ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਪੰਦਰ੍ਹਵਾਂ ਅੱਖਰ , ਞੰਵਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

. ਪੰਜਾਬੀ ਵਰਣਮਾਲਾ ਦਾ ਪੰਦ੍ਰਵਾਂ ਅੱਖਰ. ਇਸ ਦੇ ਉੱਚਾਰਣ ਦਾ ਅਸਥਾਨ ਤਾਲੂ ਅਤੇ ਨਾਸਿਕਾ ਹੈ। ੨ ਸੰ. ਸੰਗ੍ਯਾ—ਬੈਲ। ੩ ਗਾਯਨ. ਗਾਉਣਾ। ੪ ਘੁਰ ਘੁਰ ਸ਼ਬਦ. ਘੁਰਘੁਰਾਹਟ। ੫ ਤਿਰਛੀ ਚਾਲ। ੬ ਦੈਤਾਂ ਦਾ ਗੁਰੂ ਸ਼ੁਕ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4739, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਪੈਂਤੀ ਦਾ ਪੰਦ੍ਰਵਾਂ ਅੱਖਰ ਤੇ ਬਾਰਵਾਂ ਵ੍ਯੰਜਨ। ਇਹ ਚਵਰਗ ਦਾ ਅਨੁਨਾਸਕ ਹੈ। ਇਸ ਨਾਲ ਅਜ ਕਲ ਬੋਲ ਚਾਲ ਦਾ ਕੋਈ ਪਦ ਆਰੰਭ ਨਹੀਂ ਹੁੰਦਾ , ਪਰ ਵਿਚਕਾਹੇ ਯਾ ਅੰਤ ਵਿਚ ਬੋਲਿਆ ਜਾਂਦਾ ਹੈ। ਜੈਸੇ- ਅਞਾਣਾ। ਇੱਞ।

          ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈ ਪਦ ਆਏ ਹਨ ਜੋ -ਞ- ਨਾਲ ਅਰੰਭ ਹੁੰਦੇ ਹਨ। ਜੋ ਅਜ ਕਲ ਜਜੇ ਨਾਲ ਅਰੰਭ ਹੁੰਦੇ ਹਨ। -ਜ- ਤੇ -ਞ- ਦੀ ਸ੍ਵਰਣਤਾ ਹੋਣ ਕਰਕੇ ਐਸਾ ਹੋ ਜਾਂਦਾ ਹੈ ਤੇ ਪੁਰਾਤਣ ਸਮੇਂ ਦੇ ਉਚਾਰਣ ਬੀ ਬਦਲ ਰਹੇ ਹਨ, ਕਿਸੇ ਥਾਵੇਂ ਇਹ ਉਚਾਰਣ ਹੋ ਬੀਤੇ ਹੋਣ ਤਾਂ ਅਚਰਜ ਨਹੀਂ। ਵਿਦੇਸ਼ੀ ਭਾਸ਼ਾ ਵਿਚ ਇਸ ਅੱਖਰ ਦੀ ਅਵਾਜ਼ ਨਹੀਂ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4675, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਞ : ਇਸ ਅੱਖਰ ਦਾ ਉਚਾਰਣ ਞਞਾ ਹੈ ਅਤੇ ਇਹ ਗੁਰਮੁਖੀ ਲਿਪੀ ਦਾ ਪੰਦਰ੍ਹਵਾਂ ਅੱਖਰ ਹੈ। ਇਹ ਚਵਰਗ (ਜਾਂ ਤਾਲੂ) ਦਾ ਪੰਜਵਾਂ ਤੇ ਅਖ਼ੀਰਲਾ ਵਰਣ ਹੈ। ਇਹ ਅਨੁਨਾਸਿਕ ਹੈ। ਇਸ ਦਾ ਉਚਾਰਣ ਮੂੰਹ ਅਤੇ ਨੱਕ ਵਿਚੋਂ ਹੁੰਦਾ ਹੈ। ਉਸ ਵੇਲੇ ਜੀਭ ਅਤੇ ਬੁਲ੍ਹਾਂ ਦੀ ਹਾਲਤ ਉਹੋ ਹੁੰਦੀ ਹੈ ਜਿਹੜੀ ਵਰਗ ਦੇ ਘੋਸ਼ ਦਾ ਉਚਾਰਣ ਕਰਨ ਵੇਲੇ ਹੁੰਦੀ ਹੈ। ਇਸ ਅੱਖਰ ਦੇ ਉਚਾਰਣ ਦਾ ਟਿਕਾਣਾ ਖਰ੍ਹਵੇ ਤਾਲੂ ਦਾ ਉਤਲਾ ਭਾਗ ਅਤੇ ਜੀਭ ਦਾ ਵਿਚਕਾਰਲਾ ਭਾਗ ਹੈ।


