ਢੋਆ-ਢੁਆਈ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Rafting (ਰਾਫਟਿਙਗ) ਢੋਆ-ਢੁਆਈ: (i) ਅਨੇਕ ਪ੍ਰਕਾਰ ਦੇ ਪਦਾਰਥਾਂ (ਬੀਜ, ਬਨਸਪਤੀ, ਮਿੱਟੀ ਆਦਿ) ਦਾ ਤੈਰਦੀ ਬਰਫ਼ ਜਾਂ ਲੱਕੜ ਦੁਆਰਾ ਜਿਸ ਨਾਲ ਉਹ ਚਿਪਕੇ ਹੋਏ ਹੁੰਦੇ ਹਨ, ਇਕ ਥਾਂ ਤੋਂ ਦੂਜੀ ਥਾਂ ਢੋਏ ਜਾਂਦੇ ਹਨ। (ii) ਲੱਕੜ ਦੀਆਂ ਗੇਲੀਆਂ ਜਾਂ ਲੱਠਿਆਂ ਦੇ ਬਣਾਏ ਬੇੜੇ ਦਾ ਦਰਿਆ ਜਾਂ ਨਹਿਰ ਵਿੱਚ ਵਹਿਣਾ। (iii) ਪਹਾੜੀ ਖੇਤਰਾਂ ਵਿੱਚ ਵਿਸ਼ੇਸ਼ ਕਿਸ਼ਤੀਆਂ ਦੁਆਰਾ ਸ਼ੌਕ, ਮਨੋਰੰਜਨ ਅਤੇ ਦ੍ਰਿੜ੍ਹਤਾ ਲਈ ਤੇਜ਼ ਵਹਿੰਦੇ ਦਰਿਆ ਵਿੱਚ ਸਫ਼ਰ ਕਰਨਾ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਢੋਆ-ਢੁਆਈ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Transportation (ਟਰੈਨਸਪੋਟੇਇਸ਼ਅਨ) ਢੋਆ-ਢੁਆਈ: (i) ਸਮਗਰੀ ਜਾਂ ਲੋਕਾਂ ਦਾ ਇਕ ਸਥਾਨ ਤੋਂ ਦੂਜੇ ਸਥਾਨ ਤੱਕ ਲੈ ਜਾਣਾ। (ii) ਅਨਾਛਾਦਨ (denudation) ਨੰਗਾਕਰਨ ਦੀ ਪ੍ਰਕਿਰਿਆ ਵਿੱਚ ਇਕ ਪੜਾਉ ਹੈ, ਜਿਹੜਾ ਪ੍ਰਿਥਵੀ ਦੇ ਚਾਪੜ ਦੀ ਢਿਲਮ-ਢਿੱਲੀ ਖੁੱਲ੍ਹੀ ਪਈ ਸਮਗਰੀ ਦਾ ਪ੍ਰਕ੍ਰਿਤਕ ਕਾਰਕਾਂ (agents) ਜਿਵੇਂ ਵਹਿੰਦਾ ਪਾਣੀ, ਵਗਦੀ ਪੌਣ, ਖਿਸਕਦੀ ਹਿਮ, ਆਦਿ ਦੁਆਰਾ ਢੋਆ-ਢੁਆਈ ਹੁੰਦੇ ਰਹਿਣਾ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.