ਦਾਤਣ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾਤਣ (ਨਾਂ,ਇ) ਦੰਦ ਸਾਫ਼ ਕਰਨ ਲਈ ਕਿਸੇ ਟਾਹਣੀ ਨਾਲੋਂ ਵੱਢ੍ਹੀ ਨਿੱਕੀ ਹਰੀ ਸ਼ਾਖ਼; ਵੇਖੋ : ਦੰਦਾਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਦਾਤਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾਤਣ [ਨਾਂਇ] ਦੰਦ ਸਾਫ਼ ਕਰਨ ਲਈ ਕਿਸੇ ਰੁੱਖ ਦੀ ਹਰੀ ਪਤਲੀ ਟਾਹਣੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3328, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਦਾਤਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਾਤਣ  ਸੰ. ਦੰਤਧਾਵਨ. ਸੰਗ੍ਯਾ—ਦੰਦ ਸਾਫ ਕਰਨ ਦੀ ਕੂਚੀ. “ਦਾਤਨ ਨੀਤਿ ਕਰੇਇ, ਨਾ ਦੁਖ ਪਾਵੈ ਲਾਲ ਜੀ.” (ਤਨਾਮਾ)  ਵੈਦ੍ਯਕ ਗ੍ਰੰਥਾਂ ਅਨੁਸਾਰ ਅਨੇਕ ਦੰਦ ਰੋਗਾਂ ਵਾਸਤੇ ਵੱਖ ਵੱਖ ਦਾਤਣਾਂ ਲਿਖੀਆਂ ਹਨ, ਪਰ ਸਭ ਲਈ ਨਿੱਤ ਹਿਤ ਕਰਨ ਵਾਲੀ ਕਿੱਕਰ ਦੀ ਦਾਤਣ ਹੈ. ਕਿੱਕਰ ਦੀ ਦਾਤਣ ਦੀ ਕੂਚੀ ਨਾਲ ਲੂਣ ਅਤੇ ਸਰ੍ਹੋਂ ਦਾ ਤੇਲ ਲਾ ਕੇ ਦੰਦ ਸਾਫ਼ ਕਰਨ ਤੋਂ ਕੋਈ ਰੋਗ ਨਹੀਂ ਹੋਂਦਾ, ਦਾਤਣ ਜਿਤਨੀ ਵਾਰ ਮੂੰਹ ਤੋਂ ਕੱਢੀ ਜਾਵੇ ਉਤਨੀ ਵਾਰ ਹੀ ਧੋ ਕੇ  ਵਰਤਣੀ ਚਾਹੀਏ. ਜੋ ਬਿਨਾ ਧੋਤੇ ਦਾਤਣ ਮੂੰਹ ਵਿੱਚ ਲੈਂਦੇ ਅਰ ਰਾਹ ਜਾਂਦੇ ਦਾਤਣ ਕਰਦੇ ਹਨ ਉਹ ਅਸਭ੍ਯ ਹਨ.

     ਹਾਰੀਤ ਸਿਮ੍ਰਿਤੀ ਦਾ ਲੇਖ ਹੈ ਕਿ ਏਕਮ , ਮੌਸ, ਛਠ ਅਤੇ ਨੌਮੀ ਨੂੰ ਜੋ ਦਾਤਣ ਕਰਦਾ ਹੈ, ਉਸ ਦੇ ਸੱਤ ਕੁਲ ਭਸਮ ਹੋ ਜਾਂਦੇ ਹਨ. ਦੇਖੋ, ਅਧ੍ਯਾਯ ੪, ਸ਼: ੧੦. ਅਤ੍ਰਿ ਲਿਖਦਾ ਹੈ ਕਿ ਉਂਗਲ ਨਾਲ ਦੰਦ ਸਾਫ ਕਰਨੇ, ਗੋਮਾਂਸ ਖਾਣ ਤੁੱਲ ਹੈ. ਦੇਖੋ, ਅਤ੍ਰਿ ਸਿਮ੍ਰਿਤਿ ਸ਼: ੩੧੩. ਹਿੰਦੂ ਧਰਮ ਸ਼ਾਸਤ੍ਰਾਂ ਵਿੱਚ ਦਾਤਣ ਚੀਚੀ ਪ੍ਰਮਾਣ ਮੋਟੀ ਅਤੇ ਬ੍ਰਾਹਮਣ ਲਈ ਬਾਰਾਂ ਉਂਗਲ, ੖ਤ੍ਰੀ ਲਈ ਨੌਂ, ਵੈਸ਼੍ਯ ਵਾਸਤੇ ਅੱਠ ਅਤੇ ਸ਼ੂਦ੍ਰ ਲਈ ਛੀ ਉਂਗਲ ਲੰਮੀ ਹੋਣੀ ਚਾਹੀਏ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.