ਅਸ਼ੋਕ ਦੀਆਂ ਉਕਰਾਈਆਂ ਵਿਚ ਇਸ ਅੱਖਰ ਦੀ ਸ਼ਕਲ ਰੋਮਨ ਲਿਪੀ ਦੇ ‘h’ ਵਰਗੀ ਹੈ। –– ––ਇਸ ਦੀ ਵਰਤੋਂ ਬਹੁਤ ਘੱਟ ਹੋਈ ਹੈ। ਜਦੋਂ ਇਸਦਾ ਸੱਜਾ ਭਾਗ ਕੁਝ ਮੁੜਵਾਂ ਹੁੰਦਾ ਜਾਂਦਾ ਹੈ ਤਾਂ ਇਹ ਪ੍ਰਵਾਰੀ ਲਿਖਤ (ਸ਼ਿਕਸਤਾ) ਦਾ ਅੰਗ ਜਾਪਦਾ ਹੈ। ਜਦੋਂ ਉਕੇਰਾ ਉਪਰਲੇ ਅਤੇ ਹੇਠਲੇ ਦੋਹਾਂ ਭਾਗਾਂ ਨੂੰ ਠੀਕ ਤਰ੍ਹਾਂ ਨਹੀਂ ਜੋੜਦਾ ਅਤੇ ਦੋਵੇਂ ਭਾਗ ਵੱਖ ਵੱਖ ਲਗਦੇ ਹਨ ਤਾਂ ਇਸ ਦਾ ਇਕ ਬੇਤਰਤੀਬਾ ਜਿਹਾ ਸਰੂਪ ਬਣ ਜਾਂਦਾ ਹੈ ਜਿਵੇਂ  । ਠੀਕ ਉਕਰਾਈ ਲਈ ਇਸ ਦਾ ਹੇਠਲਾ ਭਾਗ ਹਮੇਸ਼ਾ ਖੜ੍ਹੀ ਲਕੀਰ ਦੇ ਸੱਜੇ ਪਾਸੇ ਹੁੰਦਾ ਹੈ।
ਇਸ ਅੱਖਰ ਦੇ ਕੁਝ ਵਿਸ਼ੇਸ਼ ਭਿੰਨ ਭਿੰਨ ਰੂਪ ਹੇਠਾਂ ਦਿੱਤੇ ਜਾਂਦੇ ਹਨ :––
 ਕੋਣਦਾਰ ਸੱਜੀ ਕੁੰਡੀ ਵਾਲਾ ‘ਞ’
 ਹੇਠਲੇ ਸਿਰੇ ਤੇ ਲੰਮੀ ਖੁਦਮਾਰ ਖੜੀ ਲਕੀਰ ਵਾਲਾ ‘ਞ’
 ‘ਜਞਾ’ ‘ਞ’ ਦੇ ਕੁੰਡੀ ਵਾਲੇ ਸਰੂਪ ਸਣੇ
 ਵਿਚ, ‘ਵ’ ਦਾ ਪੂਰਨ ਸਰੂਪ ਵਿਖਾਂਦੇ ਹੋਏ
ਚੌਥੀ ਸਦੀ ਈਸਵੀਂ ਤੋਂ ‘ਞ’ ਦੇ ਮਿਲਦੇ ਭਿੰਨ ਭਿੰਨ ਸਰੂਪ ਨਾਲ ਦਿੱਤੀ ਗਈ ਪੱਟੀ ਵਿਚ ਦਰਸਾਏ ਗਏ ਹਨ।
ਪੰਜਾਬ ਦੀਆਂ ਹੋਰ ਲਿਪੀਆਂ ਤੇ ਲਿਖਤਾਂ ਦਾ ਟਾਕਰਾ ਗੁਰਮੁਖੀ ਦੇ ‘ਞ’ ਅੱਖਰ ਨਾਲ ਹੇਠਾਂ ਦਿੱਤੀਆਂ ਸਾਰਣੀਆਂ ਅਨੁਸਾਰ ਹੈ :––
 
