ਦਰਜੇਬੰਦੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਰਜੇਬੰਦੀ [ਨਾਂਇ] ਦਰਜੇ ਅਨੁਸਾਰ ਦਿੱਤੀ ਗਈ ਤਰਤੀਬ , ਸ਼੍ਰੇਣੀਕਰਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1794, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਦਰਜੇਬੰਦੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Heirarchy_ਦਰਜੇਬੰਦੀ: ਧਾਰਮਕ ਖੇਤਰ ਵਿਚ ਇਹ ਸ਼ਬਦ ਈਸਾਈ ਮਤ ਦੀ ਦੇਣ ਹੈ। ਇਸ ਦਾ ਮਤਲਬ ਉਸ ਸ਼ਕਤੀ ਤੋਂ ਲਿਆ ਜਾਂਦਾ ਸੀ ਜੋ ਸ਼ਕਤੀ ਈਸਾ ਨੇ ਆਪਣੇ ਚੇਲਿਆਂ ਅਤੇ ਉਨ੍ਹਾਂ ਦੇ ਉੱਤਰ-ਅਧਿਕਾਰੀਆਂ ਨੂੰ ਚਰਚ ਦਾ ਸ਼ਾਸਨ ਚਲਾਉਣ ਲਈ ਦਿੱਤੀ। ਬਾਦ ਵਿਚ ਇਸ ਸ਼ਬਦ ਦੀ ਵਰਤੋਂ ਕਲੀਸਿਆਈ ਵਿਅਕਤੀਆਂ ਦੇ ਦਰਜਿਆਂ ਅਤੇ ਅਹੁਦਿਆਂ ਬਾਰੇ ਕੀਤੀ ਜਾਣ ਲੱਗ ਪਈ ਅਤੇ ਇਹ ਸ਼ਾਇਦ ਉਨ੍ਹਾਂ ਦੀ ਆਤਮਕ ਸ਼ਕਤੀ ਦੇ ਦਰਜੇ ਦੀ ਸੂਚਕ ਸਮਝਿਆ ਜਾਣ ਲੱਗ ਪਿਆ ਜੋ ਉਨ੍ਹਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਸਨ

       ਅਜਕਲ੍ਹ ਇਹ ਸ਼ਬਦ ਰਾਜ-ਪ੍ਰਬੰਧ ਅਤੇ ਅਦਾਲਤਾਂ ਆਦਿ ਵਿਚ ਉਸ ਵਰਗ-ਬਣਤਰ ਲਈ ਵਰਤਿਆ ਜਾਂਦਾ ਹੈ ਜੋ ਗ੍ਰੇਡਾਂ ਅਤੇ ਅਹੁਦਿਆਂ ਤੇ ਆਧਾਰਤ ਹੁੰਦਾ ਹੈ ਅਤੇ ਜਿਸ ਅਨੁਸਾਰ ਕੁਝ ਵਿਅਕਤੀਆਂ ਦਾ ਦਰਜਾ ਉੱਚਾ ਹੁੰਦਾ ਹੈ, ਅਤੇ ਉਨ੍ਹਾਂ ਦੇ ਹੇਠਾਂ ਉਸ ਦਰਜੇ ਦੇ ਵਿਅਕਤੀ ਹੁੰਦੇ ਹਨ ਜੋ ਹੋਰਨਾਂ ਤੋਂ ਆਲ੍ਹਾ ਦਰਜੇ ਦੇ ਗਿਣੇ ਜਾਂਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.