤਾਂ ਉਹ ਪ੍ਰਸੰਗ ਵੇਖਣਾ ਪਵੇਗਾ ਜਿਸ ਵਿਚ ਉਹ ਸ਼ਬਦ ਵਰਤਿਆ ਗਿਆ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਝੂਠਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ੂਠਾ (ਗੁ.। ਪੰਜਾਬੀ) ਮਿਥ੍ਯਾਵਾਦੀ। ਯਥਾ-‘ਝੂਠਾ ਜਗੁ ਡਹਕੈ ਘਨਾ ਦਿਨ ਦੁਇ ਬਰਤਨ ਕੀ ਆਸ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.