ਹ. ਪੁ.––ਦੀ ਹਿਸਟਰੀ ਐਂਡ ਪੇਲੀਉਗ੍ਰਾਫੀ ਆੱਫ਼ ਮੌਰੀਅਨ ਬ੍ਰਾਹਮੀ ਸਕ੍ਰਿਪਟ––ਸੀ. ਐਸ. ਉਪਾਸਕ; ਇੰਡੀਅਨ ਪੇਲੀਉਗ੍ਰਾਫ਼ੀ––ਅਹਿਮਦ ਹਸਨ ਦਾਨੀ; ਪ੍ਰਾ. ਲਿ. ਮਾ. ਪੰਡਤ ਗੌਰੀ ਸੁੰਦਰ ਓਝਾ; ਲਿੰਗੁਇਸਟਿਕ ਸਰਵੇ ਆੱਫ਼ ਇੰਡੀਆ ਜਿਲਦ IX (ii)––ਜੀ. ਗ੍ਰੀਅਰਸਨ; ਗੁਨ ਲਿ. ਜ. ਵਿ.; ਪੰਜਾਬੀ ਭਾਸ਼ਾ ਦਾ ਵਿਆਕਰਣ ਦੁਨੀ ਚੰਦ।


ਲੇਖਕ : ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-07-12-01-50, ਹਵਾਲੇ/ਟਿੱਪਣੀਆਂ: ਹ. ਪੁ.––ਦੀ ਹਿਸਟਰੀ ਐਂਡ ਪੇਲੀਉਗ੍ਰਾਫੀ ਆੱਫ਼ ਮੌਰੀਅਨ ਬ੍ਰਾਹਮੀ ਸਕ੍ਰਿਪਟ––ਸੀ. ਐਸ. ਉਪਾਸਕ; ਇੰਡੀਅਨ ਪੇਲੀਉਗ੍ਰਾਫ਼ੀ––ਅਹਿਮਦ ਹਸਨ ਦਾਨੀ; ਪ੍ਰਾ. ਲਿ. ਮਾ. ਪੰਡਤ ਗੌਰੀ ਸੁੰਦਰ ਓਝਾ; ਲਿੰਗੁਇਸਟਿਕ ਸਰਵੇ ਆੱਫ਼ ਇੰਡੀਆ ਜਿਲਦ IX (ii)––ਜੀ. ਗ੍ਰੀਅਰਸਨ; ਗੁਨ ਲਿ. ਜ. ਵਿ.; ਪੰਜਾਬੀ ਭਾਸ਼ਾ ਦਾ ਵਿਆਕਰਣ ਦੁਨੀ ਚੰਦ।

ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

   ਇਸ ਅੱਖਰ ਦਾ ਉਚਾਰਣ ਞਞਾ ਹੈ ਅਤੇ ਇਹ ਗੁਰਮੁਖੀ ਲਿਪੀ ਦਾ ਪੰਦਰ੍ਹਵਾਂ ਅੱਖਰ ਹੈ। ਇਹ ਚਵਰਗ (ਜਾਂ ਤਾਲੂ) ਦਾ ਪੰਜਵਾਂ ਤੇ ਅਖਰੀਲਾ ਵਰਣ ਹੈ। ਇਹ ਅਨੁਨਾਸਿਕ ਹੈ। ਇਸ ਦਾ ਉਚਾਰਣ ਮੂੰਹ ਅਤੇ ਨੱਕ ਵਿਚੋਂ ਹੁੰਦਾ ਹੈ। ਉਸ ਵੇਲੇ ਜੀਭ ਅਤੇ ਬੁਲ੍ਹਾਂ ਦੀ ਹਾਲਤ ਉਹੋ ਹੁੰਦੀ ਹੈ ਜਿਹੜੀ ਵਰਗ ਦੇ ਘੋਸ਼ ਦਾ ਉਚਾਰਣ ਕਰਨ ਵੇਲੇ ਹੁੰਦੀ ਹੈ। ਇਸ ਅੱਖਰ ਦੇ ਉਚਾਰਣ ਦਾ ਟਿਕਾਣਾ ਖਰਵੇ ਤਾਲੂ ਦਾ ਉਤਲਾ ਭਾਗ ਅਤੇ ਜੀਭ ਦਾ ਵਿਚਕਾਰਲਾ ਭਾਗ ਹੈ।

