ਢੀਂਗਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੀਂਗਲੀ (ਨਾਂ,ਇ) ਲੰਮੀ ਲੱਕੜ ਦੇ ਇੱਕ ਪਾਸੇ ਡੋਲ ਅਤੇ ਦੂਜੇ ਪਾਸੇ ਭਾਰ ਬੰਨ੍ਹ ਕੇ ਚੁੰਝ ਡੋਬਣ ਵਰਗੀ ਜੁਗਤ ਅਨੁਸਾਰ ਬਣਾਇਆ ਘੱਟ ਡੂੰਘੇ ਖੂਹ ਵਿੱਚੋਂ ਪਾਣੀ ਕੱਢਣ ਦਾ ਯੰਤਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਢੀਂਗਲੀ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Shaduf, shadauf, shadoof (ਸ਼ਅਦਅਉਫ਼) ਢੀਂਗਲੀ: ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜੋ ਸਿੰਜਾਈ ਲਈ ਹੱਥ ਨਾਲ ਪਾਣੀ ਕੱਢਣ ਵਾਲੇ ਸੰਦ (device) ਨੂੰ ਵਿਅਕਤ ਕਰਦਾ ਹੈ। ਇਸ ਦੁਆਰਾ ਘੱਟ ਗਹਿਰੇ ਖੂਹ ਟੋਏ ਜਾਂ ਦਰਿਆ ਵਿਚੋਂ ਪਾਣੀ ਉਠਾਇਆ ਜਾਂਦਾ ਹੈ। ਇਹ ਇਕ ਲੰਬੀ ਬੱਲੀ (pole) ਦਾ ਬਣਿਆ ਹੁੰਦਾ ਹੈ ਜਿਸ ਦੇ ਇਕ ਪਾਸੇ ਰੱਸੇ ਨਾਲ ਬਾਲਟੀ ਬੰਨ੍ਹੀ ਹੁੰਦੀ ਹੈ ਅਤੇ ਦੂਜੇ ਸਿਰੇ ਤੇ ਭਾਰ ਬੰਨ੍ਹਿਆ ਹੁੰਦਾ ਹੈ। ਭਾਰ ਵਾਲੇ ਪਾਸੇ ਦੇ ਨੇੜੇ ਬਲੀ ਨੂੰ ਇਕ ਦੁਸਾਂਗੜ ਗੱਡ ਕੇ ਲੋਹੇ ਦੇ ਸਰੀਏ ਦੁਆਰਾ ਨੱਥੀ ਕੀਤਾ ਹੁੰਦਾ ਹੈ ਤਾਂ ਜੋ ਉਹ ਸਹਿਜ ਨਾਲ ਉਤੇ-ਥੱਲੇ ਘੁੰਮ ਸਕੇ। ਇਸ ਤਰ੍ਹਾਂ ਇਕ ਸਿਰੇ ਪਾਣੀ ਦੀ ਭਰੀ ਲਟਕਦੀ ਬਾਲਟੀ ਅਤੇ ਦੂਜੇ ਸਿਰੇ ਬੰਨ੍ਹਿਆ ਭਾਰ ਆਪਸ ਵਿੱਚ ਸੰਤੁਲਨ (counterpoise) ਜਿਹਾ ਬਣਾਈ ਰੱਖਦੇ ਹਨ, ਇਸ ਦੁਆਰਾ ਪਾਣੀ ਕੱਢਣ ਲਈ ਵਧੇਰੇ ਸ਼ੱਕਤੀ ਨਹੀਂ ਲਗਦੀ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1120, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਢੀਂਗਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਢੀਂਗਲੀ ਸੰਗ੍ਯਾ—ਢਿਉਂਗਲੀ. ਢੇਂਕਲੀ. ਪਾਣੀ ਸਿੰਜਣ ਦਾ ਇੱਕ ਯੰਤ੍ਰ. ਦੋ ਖੜੀਆਂ ਲੱਕੜਾਂ ਵਿੱਚ ਇੱਕ ਆੜੀ ਲੱਕੜ ਦੇ ਆਧਾਰ ਲੰਮੀ ਬੱਲੀ , ਜਿਸ ਦੇ ਹੇਠਲੇ ਪਾਸੇ ਇੱਟ ਪੱਥਰ ਆਦਿ ਦਾ ਵਜ਼ਨ ਬੰਨ੍ਹੀਦਾ ਹੈ ਅਤੇ ਉੱਪਰਲੇ ਸਿਰੇ ਨਾਲ ਡੋਲ ਬੋਕਾ ਆਦਿ. ਰੱਸੀ ਨਾਲ ਉੱਪਰਲਾ ਸਿਰਾ ਝੁਕਾਕੇ ਪਾਣੀ ਨਾਲ ਬੋਕਾ ਭਰੀਦਾ ਹੈ ਅਤੇ ਹੇਠਲੇ ਪਾਸੇ ਬੰਨ੍ਹਿਆ ਬੋਝ ਆਪਣੇ ਆਪ ਹੀ ਜਦ ਹੇਠ ਨੂੰ ਜਾਂਦਾ ਹੈ ਤਦ ਪਾਣੀ ਭਰਿਆ ਪਾਤ੍ਰ ਬਾਹਰ ਆ ਜਾਂਦਾ ਹੈ. ਜਿੱਥੇ ਪਾਣੀ ਦੀ ਗਹਿਰਾਈ ਜਾਦਾ ਨਹੀਂ ਹੁੰਦੀ, ਉੱਥੇ ਢੀਂਗੁਲੀ ਨਾਲ ਪਾਣੀ ਸਿੰਜਕੇ ਖੇਤੀ ਵਾੜੀ ਕਰਦੇ ਹਨ. Shadoof.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 972, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.