ਦਸਤਾਰਬੰਦੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਤਾਰਬੰਦੀ (ਨਾਂ,ਇ) ਕਿਸੇ ਬਜ਼ੁਰਗ ਦੀ ਮੌਤ ਉਪਰੰਤ ਉਸ ਦੇ ਉਤਰਾਧਿਕਾਰੀ ਨੂੰ ਬੰਨ੍ਹੀ ਜਾਣ ਵਾਲੀ ਪਗੜੀ ਅਤੇ ਉਸ ਦੀ ਰਸਮ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦਸਤਾਰਬੰਦੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਸਤਾਰਬੰਦੀ. ਸੰਗ੍ਯਾ—ਦਸ੍ਤਾਰ ਬੰਨ੍ਹਣ ਦੀ ਰਸਮ. ਕਿਸੇ ਬਜ਼ੁਰਗ ਦੇ ਮਰਨ ਪੁਰ ਪੁਤ੍ਰ ਆਦਿ ਅਧਿਕਾਰੀ ਨੂੰ ਭਾਈਚਾਰੇ ਵੱਲੋਂ ਦਿੱਤੀ ਹੋਈ ਪੱਗ ਬੰਨ੍ਹਣ ਦੀ ਕ੍ਰਿਯਾ।1 ੨ ਮੁਸਲਮਾਨਾਂ ਦੇ ਸਮੇਂ ਧਰਮ ਦੇ ਨ੍ਯਾਯਕਾਰੀ ਨੂੰ ਅਹੁਦੇ ਤੇ ਥਾਪਣ ਸਮੇਂ ਦਸ੍ਤਾਰ ਬੰਨ੍ਹਾਉਣ ਦੀ ਰਸਮ. ਦੇਖੋ, ਐਲਫਿਨਸਟਨ (Elphinstone) ਕ੍ਰਿਤ ਭਾਰਤ ਦਾ ਇਤਿਹਾਸ ਕਾਂਡ ੮.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 926, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਸਤਾਰਬੰਦੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਸਤਾਰਬੰਦੀ: ਸਿੱਖ ਸਮਾਜ ਵਿਚ ਕਿਸੇ ਬਜ਼ੁਰਗ ਦੇ ਮਰਨ ਉਪਰੰਤ ਭੋਗ ਵੇਲੇ ਉਸ ਦੇ ਪੁੱਤਰ ਜਾਂ ਉਤਰਾਧਿਕਾਰੀ ਨੂੰ ਰਿਸ਼ਤੇਦਾਰੀ ਵਲੋਂ ਦਸਤਾਰ/ਦਸਤਾਰਾਂ ਭੇਂਟ ਕੀਤੀਆਂ ਜਾਂਦੀਆਂ ਹਨ। ਇਹ ਜ਼ਰੂਰੀ ਨਹੀਂ ਕਿ ਉਹ ਪਹਿਲੀ ਦਸਤਾਰ ਉਤਾਰ ਕੇ ਕੋਈ ਹੋਰ ਦਸਤਾਰ ਬੰਨ੍ਹੇ। ਇਹ ਕੇਵਲ ਰਿਵਾਜ ਹੈ। ਭੇਂਟ ਕੀਤੀ ਦਸਤਾਰ ਨੂੰ ਕੇਵਲ ਸਿਰ ਨਾਲ ਸਪਰਸ਼ਿਤ ਕੀਤਾ ਜਾਂਦਾ ਹੈ।

            ਕਿਸੇ ਸੰਤ , ਮਹੰਤ ਜਾਂ ਡੇਰੇਦਾਰ ਦੇ ਗੁਜ਼ਰਨ ਤੇ ਉਸ ਦੇ ਉਤਰਾਧਿਕਾਰੀ ਨੂੰ ਸਾਧ-ਸੰਗਤ ਜਾਂ ਪ੍ਰਬੰਧਕਾਂ ਵਲੋਂ ਦਸਤਾਰ ਭੇਂਟ ਕੀਤੀ ਜਾਂਦੀ ਹੈ। ਇਸ ਨਾਲ ਉਹ ਡੇਰੇ ਦਾ ਮੁੱਖ ਅਧਿਕਾਰੀ ਘੋਸ਼ਿਤ ਹੋ ਜਾਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਦਸਤਾਰਬੰਦੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Dastarbandi_ਦਸਤਾਰਬੰਦੀ: ਦਸਤਾਰਬੰਦੀ ਦੀ ਰਸਮ ਤੋਂ ਕੋਈ ਹੱਕ ਪੈਦਾ ਨਹੀਂ ਹੁੰਦਾ। ਇਹ ਗੱਦੀਨਸ਼ੀਨੀ ਦੀ ਰਸਮ ਹੁੰਦੀ ਹੈ ਨ ਕਿ ਚੋਣ ਕਰਨ ਦੀ। ਉੱਤਰ-ਅਧਿਕਾਰ ਕਿਸੇ ਹੋਰ ਸੁਤੰਤਰ ਹੱਕ ਤੋਂ ਪੈਦਾ ਹੁੰਦਾ ਹੈ ਨ ਕਿ ਦਸਤਾਰਬੰਦੀ ਤੋਂ [ਗ਼ੁਲਾਮ ਰਸੂਲ ਬਨਾਮ ਗ਼ੁਲਾਮ ਕੁਤੁੱਬਦੀਨ]  


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 913, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਦਸਤਾਰਬੰਦੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਦਸਤਾਰਬੰਦੀ : ਕਿਸੇ ਵਡੇਰੇ ਦੇ ਮਰਨ ਉਪਰੰਤ ਉਸ ਦੇ ਪੁੱਤਰ ਅਥਵਾ ਅਧਿਕਾਰੀ ਨੂੰ ਰਿਸ਼ਤੇਦਾਰਾਂ ਅਤੇ ਭਾਈਚਾਰੇ ਵੱਲੋਂ ਦਿੱਤੀ ਜਾਣੀ ਵਾਲੀ ਪੱਗ ਬੰਨ੍ਹਣ ਦੀ ਰਸਮ ਨੂੰ ਦਸਤਾਰਬੰਦੀ ਕਿਹਾ ਜਾਂਦਾ ਹੈ। ਦਸਤਾਰਬੰਦੀ ਕਿਸੇ ਨੂੰ ਮਾਣ ਸਨਮਾਨ ਦੇਣ ਦਾ ਪ੍ਰਤੀਕ ਹੈ।

ਮੁਸਲਮਾਨੀ ਹਕੂਮਤ ਸਮੇਂ ਕਿਸੇ ਵਿਅਕਤੀ ਨੂੰ ਧਰਮ ਜਾਂ ਨਿਆਂ ਅਧਿਕਾਰੀ ਦਾ ਅਹੁਦਾ ਸੌਂਪਣ ਸਮੇਂ ਪੱਗ ਭੇਟ ਕੀਤੀ ਜਾਂਦੀ ਸੀ ਤੇ ਇਸ ਕ੍ਰਿਆ ਨੂੰ ਵੀ ਦਸਤਾਰਬੰਦੀ ਕਿਹਾ ਜਾਂਦਾ ਸੀ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-22-01-57-47, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.