    ਇਸ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਜਦੋਂ ਇਸ ਦਾ ਸੱਜਾ ਭਾਗ ਕੁਝ ਮੁੜਵਾਂ ਹੁੰਦਾ ਜਾਂਦਾ ਹੈ ਤਾਂ ਇਹ ਪ੍ਰਵਾਰੀ ਲਿਖਤ (ਸ਼ਿਕਸਤਾ) ਦਾ ਅੰਗ ਜਾਪਦਾ ਹੈ। ਜਦੋਂ ਉਕੇਰਾ ਉਪਰਲੇ ਅਤੇ ਹੇਠਲੇ ਦੋਹਾਂ ਭਾਗਾਂ ਨੂੰ ਠੀਕ ਤਰ੍ਹਾਂ ਨਹੀਂ ਜੋੜਦਾ ਅਤੇ ਦੋਵੇਂ ਭਾਗ ਵੱਖ ਵੱਖ ਲਗਦੇ ਹਨ ਤਾਂ ਇਸ ਦਾ ਇਕ ਬੇਤਰਤੀਬਾ ਜਿਹਾ ਸਰੂਪ ਬਣ ਜਾਂਦਾ ਹੈ।

  ਠੀਕ ਉਕਰਾਈ ਵਿਚ ਇਸ ਦਾ ਹੇਠਲਾ ਭਾਗ ਹਮੇਸ਼ਾ ਖੜ੍ਹੀ ਲਕੀਰ ਦੇ ਸੱਜੇ ਪਾਸੇ ਹੁੰਦਾ ਹੈ।

 ਇਸ ਅੱਖਰ ਦੇ ਕੁਝ ਵਿਸ਼ੇਸ਼ ਭਿੰਨ ਭਿੰਨ ਰੂਪ ਹੇਠਾਂ ਦਿੱਤੇ ਜਾਂਦੇ ਹਨ :-

             ਕੋਣਦਾਰ ਸੱਜੀ ਕੁੰਡੀ ਵਾਲਾ  ‘ਞ'

             ਹੇਠਲੇ ਸਿਰੇ ਲੰਮੀ ਖੁਮਦਾਰ ਖੜੀ ਲਕੀਰ ਵਾਲਾ ‘ਞ'

           ‘ਜਞ',  ‘ਞ' ਦੇ ਕੁੰਡੀ ਵਾਲੇ ਸਰੂਪ ਵਿਖਾਂਦੇ ਹੋਏ

           ਞਚ  ‘ਞ' ਦਾ ਪੂਰਨ ਸਰੂਪ ਵਿਖਾਂਦੇ ਹੋਏ

            ਚੌਥੀ ਸਦੀ ਈਸਵੀ ਤੋਂ  ‘ਞ' ਦੇ ਮਿਲਦੇ ਭਿੰਨ ਭਿੰਨ ਸਰੂਪ ਨਾਲ ਦਿੱਤੀ ਪੱਟੀ ਵਿਚ ਦਰਸਾਏ ਹੋਏ ਹਨ।

   

  ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਸਾ ਰਾਗ ਵਿਚ ਉਚਾਰਣ ਕੀਤੀ ਪਟੀ ਵਿਚ ਇਸ ਅੱਖਰ ਦਾ ਉਚਾਰਨ ‘ਞੰਞਾ'   ਹੈ :-

‘ਞੰਞੈ' ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ॥

  ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ॥''


ਲੇਖਕ : –ਸੁਰਿੰਦਰ ਸਿੰਘ ਕੋਹਲੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-09-05-11-41-38, ਹਵਾਲੇ/ਟਿੱਪਣੀਆਂ: ਹ. ਪੁ. –ਦੀ ਹਿਸਟਰੀ ਐਂਡ ਪੇਲੀਉਗ੍ਰਾਫੀ ਐਫ ਮੋਰੀਅਨ ਬ੍ਰਾਹਮੀ ਸਕ੍ਰਿਪਟ-ਸੀ. ਐਸ. ਉਪਾਸ਼ਕ; ਇੰਡੀਅਨ ਪੇਲੀਉਗ੍ਰਾਫੀ-ਅਹਿਮਦ ਹਸਨ ਦਾਨੀ; ਪ੍ਰਾ. ਲਿ. ਮਾ. ਪੰਡਤ ਗੋਰੀ ਸ਼ੰਕਰ ਓਝਾ; ਲਿੰਗੁਇਸਟਿਕ ਸਰਵੇ ਆਫ਼ ਇੰਡੀਆ, ਜਿਲਦ (II) ਜੀ, ਗ੍ਰੀਅਰਸਨ; ਗੁ. ਲਿ. ਜ. ਵਿ.; ਪੰਜਾਬੀ ਭਾਸ਼ਾ ਦਾ ਵਿਆਕਰਣ-ਦੁਨੀ ਚੰਦ, ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ-ਪੋਥੀ ਦੂਜੀ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.